ਨਵੀਂ ਦਿੱਲੀ: ਉੱਤਰ-ਪੱਛਮੀ ਜ਼ਿਲ੍ਹੇ ਦੇ ਟਿਕਰੀ ਬਾਰਡਰ ਖੇਤਰ ਵਿੱਚ ਸਥਿਤ ਪੀਵੀਸੀ ਮਾਰਕੀਟ ਦੇ ਇੱਕ ਗੋਦਾਮ ਅਤੇ ਪਲਾਸਟਿਕ ਦੇ ਕਬਾੜ ਵਿੱਚ ਭਾਰੀ ਅੱਗ ਲੱਗ ਗਈ। ਅੱਗ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਹੈ ਕਿ ਅੱਗ ਬੁਝਾਉਣ ਲਈ 36 ਅੱਗ ਬੁਝਾਊ ਗੱਡੀਆਂ ਵੀ ਮੌਕੇ ‘ਤੇ ਮੌਜੂਦ ਹਨ।
ਇਸ ਮੌਕੇ ਫਾਇਰ ਬ੍ਰਿਗੇਡ ਦੇ ਡਾਇਰੈਕਟਰ ਅਤੁਲ ਗਰਗ ਸਮੇਤ ਕਈ ਅਧਿਕਾਰੀ ਮੌਜੂਦ ਹਨ। ਦੱਸ ਦਈਏ ਕਿ ਅੱਗ ਬੁਝਾਊ ਵਿਭਾਗ ਨੂੰ ਦੁਪਹਿਰ 2:50 ਵਜੇ ਅੱਗ ਲੱਗਣ ਦੀ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਅੱਗ ਬਝਾਊ ਦਸਤੇ ਦੇ ਡਾਇਰੈਕਟਰ ਸਮੇਤ ਕਈ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਫੋਮ ਟੈਂਡਰ ਵੀ ਅੱਗ ਬੁਝਾਉਣ ਲਈ ਵਰਤੇ ਜਾ ਰਹੇ ਹਨ ਅਤੇ ਅੱਗ 'ਤੇ ਜਲਦੀ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।