ਨਵੀਂ ਦਿੱਲੀ: ਚੀਨ 'ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਕਾਰਨ ਭਾਰਤ ਸਰਕਾਰ ਉੱਥੇ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆ ਰਹੀ ਹੈ। ਲੰਘੇ ਦਿਨ ਏਅਰ ਇੰਡੀਆ ਦੀ ਵਿਸ਼ੇਸ਼ ਉਡਾਨ ਚੀਨ ਤੋਂ 324 ਭਾਰਤੀ ਨਾਗਰਿਕਾਂ ਨੂੰ ਲੈ ਕੇ ਦਿੱਲੀ ਪਹੁੰਚੀ ਸੀ। ਉੱਥੇ ਹੀ ਅੱਜ ਸਵੇਰੇ ਵੀ ਏਅਰ ਇੰਡੀਆ ਦਾ ਜਹਾਜ਼ ਹੋਰ ਭਾਰਤੀਆਂ ਨੂੰ ਵਤਨ ਵਾਪਸ ਲੈ ਕੇ ਆਇਆ ਹੈ।
-
Delhi: Indian nationals and 7 Maldives nationals who arrived in Delhi by the second Air India special flight from Wuhan , China today, being taken to Indian Army quarantine centre. #Coronavirus https://t.co/loJEPqQJPO
— ANI (@ANI) February 2, 2020 " class="align-text-top noRightClick twitterSection" data="
">Delhi: Indian nationals and 7 Maldives nationals who arrived in Delhi by the second Air India special flight from Wuhan , China today, being taken to Indian Army quarantine centre. #Coronavirus https://t.co/loJEPqQJPO
— ANI (@ANI) February 2, 2020Delhi: Indian nationals and 7 Maldives nationals who arrived in Delhi by the second Air India special flight from Wuhan , China today, being taken to Indian Army quarantine centre. #Coronavirus https://t.co/loJEPqQJPO
— ANI (@ANI) February 2, 2020
ਚੀਨ ਦੇ ਵੁਹਾਨ ਸ਼ਹਿਰ ਤੋਂ ਉਡਾਨ ਭਰਨ ਵਾਲੇ ਏਅਰ ਇੰਡੀਆ ਦੇ ਇਸ ਜਹਾਜ਼ 'ਚ 323 ਭਾਰਤੀ ਹਨ। ਇਨ੍ਹਾਂ ਦੇ ਨਾਲ ਹੀ ਮਾਲਦੀਵ ਦੇ 7 ਨਾਗਰਿਕਾਂ ਨੂੰ ਵੀ ਦਿੱਲੀ ਲਿਆਂਦਾ ਗਿਆ ਹੈ। ਇਸ ਜਹਾਜ਼ ਨੇ ਵੁਹਾਨ ਸ਼ਹਿਰ ਤੋਂ ਅੱਜ ਤੜਕੇ 3.10 ਵਜੇ ਦਿੱਲੀ ਲਈ ਉਡਾਨ ਭਰੀ ਸੀ।
ਉੱਥੇ ਹੀ ਜ਼ਿਕਰਯੋਗ ਹੈ ਕਿ ਚੀਨ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 304 ਹੋ ਗਈ ਹੈ, ਜਦੋਂਕਿ ਲਗਭਗ 13,983 ਲੋਕ ਇਸ ਦੀ ਲਪੇਟ 'ਚ ਹਨ।
ਚੀਨ ਦੇ ਅਧਿਕਾਰਕ ਸੂਤਰਾਂ ਮੁਤਾਬਕ ਇਸ ਵਾਇਰਸ ਕਾਰਨ ਲੰਘੇ ਦਿਨ 45 ਲੋਕਾਂ ਦੀ ਮੌਤ ਹੋਈ ਅਤੇ ਇਸ ਤਰ੍ਹਾਂ ਚੀਨ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 304 ਹੋ ਗਈ। ਚੀਨ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 2100 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਅਜੇ ਤੱਕ 331 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ।
ਇਹ ਵੀ ਪੜੋ: ਕੋਰੋਨਾ ਵਾਇਰਸ: 324 ਭਾਰਤੀਆਂ ਨੂੰ ਲੈ ਕੇ ਦਿੱਲੀ ਪਹੁੰਚੀ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਬੀਤੇ ਸਾਲ ਦਸੰਬਰ ਮਹੀਨੇ ਚੀਨ ਦੇ ਵੁਹਾਨ 'ਚ ਸਾਹਮਣੇ ਆਇਆ ਸੀ ਅਤੇ ਮੌਜੂਦਾ ਸਮੇਂ 'ਚ ਇਹ 20 ਤੋਂ ਵਧੇਰੇ ਦੇਸ਼ਾਂ 'ਚ ਫੈਲ ਚੁੱਕਿਆ ਹੈ।