ਰਾਜਸਥਾਨ: ਦੇਸ਼ ਭਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਉੱਥੇ ਹੀ ਸੁਲਤਾਨਪੁਰ ਲੋਧੀ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਪੁੱਜ ਰਹੀ ਹੈ ਜਿਸ ਤਹਿਤ ਰਾਜਸਥਾਨ ਸਰਕਾਰ ਨੇ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਰਾਜਸਥਾਨ ਸਰਕਾਰ ਨੇ ਸੰਗਤ ਲਈ ਸੁਲਤਾਨਪੁਰ ਲੋਧੀ ਜਾਣ ਲਈ 22 ਬੱਸਾਂ ਫ੍ਰੀ ਰਵਾਨਾ ਕੀਤੀਆਂ।
ਦੱਸਿਆ ਜਾ ਰਿਹਾ ਹੈ ਕਿ ਹਨੂਮਾਨਗੜ੍ਹ ਤੋਂ ਜ਼ਿਲ੍ਹਾ ਦਫ਼ਤਰ ਤੋਂ 64 ਬੱਸਾਂ ਨੂੰ ਜ਼ਿਲ੍ਹਾ ਕਲੈਕਟਰ ਜਾਕਿਰ ਹੁਸੈਨ ਨੇ ਸੁਖਾ ਸਿੰਘ ਮਹਿਤਾਬ ਦੇ ਸਾਹਮਣੇ ਤੋਂ ਹਰੀ ਝੰਜੀ ਦੇਖ ਕੇ ਰਵਾਨਾ ਕ ਕੀਤਾ। ਇਨ੍ਹਾਂ ਵਿੱਚੋਂ 1157 ਲੋਕਾਂ ਨੂੰ ਮੁਫ਼ਤ ਯਾਤਰਾ ਕਰਵਾਈ ਜਾ ਰਹੀ ਹੈ। ਇਹ ਬੱਸਾਂ ਸੁਲਤਾਨਪੁਰ ਲੋਧੀ ਤੋਂ ਅੰਮ੍ਰਿਤਸਰ ਹੁੰਦਿਆਂ ਹੋਇਆਂ ਹਨੁਮਾਨਗੜ੍ਹ ਵਾਪਿਸ ਆਉਣਗੇ। ਇਸ ਮੌਕੇ ਜ਼ਿਲ੍ਹਾ ਕਲੈਕਟਰ ਜਾਕਿਰ ਹੁਸੈਨ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਏਕਤਾ ਦਾ ਸੁਨੇਹਾ ਦਿੱਤਾ ਹੈ।
ਉੱਥੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਾ ਸਿੰਘ ਮਹਿਤਾਬ ਸਿੰਘ ਨੇ ਕਿਹਾ ਕਿ ਰਾਜਸਥਾਨ ਸਰਕਾਰ ਨੇ ਸੁਲਤਾਨਪੁਰ ਲੋਧੀ ਜਾਣ ਲਈ ਜੋ ਫ਼੍ਰੀ ਬੱਸਾਂ ਦੀ ਸੌਗਾਤ ਦਿੱਤੀ ਹੈ, ਉਹ ਕਾਫ਼ੀ ਸ਼ਲਾਘਾਯੋਗ ਹੈ।