ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਹੈ ਕਿ 2,426 ਕੰਪਨੀਆਂ ਨੇ ਲੋਕਾਂ ਦੀ ਬਚਤ ਦੇ 1.47 ਲੱਖ ਕਰੋੜ ਰੁਪਏ ਬੈਂਕਾਂ ਤੋਂ ਲੁੱਟ ਲਏ ਹਨ। ਇਸ ਦੇ ਨਾਲ ਹੀ ਉਨ੍ਹਾਂ ਸਵਾਲ ਕੀਤਾ ਕਿ ਕੀ ਸਰਕਾਰ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਜਾਂਚ ਕਰੇਗੀ?
ਗਾਂਧੀ ਨੇ ਬਿਨ੍ਹਾਂ ਵੇਰਵੇ ਦੱਸੇ ਟਵਿੱਟਰ 'ਤੇ ਕਿਹਾ, "2,426 ਕੰਪਨੀਆਂ ਨੇ ਲੋਕਾਂ ਦੀ ਬਚਤ ਦੇ 1.47 ਲੱਖ ਕਰੋੜ ਰੁਪਏ ਬੈਂਕਾਂ ਤੋਂ ਲੁੱਟ ਲਏ ਹਨ। ਕੀ ਇਹ ਸਰਕਾਰ ਇਸ ਲੁੱਟ ਦੀ ਜਾਂਚ ਕਰੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਦੇਵੇਗੀ?"
-
2426 कम्पनियों ने लोगों की बचत के 1.47 लाख करोड़ रुपये बैंकों से लूट लिए।
— Rahul Gandhi (@RahulGandhi) July 19, 2020 " class="align-text-top noRightClick twitterSection" data="
क्या ये सरकार इस लूट की तहक़ीक़ात करके दोषियों को सज़ा देगी?
या इन्हें भी नीरव और ललित मोदी जैसे फ़रार होने देगी?
">2426 कम्पनियों ने लोगों की बचत के 1.47 लाख करोड़ रुपये बैंकों से लूट लिए।
— Rahul Gandhi (@RahulGandhi) July 19, 2020
क्या ये सरकार इस लूट की तहक़ीक़ात करके दोषियों को सज़ा देगी?
या इन्हें भी नीरव और ललित मोदी जैसे फ़रार होने देगी?2426 कम्पनियों ने लोगों की बचत के 1.47 लाख करोड़ रुपये बैंकों से लूट लिए।
— Rahul Gandhi (@RahulGandhi) July 19, 2020
क्या ये सरकार इस लूट की तहक़ीक़ात करके दोषियों को सज़ा देगी?
या इन्हें भी नीरव और ललित मोदी जैसे फ़रार होने देगी?
ਉਨ੍ਹਾਂ ਕਿਹਾ, "ਜਾਂ ਇਨ੍ਹਾਂ ਨੂੰ ਵੀ ਨੀਰਵ ਅਤੇ ਲਲਿਤ ਮੋਦੀ ਵਾਂਗ ਹੀ ਫਰਾਰ ਹੋਣ ਦੇਵੇਗੀ?"
ਗਾਂਧੀ ਦਾ ਹਮਲਾ ਉਨ੍ਹਾਂ ਮੀਡੀਆ ਰਿਪੋਰਟਾਂ ਤੋਂ ਬਾਅਦ ਸਾਹਮਣੇ ਆਇਆ ਹੈ, ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਕਿ ਆਲ ਇੰਡੀਆ ਬੈਂਕ ਇੰਪਲਾਈਜ਼ ਯੂਨੀਅਨ (ਏਆਈਬੀਈਏ) ਨੇ 2,426 ਖਾਤਿਆਂ ਦੀ ਸੂਚੀ ਜਾਰੀ ਕੀਤੀ ਹੈ ਜੋ ਵਿਲਫਟ ਡਿਫਾਲਟਰਾਂ ਦੀ ਸ਼੍ਰੇਣੀ ਵਿੱਚ ਹਨ ਅਤੇ ਇਸ ਵਿੱਚ ਬੈਂਕਾਂ ਦਾ 1 ,47,350 ਕਰੋੜ ਰੁਪਏ ਬਕਾਇਆ ਹਨ।