ਜਾਣਕਾਰੀ ਅਨੁਸਾਰ, ਅੱਤਵਾਦੀਆਂ ਨੇ ਸੜਕ ਕਿਨਾਰੇ ਖੜ੍ਹੀ ਗੱਡੀ 'ਚ ਆਈਈਡੀ ਪਲਾਂਟ ਕੀਤਾ ਸੀ। ਜਿਵੇਂ ਹੀ ਸੀਆਰਪੀਐੱਫ਼ ਦੀ ਬੱਸ ਉਥੋਂ ਲੰਘੀ, ਉਦੋ ਅੱਤਵਾਦੀਆਂ ਨੇ ਆਈਈਡੀ ਨਾਲ ਧਮਾਕਾ ਕਰ ਦਿੱਤਾ।
ਸੁਰੱਖਿਆ ਏਜੰਸੀਆਂ ਨੇ ਸੱਤ ਦਿਨ ਪਹਿਲਾਂ ਇਸ ਸਬੰਧੀ ਅਲਰਟ ਜਾਰੀ ਕੀਤਾ ਸੀ। ਏਜੰਸੀ ਨੇ ਕਿਹਾ ਸੀ ਕਿ ਕਸ਼ਮੀਰ 'ਚ ਅੱਤਵਾਦੀ ਸੁਰੱਖਿਆ ਬਲਾਂ ਤੇ ਆਈਈਡੀ ਨਾਲ ਹਮਲਾ ਕਰ ਸਕਦੇ ਹਨ। ਸੁਰੱਖਿਆ ਏਜੰਸੀਆਂ ਨੇ ਇਹ ਅਲਰਟ ਅੱਤਵਾਦੀ ਅਫ਼ਜ਼ਲ ਗੁਰੂ ਦੀ ਫਾਂਸੀ ਦੀ ਵਰ੍ਹੇਗੰਢ ਤੋਂ ਠੀਕ ਪਹਿਲਾਂ ਜਾਰੀ ਕੀਤਾ ਗਿਆ ਸੀ।
ਏਜੰਸੀ ਨੇ ਆਪਣੇ ਅਲਰਟ 'ਚ ਦੱਸਿਆ ਸੀ ਕਿ ਅੱਤਵਾਦੀਆਂ ਦੀ ਨਜ਼ਰ ਸੀਆਰਪੀਐੱਫ਼ ਅਤੇ ਪੁਲਿਸ ਕੈਂਪ 'ਤੇ ਹੈ। ਇਸ ਲਈ ਸੁਰੱਖਿਆ ਬਲ ਸਾਵਧਾਨ ਰਹਿਣ ਪਰ ਇਸ ਦੇ ਬਾਵਜੂਦ ਅੱਤਵਾਦੀ ਆਪਣੇ ਮਕਸਦ 'ਚ ਕਾਮਯਾਬ ਹੋ ਗਏ।