ਕਿਨੌਰ: ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਿਨੌਰ ਦੇ ਪੂਰਬਾਨੀ ਪਿੰਡ ਵਿੱਚ ਅੱਜ ਦੁਪਹਿਰ 3:30 ਵਜੇ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਪੂਰਬਾਨੀ ਪਿੰਡ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਮੁਤਾਬਕ ਅੱਗ ਪੂਰਬਾਨੀ ਪਿੰਡ ਦੇ ਮੱਧ ਪਿੰਡ ਵਿੱਚ ਲੱਗੀ ਹੈ ਜਿੱਥੇ ਸਾਰੇ ਹੀ ਲੱਕੜ ਦੇ ਘਰ ਬਣੇ ਹੋਏ ਹਨ।
ਪੂਰਬਾਨੀ ਦੇ ਪਿੰਡ ਵਿੱਚ ਲੱਗੀ ਅੱਗ ਉੱਤੇ ਕਾਬੂ ਪਾਇਆ ਜਾ ਚੁੱਕਾ ਹੈ। ਅੱਗ ਉੱਤੇ ਕਾਬੂ ਪਾਉਣ ਲਈ ਰੈਕਾਂਗਪੀਓ ਤੋਂ ਅੱਗ ਬੁਝਾਉ ਅਮਲਾ ਸੱਦਿਆ ਗਿਆ। ਪੂਰਬਾਨੀ ਪਿੰਡ ਦੇ ਸੱਤਿਆਜੀਤ ਨੇਗੀ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਭਿਆਨਕ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਪੂਰਬਾਨੀ ਪਿੰਡ ਦੇ ਪੁਸ਼ਤੈਨੀ ਮਕਾਨ ਪਿੰਡ ਦੇ ਵਿੱਚੋਂ ਵਿੱਚ ਹਨ। ਇਸ ਅੱਗ ਨਾਲ ਲੋਕਾਂ ਦੇ ਲੱਖਾਂ ਦੇ ਮਕਾਨ ਸੜ ਕੇ ਸੁਆਹ ਹੋ ਗਏ ਹਨ।
ਸੱਤਿਆਜੀਤ ਨੇਗੀ ਨੇ ਦੱਸਿਆ ਕਿ ਲੱਕੜ ਦੇ ਮਕਾਨ ਵਿੱਚ ਅੱਗ ਨੂੰ ਬੁਝਾਉਣਾ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਦੱਸ ਦੇਈਏ ਕਿ ਫਿਲਹਾਲ ਦਮਕਲ ਵਿਭਾਗ ਨੇ ਅੱਗ ਉੱਤੇ ਕਾਬੂ ਪਾ ਲਿਆ ਹੈ।