ਪਟਨਾ: ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ ਦੇ ਸੱਕਤਰ ਅਸਦੁਦੀਨ ਓਵੈਸੀ ਬਿਹਾਰ ਚੋਣਾਂ 'ਚ ਵੋਟਰਾਂ ਨੂੰ ਲੁਭਾਉਣ ਦੀ ਲੋਈ ਕਸਰ ਨਹੀਂ ਛੱਡ ਰਹੇ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਵੋਟਰਾਂ ਨੂੰ ਕੀ ਆਕਰਸ਼ਿਤ ਕਰ ਸਕਦੈ ਤੇ ਉਸੇ ਮੁਤਾਬਕ ਉਹ ਆਪਣੇ ਭਾਸ਼ਨ ਨੂੰ ਆਕਾਰ ਦੇ ਰਹੇ ਹਨ। ਉਨ੍ਹਾਂ ਦੇ ਭਾਸ਼ਨ 'ਚ ਸਥਾਨਕ ਤੇ ਰਾਸ਼ਟਰੀ ਮੁੱਦਿਆਂ ਦਾ ਮਿਸ਼ਰਨ ਹੈ ਜੋ ਦਰਸ਼ਕਾਂ ਨੂੰ ਤਾਲੀ ਤੇ ਸੀਟੀ ਬਜਾਉਣ ਲਈ ਮਜਬੂਰ ਕਰ ਦਿੰਦਾ ਹੈ।
ਸੀਏਏ, ਐਨਪੀਆਰ ਤੇ ਐਨ.ਆਰ.ਸੀ 'ਤੇ ਸੱਤਾ ਨੂੰ ਘੇਰ ਰਹੇ
ਓਵੈਸੀ ਦੀ ਪਾਰਟੀ ਦੇ ਏਆਈਐਮਆਈਐਮ ਗ੍ਰੇਟ ਡੈਮੋਕਰੇਟਿਕ ਸੈਕੁਲਰ ਫਰੰਟ ਦੇ ਬੈਨਰ ਹੇਠ ਚੋਣ ਲੜ ਰਹੀ ਹੈ। ਇਸ 'ਚ 6 ਰਾਜਨੀਤਿਕ ਪਾਰਟੀਆਂ ਨੇ ਆਰਐਲਐਸਪੀ ਸੁਪਰੀਮੋ ਉਪੇਂਦਰ ਕੁਸ਼ਵਾਹਾ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਹੈ। ਓਵੈਸੀ ਮੁੱਖ ਤੌਰ 'ਤੇ ਮੁਸਲਮਾਨ ਵੋਟਰਾਂ ਦੇ ਗੜ੍ਹ ਕਿਸ਼ਨਗੰਜ, ਪੂਰਨੀਆਂ, ਅਰਰਿਯਾ ਤੇ ਕਟਿਹਾਰ 'ਚ ਜੋਸ਼ ਭਰੇ ਭਾਸ਼ਨ ਦੇ ਰਹੇ ਹਨ।
ਏਆਈਐਮਆਈਐਮ ਦੇ ਉਮੀਦਵਾਰ ਤੇ ਸੀਮਾਂਚਲ ਦੇ ਗਾਂਧੀ ਦੇ ਰੂਪ 'ਚ ਪ੍ਰਚਲਿਤ ਸੀਨੀਅਰ ਰਾਜਦ ਨੇਤਾ ਮੁਹੰਮਦ ਤਸਲੀਮੁਦੀਨ ਦੇ ਸਭ ਤੋਂ ਛੋਟੇ ਬੇਟੇ ਸ਼ਾਹਨਵਾਜ ਆਲਮ ਦੇ ਪੱਖ 'ਚ ਓਵੈਸੀ ਨੇ ਅਰਰਿਯਾ ਜ਼ਿਲ੍ਹੇ ਦੀ ਰੈਲੀ 'ਚ ਕਿਹਾ ਕਿ ਸੀਏਏ ਤੇ ਐਨਆਰਸੀ ਧਰਮ ਦੇ ਆਧਾਰ 'ਤੇ ਕੀਤੇ ਗਏ। ਇਹ ਦੋਵੇਂ ਬਿੱਲ ਸੰਵਿਧਾਨ ਤੇ ਗਾਂਧੀ ਤੇ ਅੰਬੇਡਕਰ ਦੀ ਭਾਵਨਾ ਦੇ ਖ਼ਿਲਾਫ ਹੈ।