ਕੁੱਲੂ: ਦਿਲ ਵਿੱਚ ਕੋਈ ਉਪਲੱਬਧੀ ਹਾਸਿਲ ਕਰਨ ਦੀ ਇੱਛਾ ਹੋਵੇ ਤਾਂ ਮੰਜ਼ਿਲ ਦੇ ਰਾਹ ਵਿੱਚ ਆਉਣ ਵਾਲੀ ਹਰ ਮੁਸ਼ਕਿਲ ਆਸਾਨ ਹੋ ਜਾਂਦੀ ਹੈ। ਇਸ ਗੱਲ ਨੂੰ ਸੱਚ ਕਰ ਵਿਖਾਇਆ ਹੈ ਮਨਾਲੀ ਦੇ ਇੱਕ ਛੋਟੇ ਜਿਹੇ ਪਿੰਡ ਬੁਰੂਆ ਦੀ ਆਂਚਲ ਠਾਕੁਰ ਨੇ, ਆਂਚਲ ਠਾਕੁਰ ਨੇ ਅੰਤਰਰਾਸ਼ਟਰੀ ਪੱਧਰ 'ਤੇ ਸਕੀਇੰਗ ਮੁਕਾਬਲੇ ਵਿੱਚ ਦੇਸ਼ ਲਈ ਪਹਿਲਾ ਮੈਡਲ ਹਾਸਿਲ ਕੀਤਾ ਹੈ।
ਆਂਚਲ ਜਦੋਂ ਛੋਟੀ ਸੀ ਅਤੇ ਨੰਗੇ ਪੈਰੀਂ ਬਰਫ਼ ਉੱਤੇ ਬਿਨਾ ਕਿਸੇ ਡਰ ਦੇ ਭੱਜ ਜਾਇਆ ਕਰਦੀ ਸੀ, ਮਾਂ ਦੇ ਵਾਰ-ਵਾਰ ਟੋਕਣ ਉੱਤੇ ਵੀ ਮਾਇਨਸ ਡਿਗਰੀ ਤਾਪਮਾਨ ਵਿੱਚ ਵੀ ਬਰਫ਼ ਉੱਤੇ ਖੇਡਣ ਤੋਂ ਹੱਟਦੀ ਨਹੀਂ ਸੀ। ਭੁੱਖ-ਪਿਆਸ ਸਭ ਕੁੱਝ ਭੁੱਲ ਜਾਂਦੀ ਸੀ। ਆਂਚਲ ਦੂਜੇ ਬੱਚਿਆਂ ਵਾਂਗ ਲੱਕੜ ਦੇ ਤਿੰਨ ਫੱਟੇ ਜੋੜਕੇ ਆਈਸ ਬਣ ਚੁੱਕੀ ਬਰਫ਼ ਉੱਤੇ ਖੇਡਣ ਵਾਲੇ ਦਿਨਾਂ ਨੂੰ ਕਦੇ ਨਹੀਂ ਭੁਲਾ ਸਕਦੀ।
ਰਾਸ਼ਟਰੀ-ਅੰਤਰਰਾਸ਼ਟਰੀ ਮੁਕਾਬਲਿਆਂ 'ਚ ਲਿਆ ਹਿੱਸਾ
- 2007 ਵਿੱਚ ਵਿੰਟਰ ਸਪੋਰਟਸ ਕਾਰਨੀਵਾਲ ਮਨਾਲੀ ਵਿੱਚ ਪਹਿਲਾਂ ਸਥਾਨ ਹਾਸਿਲ ਕੀਤਾ।
- 2008 ਵਿੱਚ ਨਾਰਕੰਡਾ ਵਿੱਚ ਆਯੋਜਿਤ ਕਨਿਸ਼ਠ ਚੈਂਪੀਅਨਸ਼ਿਪ ਵਿੱਚ ਦੂਜਾ ਸਥਾਨ ਹਾਸਿਲ ਕੀਤਾ।
- 2009 ਵਿੱਚ ਮਨਾਲੀ ਵਿੱਚ ਆਯੋਜਿਤ ਬਸੰਤ ਜੂਨੀਅਰ ਚੈਂਪੀਅਨਸ਼ਿਪ ਵਿੱਚ ਪਹਿਲੇ ਸਥਾਨ ਉੱਤੇ ਰਹੀ।
- 2011 ਵਿੱਚ ਉੱਤਰਾਖੰਡ ਦੇ ਔਲੀ ਵਿੱਚ ਰਾਸ਼ਟਰੀ ਮੁਕਾਬਲੇ ਵਿੱਚ ਦੂਜਾ ਸਥਾਨ, ਜਦੋਂ ਕਿ 2011 ਵਿੱਚ ਜੂਨੀਅਰ ਸਕੀ ਓਪਨ ਚੈਂਪੀਅਨਸ਼ਿਪ ਮਨਾਲੀ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।
- ਜੰਮੂ-ਕਸ਼ਮੀਰ ਦੇ ਗੁਲਮਰਗ ਵਿੱਚ 2014 ਵਿੱਚ ਆਯੋਜਿਤ ਰਾਸ਼ਟਰੀ ਮੁਕਾਬਲੇ, ਔਲੀ ਵਿੱਚ ਆਯੋਜਿਤ ਜੂਨੀਅਰ ਰਾਸ਼ਟਰੀ ਮੁਕਾਬਲੇ ਅਤੇ 2014 ਵਿੱਚ ਮਨਾਲੀ ਸਕੀ ਕੱਪ, ਤਿੰਨਾਂ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।
- 2017 ਵਿੱਚ ਮਨਾਲੀ ਵਿੱਚ ਸਲਾਲਮ ਰਾਸ਼ਟਰੀ ਸਕੀ ਅਤੇ ਸਨੋਬੋਰਡ ਮੁਕਾਬਲੇ, ਜਾਇੰਟ ਸਲਾਲਮ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਉੱਤੇ ਰਹੀ।
- ਮਨਾਲੀ ਵਿੱਚ 2019 ਵਿੱਚ ਆਯੋਜਿਤ ਸੀਨੀਅਰ ਰਾਸ਼ਟਰੀ ਸਕੀ ਅਤੇ ਸਨੋਬੋਰਡ ਮੁਕਾਬਲੇ ਵਿੱਚ ਦੂਜਾ, ਜਾਇੰਟ ਸਲਾਲਮ ਮੁਕਾਬਲੇ ਵਿੱਚ ਵੀ ਦੂਜਾ ਅਤੇ 2019 ਵਿੱਚ ਹੀ ਉੱਤਰਾਖੰਡ ਦੇ ਔਲੀ ਵਿੱਚ ਸੁਪਰ-ਜੀ ਰਾਸ਼ਟਰੀ ਸਕੀ ਅਤੇ ਸਨੋਬੋਰਡ ਮੁਕਾਬਲੇ ਵਿੱਚ ਦੂਜਾ, ਜਦੋਂ ਕਿ ਔਲੀ ਵਿੱਚ ਪੈਰਲੈਲ ਸਲਾਲਮ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।
- ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਉੱਤੇ ਨਜ਼ਰ ਮਾਰੀਏ ਤਾਂ ਆਂਚਲ ਨੇ ਲੈਬਨਾਨ ਵਿੱਚ ਸਾਲ 2009 ਵਿੱਚ ਆਯੋਜਿਤ ਏਸ਼ੀਅਨ ਬਾਲ ਸਕੀ ਮੁਕਾਬਲੇ, 2010 ਵਿੱਚ ਇਟਲੀ ਦੇ ਏਬਿਟੋਨ ਵਿੱਚ ਅੰਤਰਰਾਸ਼ਟਰੀ ਬਾਲ ਚੈਂਪੀਅਨਸ਼ਿਪ, 2011 ਵਿੱਚ ਕੋਰੀਆ ਵਿੱਚ ਏਸ਼ੀਅਨ ਬਾਲ ਸਕੀ ਮੁਕਾਬਲਾ ਅਤੇ 2011 ਵਿੱਚ ਹੀ ਸਵਿੱਟਜ਼ਰਲੈਂਡ ਵਿੱਚ ਐੱਫ਼ਆਈਐੱਸ ਰੇਸ ਸੈਂਟ ਮੋਰਿਸ ਵਿੱਚ ਭਾਗ ਲਿਆ।
- ਆਸਟ੍ਰੀਆ ਵਿੱਚ 2012 ਵਿੱਚ ਆਯੋਜਿਤ ਪਹਿਲੀਆਂ ਵਿੰਟਰ ਯੂਥ ਉਲੰਪਿਕ ਖੇਡਾਂ ਵਿੱਚ ਭਾਗ ਲਿਆ। 2013 ਵਿੱਚ ਆਸਟ੍ਰੀਆ ਵਿੱਚ ਵਿਸ਼ਵ ਸਕੀ ਚੈਂਪੀਅਨਸ਼ਿਪ, 2015 ਵਿੱਚ ਅਮਰੀਕਾ ਦੇ ਕੋਲਾਰਾਡੋ ਵਿੱਚ ਆਯੋਜਿਤ ਵਿਸ਼ਵ ਸਕੀ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਅੰਤਮ ਪੜਾਅ ਨੂੰ ਸਫ਼ਲਤਾਪੂਰਣ ਪਾਸ ਕੀਤਾ। ਰੂਸ ਦੇ ਸੋਚੀ ਵਿੱਚ 2016 ਵਿੱਚ ਜੂਨੀਅਰ ਵਿਸ਼ਵ ਸਕੀ ਮੁਕਾਬਲੇ ਵਿੱਚ ਭਾਗ ਲਿਆ।
ਭਾਰਤ ਲਈ ਆਂਚਲ ਠਾਕੁਰ ਨੇ ਕੀਤਾ ਕਮਾਲ
2017 ਵਿੱਚ ਸਵਿੱਟਜ਼ਰਲੈਂਡ ਦੇ ਮੋਰਿਸ ਵਿੱਚ ਵਿਸ਼ਵ ਸਕੀ ਚੈਂਪੀਅਨਸ਼ਿਪ ਵਿੱਚ ਅੰਤਮ ਰੇਸ ਲਈ ਕਵਾਲੀਫਾਈ ਕੀਤਾ। ਜਾਪਾਨ ਦੇ ਸਾਪੋਰੋ ਵਿੱਚ 2017 ਵਿੱਚ ਏਸ਼ੀਅਨ ਵਿੰਟਰ ਖੇਡਾਂ ਵਿੱਚ ਭਾਗ ਲਿਆ। ਆਂਚਲ ਨੇ ਤੁਰਕੀ ਵਿੱਚ 2018 ਵਿੱਚ ਆਯੋਜਿਤ ਐੱਫਆਈਐੱਸ ਇੰਟਰਨੈਸ਼ਨਲ ਏਲਪਾਈਨ ਸਕੀਇੰਗ ਮੁਕਾਬਲੇ ਵਿੱਚ ਭਾਰਤ ਲਈ ਹੁਣ ਤੱਕ ਦਾ ਪਹਿਲਾ ਕਾਂਸੇ ਦਾ ਤਮਗਾ ਹਾਸਿਲ ਕੀਤਾ।