ETV Bharat / bharat

Bhai Dooj 2023 Date: 14 ਜਾਂ 15 ਨੂੰ, ਜਾਣੋ ਕਦੋ ਹੈ ਭਾਈ ਦੂਜ ਅਤੇ ਸ਼ੁੱਭ ਮੁਹੂਰਤ

author img

By ETV Bharat Punjabi Team

Published : Nov 13, 2023, 11:01 AM IST

Bhai Dooj 2023: ਹਿੰਦੂ ਧਰਮ 'ਚ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਦੂਜੀ ਤਰੀਕ ਨੂੰ ਭਾਈ ਦੂਜ ਮਨਾਈ ਜਾਂਦੀ ਹੈ। ਇਸ ਦਿਨ ਭੈਣ ਆਪਣੇ ਭਰਾ ਦੀ ਲੰਬੀ ਉਮਰ ਅਤੇ ਸੁੱਖ ਦੀ ਕਾਮਨਾ ਕਰਦੇ ਹੋਏ ਭਰਾ ਨੂੰ ਟਿੱਕਾ ਲਗਾਉਦੀ ਹੈ।

Bhai Dooj 2023 Date
Bhai Dooj 2023 Date

ਹੈਦਰਾਬਾਦ: ਹਿੰਦੂ ਧਰਮ 'ਚ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਦੂਜੀ ਤਰੀਕ ਨੂੰ ਭਾਈ ਦੂਜ ਮਨਾਈ ਜਾਂਦੀ ਹੈ। ਭਾਈ ਦੂਜ ਵਾਲੇ ਦਿਨ ਭਰਾ ਨੂੰ ਟਿੱਕਾ ਲਗਾਉਣ ਦਾ ਵਿਸ਼ੇਸ਼ ਮਹੱਤਵ ਹੈ। ਹਿੰਦੂ ਧਰਮ 'ਚ ਭਾਈ ਦੂਜ ਦੇ ਤਿਓਹਾਰ ਨੂੰ ਭਰਾ-ਭੈਣਾ ਦੇ ਵਿਚਕਾਰ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਦਿਨ ਯਮਰਾਜ ਅਤੇ ਯਮੁਨਾ ਜੀ ਦੀ ਪੂਜਾ ਕਰਨ ਨਾਲ ਬੰਦੇ ਦੇ ਸਾਰੇ ਪਾਪ ਖਤਮ ਹੋ ਜਾਂਦੇ ਹਨ। ਇਸ ਦਿਨ ਭੈਣਾ ਰੋਲੀ 'ਤੇ ਅਕਸ਼ਤ ਲਗਾ ਕੇ ਆਪਣੇ ਭਰਾ ਨੂੰ ਟਿੱਕਾ ਲਗਾਉਦੀਆਂ ਹਨ ਅਤੇ ਉਨ੍ਹਾਂ ਦੀ ਲੰਬੀ ਉਮਰ ਅਤੇ ਸੁਖੀ ਜੀਵਨ ਲਈ ਕਾਮਨਾ ਕਰਦੀਆਂ ਹਨ। ਦੂਜੇ ਪਾਸੇ ਭਰਾ ਆਪਣੀਆਂ ਭੈਣਾ ਦਾ ਆਸ਼ੀਰਵਾਦ ਲੈ ਕੇ ਉਨ੍ਹਾਂ ਦੀ ਜੀਵਨ ਭਰ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ। ਇਸ ਵਾਰ ਭਾਈ ਦੂਜ ਦੀ ਸਹੀ ਤਰੀਕ ਨੂੰ ਲੈ ਕੇ ਲੋਕ ਉਲਝਣ 'ਚ ਹਨ।

ਕਦੋ ਹੈ ਭਾਈ ਦੂਜ?: ਪੰਚਾਗ ਅਨੁਸਾਰ, ਇਸ ਸਾਲ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਦੂਜੀ ਤਰੀਕ ਦੀ ਸ਼ੁਰੂਆਤ 14 ਨਵੰਬਰ ਨੂੰ ਦੁਪਹਿਰ 2:35 ਮਿੰਟ 'ਤੇ ਹੋਵੇਗੀ ਅਤੇ 15 ਨਵੰਬਰ ਨੂੰ ਰਾਤ 1:47 ਮਿੰਟ 'ਤੇ ਖਤਮ ਹੋ ਜਾਵੇਗੀ। ਉਦੈ ਤਰੀਕ ਅਨੁਸਾਰ, 15 ਨਵੰਬਰ ਨੂੰ ਭਾਈ ਦੂਜ ਮਨਾਈ ਜਾਵੇਗੀ ਅਤੇ 14 ਨਵੰਬਰ ਨੂੰ ਦੁਪਹਿਰ 12:00 ਵਜੇ ਤੋਂ ਬਾਅਦ ਭੈਣਾ ਆਪਣੇ ਭਰਾਵਾਂ ਨੂੰ ਟਿੱਕਾ ਲਗਾ ਸਕਦੀਆਂ ਹਨ।

ਭਾਈ ਦੂਜ ਦਾ ਸ਼ੁੱਭ ਮੁਹੂਰਤ: ਹਿੰਦੂ ਪੰਚਾਗ ਅਨੁਸਾਰ, 14 ਨਵੰਬਰ ਨੂੰ ਦੁਪਹਿਰ 1:12 ਮਿੰਟ ਤੋਂ ਲੈ ਕੇ 3:15 ਮਿੰਟ ਤੱਕ ਭਰਾ ਨੂੰ ਟਿੱਕਾ ਲਗਾਉਣ ਦਾ ਸ਼ੁੱਭ ਮੁਹੂਰਤ ਰਹੇਗਾ। ਦੂਜੇ ਪਾਸੇ, 15 ਨਵੰਬਰ ਨੂੰ ਸਵੇਰੇ 10:40 ਮਿੰਟ ਤੋਂ ਲੈ ਕੇ ਦੁਪਹਿਰ 12:00 ਵਜੇ ਤੱਕ ਭਰਾ ਨੂੰ ਟਿੱਕਾ ਲਗਾਉਣ ਦਾ ਸ਼ੁੱਭ ਮੁਹੂਰਤ ਹੈ।

ਭਰਾ ਨੂੰ ਟਿੱਕਾ ਲਗਾਉਣ ਦੀ ਰਸਮ: ਭਾਈ ਦੂਜ ਦੇ ਦਿਨ ਭਰਾ ਨੂੰ ਪੂਰਬ ਜਾਂ ਉੱਤਰ ਦਿਸ਼ਾ ਵੱਲ ਖੜ੍ਹਾਂ ਕਰਕੇ ਰੋਲੀ ਅਤੇ ਅਕਸ਼ਤ ਦਾ ਟਿੱਕਾ ਲਗਾਓ। ਟਿੱਕਾ ਲਗਾਉਦੇ ਸਮੇਂ ਭਰਾ ਦੇ ਸਿਰ 'ਤੇ ਰੁਮਾਲ ਜਾਂ ਕੋਈ ਕੱਪੜਾ ਰੱਖ ਦਿਓ। ਟਿੱਕਾ ਲਗਾਉਣ ਤੋਂ ਬਾਅਦ ਭਰਾਵਾਂ ਨੂੰ ਆਪਣੀਆਂ ਭੈਣਾ ਤੋਂ ਆਸ਼ੀਰਵਾਦ ਲੈਣਾ ਚਾਹੀਦਾ ਹੈ। ਮੰਨਿਆਂ ਜਾਂਦਾ ਹੈ ਕਿ ਭੈਣਾ ਨੂੰ ਭਾਈ ਦੂਜ ਦੇ ਦਿਨ ਭਰਾ ਨੂੰ ਟਿੱਕਾ ਲਗਾਉਣ ਤੋਂ ਪਹਿਲਾ ਭੋਜਨ ਨਹੀਂ ਖਾਣਾ ਚਾਹੀਦਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.