ETV Bharat / bharat

ਉੱਤਰ ਪ੍ਰਦੇਸ਼ ਵਿੱਚ ਬਲਾਤਕਾਰ ਤੋਂ ਬਾਅਦ ਜੋੜੇ ਨੇ ਖਾਧਾ ਬੱਚੀ ਦਾ ਲੀਵਰ - Childless couples

ਕਾਨਪੁਰ ਦੇ ਘਾਟਮਪੁਰ ਥਾਣਾ ਖੇਤਰ ਵਿੱਚ 7 ਸਾਲ ਦੀ ਬੱਚੀ ਦੀ ਹੱਤਿਆ ਦਾ ਖੁਲਾਸਾ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਬੇਓਲਾਦ ਜੋੜੇ ਨੇ ਤੰਤਰ-ਮੰਤਰ ਦੇ ਚੱਕਰ ਵਿੱਚ ਬੱਚੀ ਦੀ ਹੱਤਿਆ ਕਰਵਾਈ ਸੀ ਅਤੇ ਬੱਚੇ ਲਈ ਉਸ ਦਾ ਕੱਚਾ ਲੀਵਰ ਖਾਧਾ ਸੀ। ਇਸ ਦੇ ਨਾਲ ਹੀ ਬੱਚੀ ਦੀ ਹੱਤਿਆ ਕਰਨ ਵਾਲੇ ਦੋਸ਼ੀਆਂ ਨੇ ਮਾਸੂਮ ਨਾਲ ਸਮੂਹਿਕ ਬਲਾਤਕਾਰ ਵੀ ਕੀਤਾ ਸੀ।

7-year-old-girl-murdered-after-molestation-in-kanpur
ਉੱਤਰ ਪ੍ਰਦੇਸ਼ ਵਿੱਚ ਬਲਾਤਕਾਰ ਤੋਂ ਬਾਅਦ, ਜੋੜੇ ਨੇ ਖਾਧਾ ਬੱਚੀ ਦਾ ਲੀਵਰ
author img

By

Published : Nov 17, 2020, 11:31 AM IST

Updated : Nov 17, 2020, 11:45 AM IST

ਕਾਨਪੁਰ: ਘਾਟਮਪੁਰ ਥਾਣਾ ਖੇਤਰ ਦੇ ਪਿੰਡ ਭਦਰਸ ਵਿੱਚ ਦੀਵਾਲੀ ਦੀ ਰਾਤ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਇਸ ਘਟਨਾ ਵਿੱਚ ਪੁਲਿਸ ਨੇ ਖੁਲਾਸਾ ਕੀਤਾ ਕਿ ਦੋਸ਼ੀਆਂ ਨੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਸ਼ਰਾਬ ਦੇ ਨਸ਼ੇ ਵਿੱਚ 7 ਸਾਲ ਦੀ ਮਾਸੂਮ ਕੁੜੀ ਨਾਲ ਨਾ ਸਿਰਫ਼ ਸਮੂਹਿਕ ਬਲਾਤਕਾਰ ਕੀਤਾ, ਬਲਕਿ ਉਸ ਦਾ ਬੇਰਹਿਮੀ ਨਾਲ ਕਤਲ ਵੀ ਕੀਤਾ। ਇੰਨਾ ਹੀ ਨਹੀਂ, ਕਤਲ ਤੋਂ ਬਾਅਦ ਉਨ੍ਹਾਂ ਮਾਸੂਮ ਦੇ ਸ਼ਰੀਰ ਤੋਂ ਅੰਗ ਤੱਕ ਕੱਢ ਦਿੱਤੇ। ਇਸ ਤੋਂ ਬਾਅਦ ਦੋਸ਼ੀ ਨੌਜਵਾਨਾਂ ਦੇ ਚਾਚੇ ਨੇ ਬੱਚੀ ਦਾ ਲੀਵਰ ਖਾ ਲਿਆ।

21 ਸਾਲਾਂ ਤੋਂ ਗੋਦ ਭਰਣ ਦੀ ਚਾਹ ਵਿੱਚ ਹੈਵਾਨੀਅਤ

15 ਨਵੰਬਰ ਨੂੰ 7 ਸਾਲ ਦੀ ਮਾਸੂਮ ਬੱਚੀ ਦੀ ਲਾਸ਼ ਕਾਲੀ ਮੰਦਰ ਦੇ ਨੇੜੇ ਮਿਲਣ ਤੋਂ ਸਨਸਨੀ ਫ਼ੈਲ ਗਈ ਸੀ। ਜਦੋਂ ਪੁਲਿਸ ਨੇ ਪਿੰਡ ਦੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਪਿੰਡ ਵਿੱਚ ਇੱਕ ਜੋੜੇ ਨੇ ਭਤੀਜੇ ਅਤੇ ਇੱਕ ਹੋਰ ਨੌਜਵਾਨ ਨੂੰ ਡੇਢ ਹਜ਼ਾਰ ਰੁਪਏ ਦੇ ਕੇ ਕਿਸੇ ਬੱਚੀ ਦਾ ਲੀਵਰ ਤੇ ਦਿਲ ਲਿਆਉਣ ਲਈ ਕਿਹਾ ਸੀ।

ਗੁਆਂਢੀ ਨੇ ਬਣਾਇਆ ਮਾਸੂਮ ਨੂੰ ਆਪਣਾ ਸ਼ਿਕਾਰ

ਐਸਪੀ ਬ੍ਰਿਜੇਸ਼ ਸ੍ਰੀਵਾਸਤਵ ਨੇ ਦੱਸਿਆ ਕਿ ਦੀਵਾਲੀ ਦੀ ਸ਼ਾਮ ਨੂੰ ਗੁਆਂਢੀ ਅੰਕੁਲ ਬੱਚੀ ਨੂੰ ਪਟਾਕੇ ਦਿਲਾਉਣ ਦੇ ਬਹਾਨੇ ਘਰੋਂ ਲੈ ਗਿਆ। ਉਸ ਨੇ ਪਹਿਲਾਂ ਉਸ ਨਾਲ ਜੰਗਲ ਵਿੱਚ ਬਲਾਤਕਾਰ ਕੀਤਾ, ਫਿਰ ਉਸ ਦੇ ਅੰਗ ਕੱਢ ਕੇ ਜੋੜੇ ਨੂੰ ਦੇ ਦਿੱਤੇ। ਜੋੜੇ ਨੇ ਮਾਸੂਮ ਬੱਚੀ ਦਾ ਲੀਵਰ ਖਾ ਕੇ ਬਾਕੀ ਅੰਗ ਟਿਕਾਣੇ ਲੱਗਾ ਦਿੱਤੇ।

Last Updated : Nov 17, 2020, 11:45 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.