ETV Bharat / bharat

ਉੱਤਰਾਖੰਡ: ਪਿਥੌਰਾਗੜ੍ਹ ਵਿੱਚ ਬੱਦਲ ਫਟਣ ਨਾਲ ਤਬਾਹੀ, ਹੁਣ ਤੱਕ 14 ਦੀ ਮੌਤ - Dehradoon

ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਸਰਹੱਦੀ ਪਿੰਡ ਟਾਂਗਾ ਵਿੱਚ ਬੱਦਲ ਨਾਲ ਹੁਣ ਤੱਕ 14 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਟਾਂਗਾ ਵਿੱਚ ਅਜੇ ਵੀ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।

ਪਿਥੌਰਾਗੜ੍ਹ ਵਿੱਚ ਬੱਦਲ ਫਟਣ ਨਾਲ ਤਬਾਹੀ, ਹੁਣ ਤੱਕ 14 ਦੀ ਮੌਤ
ਉਤਰਾਖੰਡ: ਪਿਥੌਰਾਗੜ੍ਹ ਵਿੱਚ ਬੱਦਲ ਫਟਣ ਨਾਲ ਤਬਾਹੀ, ਹੁਣ ਤੱਕ 14 ਦੀ ਮੌਤ
author img

By

Published : Jul 21, 2020, 5:09 PM IST

ਦੇਹਰਾਦੂਨ: ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਸਰਹੱਦੀ ਪਿੰਡ ਟਾਂਗਾ ਵਿੱਚ ਬੱਦਲ ਫਟਣ ਨਾਲ ਹੁਣ ਤੱਕ 14 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਟਾਂਗਾ ਪਿੰਡ ਦੇ 11 ਤੇ ਗੇਲਾ ਪਿੰਡ ਦੇ 3 ਲੋਕ ਸ਼ਾਮਿਲ ਹਨ।

ਉੱਤਰਾਖੰਡ ਦੇ ਟਾਂਗਾ ਪਿੰਡ ਵਿੱਚ ਮਰਨ ਵਾਲਿਆਂ ਵਿੱਚ 6 ਔਰਤਾਂ ਤੇ ਪੰਜ ਪੁਰਸ਼ ਸ਼ਾਮਿਲ ਹਨ। ਉੱਥੇ ਹੀ ਗੇਲਾ ਵਿੱਚ ਬਚਾਅ ਟੀਮ ਵੱਲੋਂ 3 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਇਸ ਘਟਨਾ ਦੌਰਾਨ ਇਕੋ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ ਹੈ। ਟਾਂਗਾ ਵਿੱਚ ਬੱਦਲ ਫਟਣ ਨਾਲ ਲਾਪਤਾ ਲੋਕਾਂ ਦੇ ਲਈ ਹੁਣ ਵੀ ਬਚਾਅ ਕਾਰਜ ਚੱਲ ਰਹੇ ਹਨ।

ਦੱਸ ਦਈਏ ਕਿ ਮੁਨਸਿਆਰੀ ਵਿੱਚ ਬੱਦਲ ਫਟਣ ਨਾਲ ਤਬਾਹੀ ਦਾ ਖੌਫ਼ਨਾਕ ਮੰਜ਼ਰ ਦੇਖਣ ਨੂੰ ਮਿਲਿਆ ਸੀ। ਐਤਵਾਰ ਰਾਤ ਗੇਲਾ ਪਿੰਡ ਵਿੱਚ ਹੋਏ ਹਾਦਸੇ ਵਿੱਚ 2 ਮਕਾਨ ਜ਼ਮੀਨ ਵਿੱਚ ਭਸਮ ਹੋ ਗਏ। ਜਿਸ ਵਿੱਚ ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈੇੇ। ਦੂਸਰੇ ਪਰਿਵਾਰ ਦੇ ਪੰਜ ਲੋਕਾਂ ਨੇ ਰਾਤ ਵਿੱਚ ਹੀ ਭੱਜਕੇ ਆਪਣੀ ਜਾਨ ਬਚਾਈ।

ਉੱਥੇ ਹੀ ਟਾਂਗਾ ਪਿੰਡ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਹੈ। ਇੱਥੇ ਭਾਰੀ ਬਾਰਿਸ਼ ਦੇ ਚੱਲਦਿਆਂ ਜਮੀਨ ਦਬਣ ਦੇ ਕਾਰਨ 5 ਘਰ ਜ਼ਮੀਨ ਦੇ ਹੇਠ ਦਬ ਗਏ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਐਸਡੀਆਰਐਫ, ਮੈਡੀਕਲ ਸਟਾਫ਼ ਲਾਪਤਾ ਲੋਕਾਂ ਦੀ ਭਾਲ ਕਰ ਰਿਹਾ ਹੈ।

ਟਾਂਗਾ ਪਿੰਡ ਵਿੱਚ 2019 ਵਿੱਚ ਵੀ ਆਫ਼ਤ ਆਈ ਸੀ। ਉਸ ਸਮੇਂ ਪਿੰਡ ਵਾਸੀਆਂ ਨੇ ਜੰਗਲ ਵਿੱਚ ਰਹਿਕੇ ਆਪਣੀ ਜਾਨ ਬਚਾਈ ਸੀ। ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਮੁੜ ਵਸੇਬੇ ਦੀ ਮੰਗ ਕੀਤੀ ਗਈ ਸੀ। ਪਿੰਡ ਦਾ ਕੀਤੇ ਗੁੜ ਵਸੇਬਾ ਨਾ ਹੋਣ ਕਾਰਨ ਹਾਦਸਾਗ੍ਰਸਤ ਪਿੰਡ ਨੂੰ ਫਿਰ ਤੋਂ ਤਬਾਹੀ ਦਾ ਸਾਹਮਣਾ ਕਰਨ ਪਿਆ ਹੈ।

ਬੱਦਲ ਕਿਉਂ ਫਟਦੇ ਹਨ ?

ਦੇਹਰਾਦੂਨ ਦੇ ਮੌਸਮ ਵਿਗਿਆਨਿਕਾਂ ਦੇ ਮੁਤਾਬਿਕ ਜਦੋਂ ਇੱਕ ਜਗ੍ਹਾ ਉੱਤੇ ਅਚਾਨਕ ਇੱਕੋ ਦਮ ਭਾਰੀ ਬਾਰਿਸ਼ ਹੋ ਜਾਵੇ ਤਾਂ ਉਸ ਨੂੰ ਬੱਦਲ ਫਟਣਾ ਕਿਹਾ ਜਾਂਦਾ ਹੈ। ਆਮ ਆਦਮੀ ਦੇ ਲਈ ਬੱਦਲ ਫਟਣਾ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਪਾਣੀ ਨਾਲ ਭਾਰੇ ਬੁਲਬੁਲੇ ਨੂੰ ਕਿਸੇ ਵਿਅਕਤੀ ਦੇ ਸਿਰ ਉੱਤੇ ਭੰਨ ਦਿੱਤਾ ਜਾਵੇ। ਵਿਗਿਆਨੀਆਂ ਮੁਤਾਬਿਕ ਬੱਦਲ ਫਟਣ ਦੀ ਘਟਣਾ ਉਦੋਂ ਹੁੰਦੀ ਹੈ ਜਦੋਂ ਕਾਫ਼ੀ ਜ਼ਿਆਦਾ ਨਮੀਂ ਵਾਲੇ ਬੱਦਲ ਇੱਕ ਜਗ੍ਹਾ ਉੱਤੇ ਰੁਕ ਜਾਂਦੇ ਹਨ ਤੇ ਉੱਥੇ ਮੌਜੂਦ ਪਾਣੀ ਦੀਆਂ ਬੂੰਦਾਂ ਆਪਸ ਵਿੱਚ ਮਿਲ ਜਾਂਦੀਆਂ ਹਨ।

ਬੱਦਲ ਫਟਣਾ ਕੀ ਹੈ ?

ਬੂੰਦਾਂ ਦੇ ਭਾਰ ਨਾਲ ਬੱਦਲ ਦੀ ਘਣਤਾ ਵਧ ਜਾਂਦੀ ਹੈ। ਫਿਰ ਅਚਾਨਕ ਭਾਰੀ ਬਾਰਿਸ਼ ਸ਼ੁਰੂ ਹੋ ਜਾਂਦੀ ਹੈ। ਬੱਦਲ ਫਟਣ ਉੱਤੇ 100 ਮਿਸੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਬਾਰਿਸ਼ ਹੋ ਸਕਦੀ ਹੈ। ਪਾਣੀ ਨਾਲ ਭਰੇ ਬੱਦਲ ਪਹਾੜੀ ਇਲਾਕਿਆਂ ਵਿੱਚ ਫਸ ਜਾਂਦੇ ਹਨ। ਪਹਾੜਾਂ ਦੀ ਉਚਾਈ ਦੇ ਕਾਰਨ ਬੱਦਲ ਅੱਗੇ ਨਹੀਂ ਵਧ ਪਾਉਂਦੇ ਤੇ ਫਿਰ ਅਚਾਨਕ ਇੱਕ ਹੀ ਥਾਂ ਉੱਤੇ ਤੇਜ਼ ਬਾਰਿਸ਼ ਹੋਣ ਲੱਗਦੀ ਹੈ। ਕੁਝ ਹੀ ਸਕਿੰਟਾਂ ਵਿੱਚ 2 ਸੈਂਟੀਮੀਟਰ ਤੋਂ ਜ਼ਿਆਦਾ ਮੀਂਹ ਹੋ ਜਾਂਦਾ ਹੈ। ਪਹਾੜਾਂ ਉੱਤੇ 15 ਕਿੱਲੋਮੀਟਰ ਦੀ ਉਚਾਈ ਉੱਤੇ ਬੱਦਅ ਫਟਦੇ ਹਨ।ਪਹਾੜਾਂ ਉੱਤੇ ਬੱਦਲ ਫਟਣ ਕਾਰਨ ਅਜਿਹੀ ਭਾਰੀ ਬਾਰਿਸ਼ ਹੋ ਜਾਂਦੀ ਹੈ ਜੋ ਕਿ ਦਲਦਲ ਵਿੱਚ ਬਦਲ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.