ਅਸਾਮ: ਸੂਬੇ ਵਿੱਚ ਮੰਗਲਵਾਰ ਨੂੰ ਭੂ-ਖੋਰ ਵਿੱਚ ਲਗਭਗ 20 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਮੁੱਖ ਰੂਪ ਤੋਂ ਦੱਖਣੀ ਅਸਾਮ ਦੀ ਬਰਾਕ ਘਾਟੀ ਖੇਤਰ ਦੇ ਤਿੰਨ ਅਲੱਗ-ਅਲੱਗ ਜ਼ਿਲ੍ਹਿਆਂ ਨਾਲ ਸਬੰਧਤ ਹਨ। ਘਟਨਾ ਵਿੱਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।
ਤੁਹਾਨੂੰ ਦੱਸ ਦਈਏ ਕਿ ਬਚਾਅ ਦਲ ਮੌਕੇ ਉੱਤੇ ਪਹੁੰਚਿਆ। ਮ੍ਰਿਤਕਾਂ ਵਿੱਚੋਂ 7 ਵਿਅਕਤੀ ਕਛਾਰ ਜ਼ਿਲ੍ਹੇ, 7 ਹੈਲਾਕਾਂਡੀ ਅਤੇ 6 ਕਰੀਮਗੰਜ ਜ਼ਿਲ੍ਹੇ ਦੇ ਵਾਸੀ ਹਨ। ਇਸ ਖੇਤਰ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਪੂਰਬ-ਉੱਤਰੀ ਸੂਬਾ ਪਹਿਲਾਂ ਤੋਂ ਹੀ ਵੱਡੇ ਪੱਧਰ ਉੱਤੇ ਹੜ੍ਹਾਂ ਨਾਲ ਜੂਝ ਰਿਹਾ ਹੈ, ਜਿਸ ਨਾਲ ਲਗਭਗ 3.72 ਲੱਖ ਲੋਕਾਂ ਦੇ ਪ੍ਰਭਾਵਿਤ ਦੀ ਜਾਣਕਾਰੀ ਹੈ।
ਗੋਲਪਾਰਾ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਲੋਕ ਹਨ, ਇਸ ਤੋਂ ਬਾਅਦ ਨਾਗਾਂਵ ਅਤੇ ਹੋਜਾਈ ਜ਼ਿਲ੍ਹੇ ਪ੍ਰਭਾਵਿਤ ਹਨ। ਹੜ੍ਹ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ 348 ਪਿੰਡ ਪਾਣੀ ਦੇ ਵਿੱਚ ਡੁੱਬ ਗਏ ਹਨ।
ਅਸਾਮ ਸੂਬਾ ਹੜ੍ਹ ਪ੍ਰਬੰਧਨ ਅਥਾਰਿਟੀ (ਏਐੱਸਡੀਐੱਮਏ) ਦਾ ਕਹਿਣਾ ਹੈ ਕਿ ਲਗਭਗ 27,000 ਹੈਕਟੇਅਰ ਰਕਬੇ ਦੀਆਂ ਫ਼ਸਲਾਂ ਪਾਣੀ ਵਿੱਚ ਵਹਿ ਗਈਆਂ ਹਨ।