ਛੱਤੀਗੜ੍ਹ : ਛੱਤੀਸਗੜ੍ਹ 'ਚ ਨਕਸਲ ਮੋਰਚੇ 'ਤੇ ਤਾਇਨਾਤ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ 2 ਮੁਲਜ਼ਮਾਂ ਨੂੰ ਨਕਸਲੀਆਂ ਦੀ ਮਦਦ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ।
ਦਾਂਤੇਵਾੜਾ ਦੇ ਐਸਪੀ ਅਭਿਸ਼ੇਕ ਪੱਲਵਾ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਕਸਲੀਆਂ ਦੇ ਦੋ ਸਾਥੀ ਨਵਾਂ ਟਰੈਕਟਰ ਖਰੀਦ ਕੇ ਉਨ੍ਹਾਂ ਨੂੰ ਸਪਲਾਈ ਕਰਨ ਦੀ ਤਿਆਰੀ ਕਰ ਰਹੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਸਾਰੇ ਗੀਦਮ ਰੋਡ ਅਤੇ ਬਰਸੂਰ ਰੋਡ ਉੱਤੇ ਨਾਕਾਬੰਦੀ ਕਰ ਨਵੇਂ ਵਾਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਨਾਕਾਬੰਦੀ ਦੌਰਾਨ ਚੈਕਿੰਗ ਪੋਸਟ 'ਤੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਗਤ ਪੁਜਾਰੀ ਸਣੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਦੌਰਾਨ ਜਗਤ ਪੁਜਾਰੀ ਨੇ ਇੰਦਰਾਵਤੀ ਏਰੀਆ ਕਮੇਟੀ 'ਚ ਸਰਗਰਮ ਨਕਸਲੀ ਅਜੈ ਅਲਾਮੀ ਨੂੰ ਨਵਾਂ ਟਰੈਕਟਰ ਸਪਲਾਈ ਕਰਨ ਦਾ ਦੋਸ਼ ਕਬੂਲ ਕਰ ਲਿਆ ਹੈ। ਦੱਸਣਯੋਗ ਹੈ ਕਿ ਅਜੈ ਅਲਾਮੀ ਉੱਤੇ 5 ਲੁੱਖ ਰੁਪਏ ਦਾ ਇਨਾਮ ਹੈ ਅਤੇ ਉਹ ਜਨਮੀਲੀਸ਼ੀਆ ਨਕਸਲੀ ਸੰਗਠਨ ਦਾ ਕਮਾਂਡਰ ਹੈ।
ਇਸ ਦੇ ਨਾਲ ਹੀ ਪਿਛਲੇ 10 ਸਾਲਾਂ ਤੋਂ ਨਕਸਲੀਆਂ ਨੂੰ ਸਮਾਨ ਸਪਲਾਈ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਦਾਂਤੇਵਾੜਾ ਪੁਲਿਸ ਨੂੰ ਇਨ੍ਹਾਂ ਦੋਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਂਦ ਹੈ। ਇਸ ਤੋਂ ਇਲਾਵਾ ਪੁਲਿਸ ਨੇ ਨਕਸਲੀਆਂ ਦੀ ਮਦਦ ਕਰਨ ਵਾਲੇ ਹੋਰਨਾਂ ਮੁਲਜ਼ਮਾਂ ਬਾਰੇ ਵੀ ਜਾਣਕਾਰੀ ਮਿਲੀ ਹੈ। ਪੁਲਿਸ ਨੇ ਜਲਦ ਹੀ ਹੋਰਨਾਂ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰਨ ਦੀ ਗੱਲ ਆਖੀ ਹੈ