ਮੁੰਬਈ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਐਤਵਾਰ ਨੂੰ ਮੁੰਬਈ ਦੇ ਬਾਂਦਰਾ ਸਥਿਤ ਆਪਣੀ ਰਿਹਾਇਸ਼ 'ਤੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਸੁਸ਼ਾਂਤ ਦੇ ਨੌਕਰ ਨੇ ਪੁਲਿਸ ਨੂੰ ਸੂਚਿਤ ਕੀਤਾ।
ਸੁਸ਼ਾਂਤ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਜੀਵਨ 'ਤੇ ਅਧਾਰਤ ਇੱਕ ਫਿਲਮ ਵਿੱਚ ਵੀ ਕੰਮ ਕੀਤਾ ਸੀ।
ਰਿਪੋਰਟਾਂ ਮੁਤਾਬਕ ਸੁਸ਼ਾਂਤ ਕਈ ਦਿਨਾਂ ਤੋਂ ਡਿਪਰੈਸ਼ਨ ਦਾ ਇਲਾਜ ਕਰਵਾ ਰਹੇ ਸਨ। ਚਾਰ ਦਿਨ ਪਹਿਲਾਂ ਸੁਸ਼ਾਂਤ ਦੀ ਮੈਨੇਜਰ ਦਿਸ਼ਾ ਸਲਿਨ ਨੇ ਵੀ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਸੀ।
ਸੁਸ਼ਾਂਤ ਸਿੰਘ ਰਾਜਪੂਤ ਦਾ ਜਨਮ 21 ਜਨਵਰੀ 1986 ਨੂੰ ਬਿਹਾਰ ਦੇ ਪਟਨਾ ਵਿੱਚ ਹੋਇਆ ਸੀ। ਸ਼ੁਸ਼ਾਂਤ ਨੇ ਫਿਲਮਾਂ ਵਿੱਚ ਕਰੀਅਰ ਬਣਾਉਣ ਲਈ ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਦਿੱਤੀ ਸੀ।
ਸੁਸ਼ਾਂਤ ਸਿੰਘ ਰਾਜਪੂਤ ਨੇ 'ਕਿਸ ਦੇਸ਼ ਮੇ ਹੈ ਮੇਰਾ ਦਿਲ' ਨਾਂਅ ਦੇ ਹਿੰਦੀ ਸੀਰੀਅਲ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਫਿਰ ਟੈਲੀਵਿਜਨ ਸੀਰੀਅਲ ਪਵਿੱਤਰ ਰਿਸ਼ਤਾ ਵਿੱਚ ਆਪਣੀ ਭੂਮਿਕਾ ਨਾਲ ਮਸ਼ਹੂਰ ਹੋਏ। 'ਕਾਏ ਪੋ ਚੇ' ਨਾਲ ਫਿਲਮੀ ਜਗਤ 'ਚ ਪੈਰ ਰੱਖਣ ਤੋਂ ਬਾਅਦ ਉਨ੍ਹਾਂ 'ਸ਼ੁੱਧ ਦੇਸੀ ਰੋਮਾਂਸ', 'ਐਮ.ਐਸ.ਧੋਨੀ: ਦਿ ਅਨਟੋਲਡ ਸਟੋਰੀ', 'ਰਾਬਤਾ', ਕੇਦਾਰਨਾਥ ਅਤੇ ਸੋਨਚਿਰਿਆ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਸੁਸ਼ਾਂਤ ਦੀ ਆਖਰੀ ਫਿਲਮ ਸਾਲ 2019 ਵਿੱਚ ਛਿਛੋਰੇ ਸੀ।
ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਦੀ ਖਬਰ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਦੇ ਨਾਲ-ਨਾਲ ਕਈ ਸਿਆਸਤਦਾਨਾਂ ਨੇ ਵੀ ਦੁੱਖ ਜ਼ਾਹਿਰ ਕਰਦਿਆਂ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕੀਤੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਸੁਸ਼ਾਂਤ ਦੀ ਮੌਤ 'ਤੇ ਜਤਾਇਆ ਦੁੱਖ
ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਪ੍ਰਗਟ ਕੀਤਾ ਦੁੱਖ
ਅਜੇ ਦੇਵਗਨ ਨੇ ਟਵੀਟ ਕਰ ਸ਼ਰਧਾਂਜਲੀ ਦਿੱਤੀ
ਸੰਜੇ ਦੱਤ ਨੇ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ
ਅਨੁਪਮ ਖੇਰ ਨੇ ਸੁਸ਼ਾਂਤ ਦੀ ਮੌਤ 'ਤੇ ਸੋਗ ਪ੍ਰਗਟਾਇਆ
ਅਕਸ਼ੈ ਕੁਮਾਰ ਨੇ ਦੁੱਖ ਦਾ ਪ੍ਰਗਟਾਵਾ ਕੀਤਾ
ਅਨੁਰਾਗ ਕਸ਼ਯਪ ਨੂੰ ਸੁਸ਼ਾਂਤ ਦੀ ਮੌਤ ਨਾਲ ਝਟਕਾ
ਪੀਯੁਸ਼ ਗੋਇਲ ਨੇ ਦਿੱਤੀ ਸ਼ਰਧਾਂਜਲੀ