ਅਸਮ: ਸੂਬੇ ਵਿੱਚ ਹੜ੍ਹ ਕਾਰਨ ਤਬਾਹੀ ਦੀ ਸਥਿਤੀ ਹੋਰ ਖ਼ਰਾਬ ਹੋ ਗਈ ਅਤੇ ਮ੍ਰਿਤਕਾਂ ਦੀ ਗਿਣਤੀ ਹਣ 15 ਪਹੁੰਚ ਗਈ ਹੈ। ਕੁਦਰਤੀ ਆਫ਼ਤ ਨਾਲ 30 ਜ਼ਿਲ੍ਹਿਆਂ ਦੇ ਕਰੀਬ 43 ਲੱਖ ਲੋਕ ਪ੍ਰਭਾਵਿਤ ਹੋਏ ਹਨ। ਅਸਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੀ ਰਿਪੋਰਟ ਮੁਤਾਬਕ ਜੋਰਹਾਟ, ਬਾਰਪੇਟਾ ਅਤੇ ਧੁਬਰੀ ਜ਼ਿਲ੍ਹਿਆਂ 'ਚ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।
-
#AssamFloods: Till 15 July, total 4,157 villages in 30 districts including Dhemaji, Lakhimpur, Biswanath, Sonitpur, Darrang, Udalguri, Baksa, Barpeta, Nalbari, Chirang, Bongaigaon & Kokrajhar affected. Approx 42,86,421 people affected. 183 numbers of Relief Camps are operational. pic.twitter.com/zU0PeuMgyK
— ANI (@ANI) July 15, 2019 " class="align-text-top noRightClick twitterSection" data="
">#AssamFloods: Till 15 July, total 4,157 villages in 30 districts including Dhemaji, Lakhimpur, Biswanath, Sonitpur, Darrang, Udalguri, Baksa, Barpeta, Nalbari, Chirang, Bongaigaon & Kokrajhar affected. Approx 42,86,421 people affected. 183 numbers of Relief Camps are operational. pic.twitter.com/zU0PeuMgyK
— ANI (@ANI) July 15, 2019#AssamFloods: Till 15 July, total 4,157 villages in 30 districts including Dhemaji, Lakhimpur, Biswanath, Sonitpur, Darrang, Udalguri, Baksa, Barpeta, Nalbari, Chirang, Bongaigaon & Kokrajhar affected. Approx 42,86,421 people affected. 183 numbers of Relief Camps are operational. pic.twitter.com/zU0PeuMgyK
— ANI (@ANI) July 15, 2019
ਹੜ੍ਹ ਨਾਲ ਪ੍ਰਭਾਵਿਤ 30 ਜ਼ਿਲ੍ਹਿਆਂ ਚੋਂ ਬਾਰਪੇਟਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ, ਜਿੱਥੇ 7.35 ਲੱਖ ਲੋਕ ਪ੍ਰਭਾਵਿਤ ਹੋਏ ਹਨ। ਇਥੇ 90 ਹਜ਼ਾਰ ਹੈਕਟੇਅਰ ਧਰਤੀ ਹੜ ਕਾਰਨ ਡੂਬ ਗਈ ਹੈ। ਲੱਖਾਂ ਦੀ ਗਿਣਤੀ ਵਿੱਚ ਲੋਕ ਬੇਘਰ ਹੋ ਗਏ ਹਨ। ਇਸ ਤੋਂ ਬਾਅਦ ਮੋਰੀਗਾਂਵ 'ਚ 3.5 ਲੱਖ ਲੋਕ ਬੇ-ਘਰ ਹੋ ਗਏ ਹਨ। ਹੁਣ ਤੱਕ 33 ਜ਼ਿਲ੍ਹਿਆਂ ਚੋਂ 25 ਜ਼ਿਲ੍ਹਿਆਂ ਦੇ 14.06 ਲੱਖ ਲੋਕ ਪ੍ਰਭਾਵਿਤ ਹੋਏ ਹਨ।
ਮੀਡੀਆ ਨਾਸ ਗੱਲਬਾਤ ਕਰਦਿਆਂ ਆਫ਼ਤ ਪ੍ਰਬੰਧਨ ਦੇ ਮੁੱਖ ਸਕੱਤਰ ਨੇ ਦੱਸਿਆ ਕਿ ਮੌਸਮ ਵਿਭਾਗ ਨੇ ਸੂਬੇ ਵਿੱਚ ਹੋਰ ਵੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਅਤੇ ਬ੍ਰਹਮਪੁੱਤਰ ਨਦੀ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵੱਗ ਰਿਹਾ ਹੈ। ਇਸ ਤੋਂ ਇਲਾਵਾ ਅਸਮ ਵਿੱਚ 10 ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵੱਗ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਤਰ੍ਹਾਂ ਦੀ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਹੜ੍ਹ ਦੇ ਇਲਾਕਿਆਂ ਤੋਂ ਬਚਾਏ ਗਏ 83 ਹਜ਼ਾਰ ਲੋਕਾਂ ਨੂੰ ਰਾਹਤ ਕੈਪਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ।