ਹੈਦਰਾਬਾਦ: ਆਂਧਰਾ ਪ੍ਰਦੇਸ਼ ਵਿੱਚ ਕਥਿਕ ਤੌਰ 'ਤੇ ਸੈਨੇਟਾਇਜ਼ਰ ਪੀਣ ਨਾਲ 9 ਲੋਕਾਂ ਦੇ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਮਰਨ ਵਾਲੇ ਵਿਅਕਤੀ ਕਈ ਦਿਨਾਂ ਤੋਂ ਸੈਨੇਟਾਈਜ਼ਰ ਨੂੰ ਪਾਣੀ ਜਾਂ ਕਿਸੇ ਹੋਰ ਤਰਲ ਪਦਾਰਥ ਵਿੱਚ ਮਿਲਾ ਕੇ ਪੀ ਰਹੇ ਸਨ।
ਜਾਂਚ ਅਧਿਕਾਰੀ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਹੋ ਰਹੀ ਹੈ ਕਿ ਉਹ ਇਸ ਵਿੱਚ ਕੋਈ ਹੋਰ ਜ਼ਹਿਰੀਲੀ ਚੀਜ਼ ਮਿਲਾ ਕੇ ਤਾਂ ਨਹੀਂ ਪੀ ਰਹੇ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ 10 ਦਿਨਾਂ ਤੋਂ ਸੈਨੇਟਾਈਜ਼ਰ ਪੀ ਰਹੇ ਸੀ।
ਜ਼ਿਕਰ ਕਰ ਦਈਏ ਕਿ ਆਂਧਰਾ ਪ੍ਰਦੇਸ਼ ਦੇ ਜਿਸ ਇਲਾਕੇ ਦੀ ਇਹ ਘਟਨਾ ਹੈ ਉਹ ਇਸ ਵੇਲੇ ਕੰਟੇਨਮੈਂਟ ਜ਼ੋਨ ਵਿੱਚ ਆਉਂਦਾ ਹੈ। ਜਿਸ ਕਾਰਨ ਉੱਥੇ ਲੌਕਡਾਊਨ ਦਾ ਸਖ਼ਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ, ਇਸ ਲਈ ਉਥੇ ਸ਼ਰਾਬ ਦੀਆਂ ਦੁਕਾਨਾਂ ਵੀ ਬੰਦ ਹਨ।
ਕਿਹਾ ਜਾ ਰਿਹਾ ਹੈ ਕਿ ਸ਼ਰਾਬ ਦੇ ਪਿਆਕੜ ਨਸ਼ੇ ਦੀ ਲਤ ਕਾਰਨ ਸੈਨੇਟਾਈਜ਼ਰ ਪੀ ਰਹੇ ਸੀ, ਕਿਉਂਕਿ ਇਸ ਵਿੱਚ ਵੀ ਅਲਕੋਹਲ ਪਾਈ ਜਾਂਦੀ ਹੈ।
ਇਸ ਸਭ ਤੋਂ ਵੱਧ ਸ਼ਿਕਾਰ ਮੰਦਰ ਦੇ ਨੇੜੇ ਬੈਠਣ ਵਾਲੇ 2 ਭਿਖਾਰੀ ਹੋਏ ਹਨ ਅਤੇ ਇਸ ਤੋਂ ਬਾਅਦ ਇੱਕ ਵਿਅਕਤੀ ਨੇ ਸਰਕਾਰੀ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਹ ਸਭ ਕੁਝ ਵੀਰਵਾਰ ਨੂੰ ਵਾਪਰਿਆ ਅਤੇ ਸ਼ੁੱਕਰਵਾਰ ਨੂੰ ਤੜਕੇ ਹੀ 6 ਹੋਰ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।