ਗੁਰੂਗਰਾਮ: ਕਾਦਰਪੁਰ 'ਚ ਸੀਆਰਪੀਐੱਫ਼ ਦੀ 80ਵੇਂ ਵਰ੍ਹੇਗੰਢ ਮੌਕੇ ਇੱਕ ਸਮਾਗਮ ਉਲੀਕਿਆ ਗਿਆ। ਇਸ ਸਮਾਗਮ 'ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਅਜੀਤ ਡੋਭਾਲ ਨੇ ਵਰ੍ਹੇਗੰਢ ਮੌਕੇ ਸੀਆਰਪੀਐੱਫ਼ ਦੇ ਜਵਾਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਅੰਦਰੁਨੀ ਸੁਰੱਖਿਆ ਲਈ ਸੀਆਰਪੀਐੱਫ਼ ਦਾ ਅਹਿਮ ਯੋਗਦਾਨ ਹੈ। ਸੀਆਰਪੀਐੱਫ਼ ਨੇ ਹਮੇਸ਼ਾ ਤਿਰੰਗਾ ਝੰਡੇ ਮਾਣ ਵਧਾਇਆ ਹੈ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਅਜੀਤ ਡੋਵਾਲ ਨੇ ਕਿਹਾ ਕਿ ਭਾਰਤ ਨੂੰ ਪਤਾ ਹੈ ਕਿ ਅੱਤਵਾਦ ਨੂੰ ਕਿਵੇਂ ਖ਼ਤਮ ਕਰਨਾ ਹੈ। ਅਸੀਂ ਪੁਲਵਾਮਾ 'ਚ ਹੋਏ ਆਤਮਘਾਤੀ ਹਮਲੇ ਨੂੰ ਅਜੇ ਤੱਕ ਨਹੀਂ ਭੁੱਲੇ ਹਾਂ। ਅੱਤਵਾਦ ਵਿਰੁੱਧ ਸਾਡੀ ਲੜਾਈ ਚੱਲ ਰਹੀ ਹੈ।
ਇਸ ਦੇ ਨਾਲ ਹੀ ਡੋਭਾਲ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ 40 ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਜਵਾਨਾਂ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਦੇ ਬਾਲਾਕੋਟ 'ਚ ਹੋਈ ਹਵਾਈ ਸਟ੍ਰਾਈਕ ਬਾਰੇ ਬੋਲਦਿਆਂ ਕਿਹਾ ਕਿ ਅਸੀਂ ਪੁਲਵਾਮਾ ਹਮਲੇ ਦਾ ਬਦਲਾ ਲਿਆ ਹੈ।
40 ਜਵਾਨਾਂ ਦੀ ਕੁਰਬਾਨੀ ਨੂੰ ਦੇਸ਼ ਨਹੀਂ ਭੁਲਾ ਸਕਦਾ-ਅਜੀਤ ਡੋਵਾਲ - ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ
ਗੁਰੂਗਰਾਮ 'ਚ ਸੀਆਰਪੀਐੱਫ਼ ਦੀ 80ਵੇਂ ਵਰ੍ਹੇਗੰਢ ਮੌਕੇ ਕਰਵਾਇਆ ਗਿਆ ਸਮਾਗਮ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਮੁੱਖ ਮਹਿਮਾਨ ਵਜੋਂ ਪੁੱਜੇ।
![40 ਜਵਾਨਾਂ ਦੀ ਕੁਰਬਾਨੀ ਨੂੰ ਦੇਸ਼ ਨਹੀਂ ਭੁਲਾ ਸਕਦਾ-ਅਜੀਤ ਡੋਵਾਲ](https://etvbharatimages.akamaized.net/etvbharat/images/768-512-2734084-thumbnail-3x2-crpf.jpg?imwidth=3840)