ਟਯੁਨੀਸ਼ਿਆ: ਲੀਬੀਆ 'ਚ ਅਗਵਾ ਹੋਏ ਸੱਤ ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਟਯੁਨੀਸ਼ਿਆ 'ਚ ਭਾਰਤੀ ਰਾਜਦੂਤ ਨੇ ਦਿੱਤੀ ਹੈ। ਦੱਸਣਯੋਗ ਹੈ ਕਿ ਆਂਧਰ ਪ੍ਰਦੇਸ਼, ਬਿਹਾਰ, ਗੁਜਰਾਤ ਅਤੇ ਉੱਤਰ ਪ੍ਰਦੇਸ਼ 'ਚ ਰਹਿਣ ਵਾਲੇ ਸੱਤ ਲੋਕਾਂ ਨੂੰ ਲੀਬੀਆ ਦੇ ਅਸ਼ਸ਼ਰੀਫ ਤੋਂ 14 ਸਤੰਬਰ ਨੂੰ ਅਗਵਾ ਕੀਤਾ ਗਿਆ ਸੀ।
ਟਯੁਨੀਸ਼ਿਆ 'ਚ ਭਾਰਤੀ ਰਾਜਦੂਤ ਪੁਨੀਤ ਰਾਏ ਕੁੰਡਲ ਨੇ ਉਨ੍ਹਾਂ ਦੀ ਰਿਹਾਈ ਦੀ ਖ਼ਬਰ ਦੀ ਪੁਸ਼ਟੀ ਕੀਤੀ ਸੀ। ਦੱਸਣਯੋਗ ਹੈ ਕਿ ਲੀਬੀਆ 'ਚ ਭਾਰਤੀ ਰਾਜਦੂਤ ਨਹੀਂ ਹੈ। ਟਯੁਨੀਸ਼ਿਆ 'ਚ ਭਾਰਤੀ ਮਿਸ਼ਨ ਹੀ ਲੀਬੀਆ 'ਚ ਭਾਰਤੀਆਂ ਨਾਲ ਜੁੜੀ ਸਮੱਸਿਆਵਾਂ ਨੂੰ ਵੇਖਦਾ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਰਤ ਨੇ ਪੁਸ਼ਟੀ ਕੀਤੀ ਸੀ ਕਿ ਬੀਤੇ ਮਹੀਨੇ ਲੀਬੀਆ 'ਚ ਉਨ੍ਹਾਂ ਦੇ ਛੇ ਨਾਗਰਿਕਾਂ ਨੂੰ ਅਗਵਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਛੁਡਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਰੇ ਭਾਰਤੀ ਸੁਰੱਖਿਅਤ ਹਨ ਅਤੇ ਟਯੁਨੀਸ਼ਿਆ 'ਚ ਭਾਰਤੀ ਮਿਸ਼ਨ ਉਨ੍ਹਾਂ ਨੂੰ ਮੁਕਤ ਕਰਵਾਉਣ ਦੀਆਂ ਕੋਸ਼ਿਸ਼ਾਂ ਨੂੰ ਲੈ ਲੀਬੀਆ ਸਰਕਾਰ ਦੇ ਲਗਾਤਾਰ ਸੰਪਰਕ 'ਚ ਹੈ।
ਯਾਤਰਾ ਤੇ ਲਾਈ ਗਈ ਸੀ ਰੋਕ
ਸਤੰਬਰ 2015 'ਚ ਲੀਬੀਆ 'ਚ ਨਾਗਰਿਕਾਂ ਦੀ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ, ਭਾਰਤੀ ਨਾਗਰਿਕਾਂ ਨੂੰ ਲੀਬੀਆ 'ਚ ਯਾਤਰਾ ਕਰਨ ਤੋਂ ਬਚਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ। ਬਾਅਦ 'ਚ ਮਈ 2016 'ਚ ਸਰਕਾਰ ਨੇ ਵਿਗੜਦੀ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਯਾਤਰਾ 'ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਗਈ ਸੀ, ਇਹ ਰੋਕ ਅਜੇ ਵੀ ਲਾਗੂ ਹੈ।
ਵੇਲਡਿੰਗ ਦਾ ਕਰਦੇ ਸਨ ਕੰਮ
ਲੀਬੀਆ ਤੋਂ ਪਰਤੇ ਅਗਵਾ ਹੋਏ ਲੋਕ ਰਾਜੇਂਗਰ ਪਲੇਸ ਸਥਿਤ ਐਨਡੀ ਐਂਟਰਪ੍ਰਾਈਜ਼ਰ ਕੰਪਨੀ ਵੱਲੋਂ ਲੀਬੀਆ 'ਚ ਆਇਰਨ ਵੈਂਡਰ ਦੇ ਤੌਰ 'ਤੇ ਕੰਮ ਕਰਨ ਲਈ ਕਰੀਬ ਇੱਕ ਸਾਲ ਪਹਿਲਾਂ ਲੀਬੀਆ ਗਏ ਸਨ। ਇੱਕ ਸਾਲ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਵਾਪਸ ਆਉਣਾ ਸੀ ਪਰ ਉਨ੍ਹਾਂ ਨੂੰ ਰਾਹ 'ਚ ਅਗਵਾ ਕਰ ਲਿਆ ਗਿਆ ਸੀ।
ਭਾਰਤ ਪਰਤੇ ਅਗਵਾ ਕੀਤੇ ਸੱਤ ਭਾਰਤੀਆਂ ਦੀ ਪਛਾਣ ਮਹੇਂਦਰ ਸਿੰਘ, ਵੇਂਕਟਰਾਵ ਬਤਚਾਲਾ, ਸਾਹ ਅਜਯ, ਉਮੇਦੀਬ੍ਰਾਹੀਮ ਭਾਈ ਮੁਲਤਾਨੀ, ਦਨਿਯਾ ਬੋਧੂ, ਮੁੰਨਾ ਚੌਹਾਨ ਅਤੇ ਜੋਗਾਰਾਵ ਬਤਚਾਲਾ ਦੇ ਤੌਰ 'ਤੇ ਕੀਤੀ ਗਈ ਹੈ।