ਸ੍ਰੀਨਗਰ: ਉੱਤਰੀ ਕਸ਼ਮੀਰ ਦੇ ਕੇਰਨ ਸੈਕਟਰ ਵਿੱਚ ਕੰਟਰੋਲ ਰੇਖਾ ਤੋਂ ਪਾਰ ਘੁਸਪੈਠ ਕਰਨ ਆਏ ਅੱਤਵਾਦੀ ਸਮੂਹ ਅਤੇ ਸੁਰੱਖਿਆ ਬਲਾਂ ਵਿਚਾਲੇ ਭਿਆਨਕ ਮੁਠਭੇੜ ਹੋਈ ਜਿਸ ਵਿੱਚ 5 ਅੱਤਵਾਦੀ ਢੇਰ ਹੋ ਗਏ ਅਤੇ 5 ਫੌਜੀ ਜਵਾਨ ਸ਼ਹੀਦ ਹੋ ਗਏ।
ਸ੍ਰੀਨਗਰ ਵਿੱਚ ਇੱਕ ਰੱਖਿਆ ਬੁਲਾਰੇ ਨੇ ਪਹਿਲਾਂ ਕਿਹਾ ਸੀ ਕਿ ਕੇਰਨ ਖੇਤਰ ਵਿੱਚ ਅੱਤਵਾਦੀਆਂ ਨਾਲ ਮੁਠਭੇੜ 'ਚ ਫੌਜ ਦੇ 3 ਜਵਾਨ ਸ਼ਹੀਦ ਹੋਏ ਹਨ, ਹਾਲਾਂਕਿ ਬਾਅਦ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ 5 ਜਵਾਨ ਸ਼ਹੀਦ ਹੋ ਗਏ ਹਨ।
ਇਹ ਵੀ ਪੜ੍ਹੋ: ਅਮਰੀਕੀ ਸਿੱਖਾਂ ਨੇ ਟਰੱਕਾਂ ਵਾਲੇ ਵੀਰਾਂ ਲਈ ਲਾਇਆ ਲੰਗਰ, ਔਖੇ ਸਮੇਂ ਦੇ ਰਹੇ ਨੇ ਅਮਰੀਕਾ ਦਾ ਸਾਥ
ਦੱਸ ਦਈਏ ਕਿ 3 ਅਤੇ 4 ਅਪ੍ਰੈਲ ਦੀ ਅੱਧੀ ਰਾਤ ਵੇਲੇ ਚੱਲ ਰਹੇ ਇਸ ਆਪ੍ਰੇਸ਼ਨ ਵਿੱਚ 5 ਅੱਤਵਾਦੀ ਵੀ ਢੇਰ ਹੋ ਗਏ। ਉਨ੍ਹਾਂ ਦੱਸਿਆ ਕਿ ਅੱਤਵਾਦੀ ਸ਼ਮਸਬਰੀ ਰੇਂਜ ਤੋਂ ਭਾਰਤੀ ਖੇਤਰ ਵਿੱਚ ਵੜੇ ਸੀ ਅਤੇ ਸੈਕਟਰ ਦੇ ਪੋਸਵਾਲ ਇਲਾਕੇ 'ਚ 'ਗਰਜਰ ਢੋਕ' ਵਿੱਚ ਲੁਕੇ ਸੀ।