ਦਿੱਲੀ ਅੰਦੋਲਨ ਵਿੱਚ ਸ਼ਾਮਲ 60 ਸਾਲਾ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਅੰਦੋਲਨ ਵਿੱਚ ਮ੍ਰਿਤਕ ਕਿਸਾਨ ਟਿਕਰੀ ਹੱਦ ‘ਤੇ ਡੱਟਿਆ ਹੋਇਆ ਸੀ। ਕਿਸਾਨ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਰਿਆਣਾ ਦੇ ਰੋਹਤਕ ਹਸਪਤਾਲ ਲਿਜਾਇਆ ਗਿਆ,ਉਸ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਜਿੱਥੇ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦਾ ਨਾਂਅ ਹਰਦੇਵ ਸਿੰਘ ਹੈ ਤੇ ਉਹ ਸੰਗਰੂਰ ਦੇ ਪਿੰਡ ਬੁਗੜਾ ਦਾ ਵਾਸੀ ਹੈ।
ਮੁੜ ਨਹੀਂ ਬਣੀ ਗੱਲ, ਅਗਲੀ ਮੀਟਿੰਗ 22 ਜਨਵਰੀ ਨੂੰ - farmers protest against farm laws
20:11 January 20
60 ਸਾਲਾ ਕਿਸਾਨ ਦੀ ਹੋਈ ਮੌਤ
20:04 January 20
ਅੱਜ ਸਾਡੀ ਪੂਰੀ ਕੋਸ਼ਿਸ਼ ਸੀ ਕਿ ਕੋਈ ਫ਼ੈਸਲਾ ਹੋਵੇ: ਨਰਿੰਦਰ ਤੋਮਰ
ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅੱਜ ਸਾਡੀ ਪੂਰੀ ਕੋਸ਼ਿਸ਼ ਸੀ ਕਿ ਮੀਟਿੰਗ ਵਿੱਚ ਕੋਈ ਫ਼ੈਸਲਾ ਹੋਵੇ। ਕਿਸਾਨ ਯੂਨੀਅਨ ਕਾਨੂੰਨ ਵਾਪਸ ਦੀ ਮੰਗ ਉੱਤੇ ਸਨ ਅਤੇ ਸਰਕਾਰ ਕਾਨੂੰਨਾਂ 'ਤੇ ਵਿਚਾਰ ਕਰਨ ਅਤੇ ਸੋਧ ਕਰਨ ਲਈ ਤਿਆਰ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੀ ਮੀਟਿੰਗ ਵਿੱਚ ਕੋਈ ਨਾ ਕੋਈ ਫ਼ੈਸਲਾ ਜ਼ਰੂਰ ਹੋਵੇਗਾ।
19:55 January 20
ਭਲਕੇ ਕਿਸਾਨ ਜਥੇਬੰਦੀਆਂ ਸਰਕਾਰ ਦੇ ਪਰਪੋਜ਼ਲ 'ਤੇ ਵਿਚਾਰ ਕਰਨਗੀਆਂ: ਦਰਸ਼ਨ ਪਾਲ
ਮੀਟਿੰਗ ਤੋਂ ਬਾਅਦ ਦਰਸ਼ਨ ਪਾਲ ਨੇ ਕਿਹਾ ਕਿ ਬੈਠਕ ਵਿੱਚ 3 ਕਾਨੂੰਨਾਂ ਅਤੇ ਐਮਐਸਪੀ ਉੱਤੇ ਗਲਬਾਤ ਹੋਈ ਹੈ। ਸਰਕਾਰ ਨੇ ਕਿਹਾ ਕਿ ਅਸੀਂ 3 ਕਾਨੂੰਨਾਂ ਦਾ ਐਫੀਡੇਵਿਟ ਬਣਾ ਕੇ ਸੁਪਰੀਮ ਕੋਰਟ ਨੂੰ ਦਵਾਂਗੇ ਅਤੇ ਅਸੀਂ 1-1.5 ਸਾਲ ਲਈ ਇਨ੍ਹਾਂ ਕਾਨੂੰਨਾਂ ਉੱਤੇ ਰੋਕ ਲਗਾ ਦਿੰਦੇ ਹਾਂ। ਇੱਕ ਕਮੇਟੀ ਬਣੇਗੀ ਜੋ 3 ਕਾਨੂੰਨਾਂ ਅਤੇ ਐਮਐਸਪੀ ਦਾ ਭਵਿੱਖ ਤੈਅ ਕਰੇਗੀ। ਅਸੀਂ ਕਿਹਾ ਕਿ ਅਸੀਂ ਇਸ ਉੱਤੇ ਵਿਚਾਰ ਕਰਾਂਗੇ।
19:48 January 20
ਭਲਕੇ ਕਿਸਾਨ ਜਥੇਬੰਦੀਆਂ ਦੀ ਹੋਵੇਗੀ ਮੀਟਿੰਗ
ਸਰਕਾਰ ਨਾਲ ਕਿਸਾਨ ਆਗੂ ਦੀ 10 ਵੀਂ ਗੇੜ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਨੇ ਮੀਟਿੰਗ ਵਿੱਚ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਕੋਰਟ ਵਿੱਚ ਐਫੀਡੇਵਿਟ ਦੇ ਕੇ ਕਾਨੂੰਨਾਂ ਨੂੰ 1 -2 ਸਾਲ ਤੱਕ ਹੋਲਡ ਉੱਤੇ ਰੱਖ ਸਕਦੇ ਹਨ। ਕਮੇਟੀ ਬਣਾ ਕੇ ਚਰਚਾ ਕਰਕੇ ਕਮੇਟੀ ਜੋ ਰਿਪੋਰਟ ਦੇਵੇਗੀ। ਅਸੀਂ ਉਸਨੂੰ ਲਾਗੂ ਕਰਾਗੇਂ।
19:29 January 20
ਅਗਲੀ ਬੈਠਕ 22 ਜਨਵਰੀ ਨੂੰ
ਕਿਸਾਨਾਂ ਅਤੇ ਸਰਕਾਰ ਵਿਚਾਲੇ 10ਵੇਂ ਗੇੜ ਦੀ ਬੈਠਕ ਖ਼ਤਮ ਹੋ ਗਈ ਹੈ। ਇਸ ਬੈਠਕ ਵਿੱਚ ਕੋਈ ਗੱਲ ਨਹੀਂ ਬਣੀ ਹੈ। ਹੁਣ ਅਗਲੀ ਬੈਠਕ 22 ਜਨਵਰੀ ਨੂੰ ਹੋਵੇਗੀ।
18:54 January 20
ਕਿਸਾਨੀ ਸੰਘਰਸ਼ ਤੋਂ ਪਰਤਦੇ ਕਿਸਾਨ ਦੀ ਸੜਕ ਹਾਦਸੇ 'ਚ ਮੌਤ
ਕਿਸਾਨੀ ਅੰਦੋਲਨ ਦੀ ਭੇਂਟ ਕਈ ਕਿਸਾਨ ਚੜ੍ਹ ਗਏ ਹਨ। ਅੱਜ ਇੱਕ ਹੋਰ ਕਿਸਾਨ ਦੀ ਸੜਕ ਹਾਦਸੇ 'ਚ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਕਿਸਾਨ ਆਪਣੇ ਪੁੱਤਰ ਦੇ ਜਨਮ ਦਿਨ ਕਰਕੇ ਵਾਪਸ ਪਰਤ ਰਿਹਾ ਸੀ ਕਿ ਰਸਤੇ ਵਿੱਚ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਮ੍ਰਿਤਕ ਦੀ ਪਛਾਣ ਦਿਲਬਾਗ ਸਿੰਘ ਵਜੋਂ ਹੋਈ ਹੈ ਤੇ ਉਹ ਫ਼ਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਸੀ। ਮ੍ਰਿਤਕ ਕਿਸਾਨ ਦੀ ਉਮਰ 32 ਸਾਲਾ ਹੈ।
18:32 January 20
10ਵੇਂ ਗੇੜ ਦੀ ਬੈਠਕ ਵਿੱਚ ਹੁਣ ਚਾਹ ਬ੍ਰੇਕ
ਕਿਸਾਨਾਂ ਅਤੇ ਸਰਕਾਰਾਂ ਵਿਚਾਲੇ ਚੱਲ ਰਹੀ 10ਵੇਂ ਗੇੜ ਦੀ ਬੈਠਕ ਵਿੱਚ ਹੁਣ ਚਾਹ ਬ੍ਰੇਕ ਦਿੱਤੀ ਗਈ ਹੈ ਜਿਸ ਨੂੰ ਕਿਸਾਨਾਂ ਨੇ ਰੱਦ ਕਰ ਦਿੱਤਾ। ਇਸ ਮਗਰੋਂ ਸਰਕਾਰ ਨੇ ਕਿਸਾਨਾਂ ਨੂੰ ਪ੍ਰਸਤਾਵ ਪੇਸ਼ ਕੀਤਾ ਕਿ ਉਹ ਖੇਤੀ ਕਾਨੂੰਨਾਂ ਉੱਤੇ ਇੱਕ ਸਾਲ ਲਈ ਰੋਕ ਲਗਾ ਕੇ ਕਮੇਟੀ ਬਣਾ ਲੈਣ। ਚਾਹ ਬ੍ਰੇਕ ਉੱਤੇ ਸਰਕਾਰ ਨੇ ਇਸ ਪ੍ਰਸਤਾਵ ਉੱਤੇ ਵਿਚਾਰ ਵਟਾਂਦਰਾਂ ਕਰਨ ਲਈ ਕਿਹਾ। ਹੁਣ ਮੁੜ ਦੁਬਾਰਾ ਤੋਂ ਇੱਕ ਹੋਰ ਰਾਊਂਡ ਬੈਠਕ ਹੋ ਸਕਦੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਕਿ ਕਮੇਟੀ ਜੇਕਰ ਇੱਕ ਸਾਲ ਤੋਂ ਜ਼ਿਆਦਾ ਸਮੇਂ ਲੈਦੀ ਹੈ ਤਾਂ ਇੱਕ ਸਾਲ ਤੋਂ ਜ਼ਿਆਦਾ ਵੀ ਕਾਨੂੰਨ ਰੱਦ ਰਹਿਣਗੇ।
17:32 January 20
ਕਿਸਾਨ ਅੰਦੋਲਨ 'ਚ ਇੱਕ ਹੋਰ ਕਿਸਾਨ ਹੋਇਆ ਫੌਤ
ਟਿੱਕਰੀ ਬਾਰਡਰ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਅੱਜ ਸਵੇਰੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦਾ ਨਾਂਅ ਧੰਨਾ ਸਿੰਘ ਹੈ ਤੇ ਉਨ੍ਹਾਂ ਦੀ ਉਮਰ 65 ਸਾਲ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਹਰਮੇਲ ਸਿੰਘ ਨੇ ਕਿਹਾ ਕਿ ਧੰਨਾ ਸਿੰਘ ਰਾਤ ਤੱਕ ਠੀਕ ਸੀ ਪਰ ਸੋਦੇ ਸਮੇਂ ਉਨ੍ਹਾਂ ਦੀ ਠੰਢ ਨਾਲ ਮੌਤ ਹੋ ਗਈ। ਧੰਨਾ ਸਿੰਘ ਦੇ ਘਰ ਵਿੱਚ ਉਨ੍ਹਾਂ ਮਾਤਾ, ਪਤਨੀ ਅਤੇ ਤਿੰਨ ਬੱਚੇ ਹਨ। ਵੀਰਵਾਰ ਨੂੰ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਜਾਵੇਗਾ।
17:14 January 20
ਲੰਚ ਬ੍ਰੇਕ ਤੋਂ ਬਾਅਦ ਮੁੜ ਦੁਬਾਰਾ ਤੋਂ ਸ਼ੁਰੂ ਹੋਈ ਮੀਟਿੰਗ
ਲੰਚ ਬ੍ਰੇਕ ਤੋਂ ਬਾਅਦ ਮੁੜ ਦੁਬਾਰਾ ਤੋਂ ਮੀਟਿੰਗ ਸ਼ੁਰੂ ਹੋ ਗਈ ਹੈ। ਇਹ ਮੀਟਿੰਗ ਕਰੀਬ ਡੇਢ ਘੰਟੇ ਦੇ ਬ੍ਰੇਕ ਤੋਂ ਬਾਅਦ ਸ਼ੁਰੂ ਹੋਈ ਹੈ।
16:55 January 20
ਸਰਕਾਰ ਨੇ ਕਿਸਾਨਾਂ ਨੂੰ ਕਾਨੂੰਨਾਂ 'ਚ ਸੋਧ ਦੀ ਪੇਸ਼ਕਸ਼ ਲਈ ਕਿਹਾ, ਕਿਸਾਨਾਂ ਨੇ ਕਾਨੂੰਨ ਵਾਪਸੀ ਦੀ ਕੀਤੀ ਮੰਗ
ਕਿਸਾਨਾਂ ਅਤੇ ਸਰਕਾਰ ਵਿਚਾਲੇ ਚੱਲ ਰਹੀ 10ਵੇਂ ਗੇੜ ਦੀ ਮੀਟਿੰਗ ਵਿੱਚ ਸਰਕਾਰ ਨੇ ਕਿਸਾਨਾਂ ਨੂੰ ਕਾਨੂੰਨਾਂ ਵਿੱਚ ਸੋਧ ਕਰਨ ਦੀ ਪੇਸ਼ਕਸ਼ ਲਈ ਕਿਹਾ ਪਰੰਤੂ ਕਿਸਾਨਾਂ ਨੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਮੀਟਿੰਗ ਵਿੱਚ ਕਿਸਾਨਾਂ ਨੇ ਸਰਕਾਰ ਅੱਗੇ ਐਨਆਈਏ ਵੱਲੋਂ ਭੇਜੇ ਗਏ ਨੋਟਿਸ ਦਾ ਮੁੱਦਾ ਚੁੱਕਿਆ ਤੇ ਉਸ ਨੋਟਿਸ ਦਾ ਵਿਰੋਧ ਕੀਤਾ। ਇਸ ਉੱਤੇ ਮੰਤਰੀ ਨੇ ਕਿਹਾ ਕਿ ਉਹ ਪਤਾ ਕਰਨਗੇ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਮੀਟਿੰਗ ਵਿੱਚ ਸਰਕਾਰ ਐਮਐਸਪੀ ਦੀ ਚਰਚਾ ਤੋਂ ਭੱਜ ਰਹੀ ਹੈ।
16:18 January 20
ਦਿੱਲੀ 'ਚ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਦਿੱਲੀ ਪ੍ਰਸ਼ਾਸਨ ਦੀ: ਏਪੀ ਸਿੰਘ
ਭਾਰਤੀ ਕਿਸਾਨ ਯੂਨੀਅਨ ਲੋਕਸ਼ਕਤੀ ਦੇ ਵਕੀਲ ਏਪੀ ਸਿੰਘ ਨੇ ਕਿਹਾ ਕਿ ਅੱਜ ਸੁਪਰੀਮ ਕੋਰਟ ਨੇ 26 ਜਨਵਰੀ ਨੂੰ ਦਿੱਲੀ ਵਿੱਚ ਹੋਣ ਵਾਲੀ ਟਰੈਕਟਰ ਪਰੇਡ ਨੂੰ ਰੋਕਣ ਦੀ ਪਟੀਸ਼ਨ ਉੱਤੇ ਕਿਹਾ ਕਿ ਦਿੱਲੀ ਵਿੱਚ ਕਾਨੂੰਨ ਵਿਵਸਥਾ ਬਰਕਰਾਰ ਰੱਖਣਾ ਦਿੱਲੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਇਸ ਵਿੱਚ ਅਦਾਲਤ ਕੁਝ ਨਹੀਂ ਕਰ ਸਕਦੀ।
15:43 January 20
ਬੈਠਕ 'ਚ ਮਿਲਿਆ ਲੰਚ ਬ੍ਰੇਕ
ਕਿਸਾਨਾਂ ਤੇ ਸਰਕਾਰ ਵਿਚਾਲੇ ਚੱਲ ਰਹੀ ਬੈਠਕ ਨੂੰ ਲੰਚ ਬ੍ਰੇਕ ਮਿਲ ਗਿਆ ਹੈ। ਇਹ ਲੰਚ ਬ੍ਰੇਕ ਮੀਟਿੰਗ ਦੇ ਇੱਕ ਘੰਟੇ ਬਾਅਦ ਸ਼ੁਰੂ ਹੋਇਆ ਹੈ।
14:44 January 20
ਕਿਸਾਨਾਂ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਤੋਮਰ ਅਤੇ ਪਿਯੂਸ਼ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪਿਯੂਸ਼ ਗੋਇਲ ਨੇ ਮੀਟਿੰਗ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਸਰਕਾਰ ਵੱਲੋਂ ਅੱਜ ਐਮ.ਐਸ.ਪੀ ਗਰੰਟੀ ਕਾਨੂੰਨ ਲਈ ਬੀਮਾ ਜਾਂ ਭਰੋਸਾ ਲਿਖਤੀ ਪੇਸ਼ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਕੋਈ ਵਿਕਲਪ ਨਹੀਂ ਹੈ। ਮਾਹਰ ਸੁਝਾਅ ਦਿੰਦੇ ਹਨ ਕਿ ਐਮਐਸਪੀ ਦੀ ਗਰੰਟੀ ਹੀ ਇੱਕ ਸੰਭਵ ਵਿਕਲਪ ਹੈ।
14:21 January 20
ਸਰਕਾਰ ਅਤੇ ਕਿਸਾਨਾਂ ਵਿਚਾਲੇ 10ਵੇਂ ਗੇੜ ਦੀ ਬੈਠਕ ਜਾਰੀ
ਸਰਕਾਰ ਅਤੇ ਕਿਸਾਨਾਂ ਵਿਚਾਲੇ 10ਵੇਂ ਗੇੜ ਦੀ ਬੈਠਕ ਵਿਗਿਆਨ ਭਵਨ ਵਿੱਚ ਜਾਰੀ ਹੈ।
13:57 January 20
10ਵੇਂ ਗੇੜ ਦੀ ਬੈਠਕ ਲਈ ਕਿਸਾਨ ਪਹੁੰਚੇ ਵਿਗਿਆਨ ਭਵਨ
ਸਰਕਾਰ ਨਾਲ ਬੈਠਕ ਲਈ ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦੇ ਦਿੱਲੀ ਦੇ ਵਿਗਿਆਨ ਭਵਨ ਪਹੁੰਚ ਗਏ ਹਨ। ਥੋੜੀ ਦੇਰ 'ਚ ਬੈਠਕ ਸ਼ੁਰੂ ਹੋਵੇਗੀ।
13:44 January 20
ਅਦਾਲਤ ਵਜੋਂ ਅਸੀਂ ਆਪਣੀ ਚਿੰਤਾ ਜ਼ਾਹਰ ਕਰ ਰਹੇ ਹਾਂ: ਸੀਜੇਆਈ
ਵਕੀਲ ਪ੍ਰਸ਼ਾਂਤ ਭੂਸ਼ਣ ਨੇ ਸੀਜੇਆਈ ਨੂੰ ਦੱਸਿਆ ਕਿ ਕਿਸਾਨ ਸਿਰਫ 26 ਜਨਵਰੀ ਨੂੰ ਬਾਹਰੀ ਰਿੰਗ ਰੋਡ ‘ਤੇ ਸ਼ਾਂਤੀਪੂਰਵਕ ਗਣਤੰਤਰ ਦਿਵਸ ਮਨਾਉਣਾ ਚਾਹੁੰਦੇ ਹਨ। ਜਿਸ ਨੂੰ ਲੈ ਕੇ ਸੀਜੀਆਈ ਨੇ ਕਿਹਾ ਕਿਰਪਾ ਕਰਕੇ ਨਾਗਰਿਕਾਂ ਨੂੰ ਸ਼ਾਂਤੀ ਦਾ ਭਰੋਸਾ ਦਿਵਾਓ। ਅਦਾਲਤ ਵਜੋਂ ਅਸੀਂ ਆਪਣੀ ਚਿੰਤਾ ਜ਼ਾਹਰ ਕਰ ਰਹੇ ਹਾਂ। ਇਸ ਦੇ ਨਾਲ ਕੋਰਟ ਨੇ ਪਿਛਲੇ ਦਿਨੀਂ ਕਰਨਾਲ ਵਿੱਚ ਕਿਸਾਨਾਂ ਵੱਲੋਂ ਸਟੇਜ ਤੋੜੇ ਜਾਣ ਦਾ ਵੀ ਜ਼ਿਕਰ ਕੀਤਾ।
13:29 January 20
ਕਮੇਟੀ ਮੈਂਬਰਾਂ ਨੂੰ ਫੈਸਲਾ ਆਪ ਕਰਨ ਦਾ ਕੋਈ ਅਧਿਕਾਰ ਨਹੀਂ ਦਿੱਤਾ
ਸੀਜੀਆਈ ਨੇ ਕਿਹਾ ਕਿ ਕਮੇਟੀ ਮੈਂਬਰਾਂ ਨੂੰ ਫੈਸਲਾ ਆਪ ਕਰਨ ਦਾ ਕੋਈ ਅਧਿਕਾਰ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਨੇ ਸਾਨੂੰ ਰਿਪੋਰਟ ਕਰਨਾ ਹੈ। ਇਸ ਵਿੱਚ ਪੱਖਪਾਤ ਦਾ ਸਵਾਲ ਕਿੱਥੇ ਹੈ? ਜੇ ਤੁਸੀਂ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਣਾ ਚਾਹੁੰਦੇ, ਤਾਂ ਪੇਸ਼ ਨਾ ਹੋਵੋ ਪਰ ਇਸ ਤਰ੍ਹਾਂ ਕਿਸੇ ਨੂੰ ਬਦਨਾਮ ਨਾ ਕਰੋਂ।
13:10 January 20
ਕਮੇਟੀ ਸੁਣੇਗੀ ਕਿਸਾਨਾਂ ਦੀ ਗੱਲ
ਸੀਜੇਆਈ ਨੇ ਕਿਹਾ ਹੈ ਕਿ ਅਸੀਂ ਕਮੇਟੀ ਨੂੰ ਕਿਸਾਨਾਂ ਦੀ ਗੱਲ ਸੁਣਨ ਅਤੇ ਰਿਪੋਰਟ ਦਾਇਰ ਕਰਨ ਦੀ ਸ਼ਕਤੀ ਦਿੱਤੀ ਹੈ। ਇਸ ਵਿੱਚ ਪੱਖਪਾਤ ਕਰਨ ਦੀ ਕੀ ਗੱਲ ਹੈ?
13:04 January 20
ਇਹ ਅਮਨ-ਕਾਨੂੰਨ ਦਾ ਮਾਮਲਾ: ਕੋਰਟ
ਅਦਾਲਤ ਨੇ ਕਿਹਾ ਹੈ ਕਿ ਇਹ ਅਮਨ-ਕਾਨੂੰਨ ਦਾ ਮਾਮਲਾ ਹੈ। ਇਸ ਲਈ ਪੁਲਿਸ ਖੁਦ ਵੇਖੇ ਕਿ ਇਸ ਬਾਰੇ ਕੀ ਕਰਨਾ ਹੈ। ਦੱਸਦਈਏ ਕਿ ਦਿੱਲੀ ਪੁਲਿਸ ਨੇ ਟਰੈਕਟਰ ਪਰੇਡ 'ਤੇ ਰੋਕ ਲਾਉਣ ਲਈ ਪਟੀਸ਼ਨ ਪਾਈ ਸੀ।
12:54 January 20
ਟਰੈਕਟਰ ਪਰੇਡ 'ਚ ਅਦਾਲਤ ਨਹੀਂ ਦੇਵੇਗੀ ਦਖਲ, ਪੁਲਿਸ ਆਪ ਕਰੇ ਫੈਸਲਾ
ਸੀਜੇਆਈ ਨੇ ਕਿਹਾ ਕਿ ਕਿਸਾਨਾਂ ਵੱਲੋਂ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਨੂੰ ਲੈ ਕੇ ਦਿੱਲੀ ਪੁਲਿਸ ਆਪ ਫੈਸਲਾ ਕਰੇ। ਉਨ੍ਹਾਂ ਕਿਹਾ ਕਿ ਅਸੀਂ ਆਦੇਸ਼ਾਂ ਨੂੰ ਪਾਸ ਨਹੀਂ ਕਰਾਂਗੇ।
12:48 January 20
ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਪਟੀਸ਼ਨ ਵਾਪਿਸ ਲੈਣ ਦੇ ਦਿੱਤੇ ਹੁਕਮ
26 ਜਨਵਰੀ ਨੂੰ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਨੂੰ ਲੈ ਕੇ ਦਾਇਰ ਕੀਤੀ ਗਈ ਪਟੀਸ਼ਨ 'ਤੇ ਕੋਰਟ ਨੇ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਪਟੀਸ਼ਨ ਵਾਪਿਸ ਲੈਣ ਦੇ ਹੁਕਮ ਦਿੱਤੇ ਹਨ। ਸੀਜੀਆਈ ਨੇ ਕਿਹਾ ਹੈ ਕਿ ਅਸੀਂ ਇਸ ਮਾਮਲੇ ਵਿੱਚ ਦਖ਼ਲ ਨਹੀਂ ਦੇਵਾਂਗੇ।
12:40 January 20
ਟਰੈਕਟਰ ਮਾਰਚ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
ਟਰੈਕਟਰ ਮਾਰਚ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੋ ਗਈ ਹੈ। ਕੋਰਟ ਵੱਲੋਂ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਹੈ।
10:30 January 20
ਟਰੈਕਟਰ ਮਾਰਚ ਨੂੰ ਲੈ ਕੇ ਕਿਸਾਨਾਂ ਅਤੇ ਦਿੱਲੀ ਪੁਲਿਸ ਵਿਚਾਲੇ ਹੋਵੇਗੀ ਮੀਟਿੰਗ
ਦਿੱਲੀ ਵਿੱਚ ਟਰੈਕਟਰ ਮਾਰਚ ਕੱਢੇ ਜਾਣ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਅਤੇ ਦਿੱਲੀ ਪੁਲਿਸ ਵਿਚਾਲੇ ਵੀ ਅੱਜ ਬੈਠਕ ਕੀਤੀ ਜਾਵੇਗੀ। ਜਿਸ ਵਿੱਚ ਟਰੈਕਟਰ ਮਾਰਚ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।
09:44 January 20
ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ 56ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਜਿੱਥੇ ਕਿਸਾਨ ਆਪਣੀਆਂ ਮੰਗਾਂ 'ਤੇ ਅੜੇ ਹੋਏ ਹਨ, ਉੱਥੇ ਹੀ ਸਰਕਾਰ ਆਪਣੇ ਅੜੀਅਲ ਰਵੱਈਏ 'ਤੇ ਕਾਇਮ ਹੈ। ਕਿਸਾਨਾਂ ਦਾ ਸਾਫ਼ ਕਹਿਣਾ ਹੈ ਕਿ ਉਹ ਕਾਨੂੰਨ ਰੱਦ ਕਰਵਾਏ ਬਿਨਾਂ ਘਰ ਵਾਪਸੀ ਨਹੀਂ ਕਰਨਗੇ।
10ਵੇਂ ਗੇੜ ਦੀ ਬੈਠਕ ਅੱਜ
ਇਸ ਮੁੱਦੇ ਨੂੰ ਸੁਲਝਾਉਣ ਲਈ ਹੁਣ ਤੱਕ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ 9 ਬੈਠਕਾਂ ਹੋ ਚੁੱਕਿਆਂ ਹਨ ਪਰ ਹਰ ਬੈਠਕ ਬੇਸਿੱਟਾ ਰਹੀ ਹੈ। ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਵਿੱਚ ਫੇਲ ਸਾਬਿਤ ਹੋਈ ਹੈ। ਅੱਜ ਮੁੜ ਤੋਂ ਦਸਵੇਂ ਗੇੜ ਦੀ ਬੈਠਕ ਹੋਣ ਜਾ ਰਹੀ ਹੈ।
ਟਰੈਕਟਰ ਮਾਰਚ ਨੂੰ ਲੈ ਕੇ ਸੁਪਰੀਮ ਕੋਰਟ ਸੁਣਾ ਸਕਦੈ ਵੱਡਾ ਫੈਸਲਾ
26 ਜਨਵਰੀ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਪ੍ਰਸਤਾਵਿਤ 'ਟ੍ਰੈਕਟਰ ਰੈਲੀ' ਨਾਲ ਜੁੜੀਆਂ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ 18 ਜਨਵਰੀ ਨੂੰ ਸੁਣਵਾਈ ਟਲ ਗਈ ਸੀ। ਜਿਸ 'ਤੇ ਅੱਜ ਮੁੜ ਤੋਂ ਕੋਰਟ ਵਿੱਚ ਸੁਣਵਾਈ ਹੋਵੇਗੀ। ਇਸ ਦੇ ਨਾਲ ਹੀ ਕਿਸਾਨ ਪਰੇਡ ਨੂੰ ਲੈ ਕੇ 3 ਸੂਬਿਆਂ ਦੀ ਪੁਲਿਸ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਵੀ ਕੀਤੀ ਜਾਵੇਗੀ। ਦੱਸ ਦਈਏ ਕਿ 26 ਜਨਵਰੀ ਨੂੰ ਕਿਸਾਨਾਂ ਵੱਲੋਂ ਟਰੈਕਟਰ ਰੈਲੀ ਕੀਤੀ ਜਾਣੀ ਹੈ। ਜਿਸ ਨੂੰ ਲੈ ਕੇ ਪੰਜਾਬ, ਹਰਿਆਣਾ ਤੋਂ ਕਈ ਕਿਸਾਨ ਆਪਣੇ ਟਰੈਕਟਰਾਂ ਰਾਹੀਂ ਦਿੱਲੀ ਪਹੁੰਚ ਰਹੇ ਹਨ ।