ਹੈਦਰਾਬਾਦ: ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਇੱਕ ਧੀ ਨੇ ਆਪਣੇ ਹੀ ਵਿਆਹ ਵਿੱਚ ਮਿਲੇ ਦਾਜ ਵਿੱਚੋਂ 75 ਲੱਖ ਰੁਪਏ ਲੜਕੀਆਂ ਦੀ ਪੜ੍ਹਾਈ ਲਈ ਹੋਸਟਲ ਬਣਾ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਅੰਜਲੀ ਨੇ ਖੁਦ ਪੜ੍ਹਾਈ ਲਈ ਕਾਫੀ ਸੰਘਰਸ਼ ਕੀਤਾ ਸੀ। ਜਦੋਂ ਅੰਜਲੀ ਨੇ 12ਵੀਂ ਪਾਸ ਕੀਤੀ ਸੀ, ਉਦੋਂ ਵੀ ਲੋਕਾਂ ਦੇ ਤਾਅਨੇ-ਮਿਹਣੇ ਸੁਣਨ ਨੂੰ ਮਿਲਦੇ ਸਨ ਪਰ ਹੁਣ ਅੰਜਲੀ ਵੱਲੋਂ ਪੇਸ਼ ਕੀਤੀ ਗਈ ਇਹ ਮਿਸਾਲ ਕੁੜੀਆਂ ਦੀ ਸਿੱਖਿਆ ਲਈ ਪ੍ਰੇਰਨਾ ਸਰੋਤ (Barmer daughter intiative for education) ਜਾਪਦੀ ਹੈ।
ਅੰਜਲੀ ਦਾ ਵਿਆਹ 21 ਨਵੰਬਰ ਨੂੰ ਪ੍ਰਵੀਨ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਅੰਜਲੀ ਨੇ ਆਪਣੇ ਪਿਤਾ ਨੂੰ ਚਿੱਠੀ ਲਿਖੀ। ਇਸ ਪੱਤਰ 'ਚ ਅੰਜਲੀ ਨੇ ਲਿਖਿਆ ਹੈ ਕਿ ਬਾੜਮੇਰ ਜ਼ਿਲਾ ਹੈੱਡਕੁਆਰਟਰ 'ਤੇ ਲੜਕੀਆਂ ਦੇ ਹੋਸਟਲ ਲਈ ਬਣਾਏ ਜਾ ਰਹੇ ਹੋਸਟਲ 'ਚ 75 ਲੱਖ ਰੁਪਏ ਹੋਰ ਦੀ ਜ਼ਰੂਰਤ ਹੈ।'
ਅੰਜਲੀ ਨੇ ਆਪਣੇ ਪਿਤਾ ਨੂੰ ਇਹ ਪੈਸੇ ਦਾਜ ਵਜੋਂ ਦੇਣ ਲਈ ਕਿਹਾ। ਅੰਜਲੀ ਨੇ ਇਹ ਪੈਸਾ ਕੁੜੀਆਂ ਦੇ ਹੋਸਟਲ ਦਾ ਕੰਮ ਪੂਰਾ ਕਰਨ ਲਈ (bride ask girl hostel in Dowry) ਦਿੱਤਾ । ਅੰਜਲੀ ਦੇ ਪਿਤਾ ਹੋਸਟਲ ਬਣਵਾ ਰਹੇ ਸਨ। ਜਿਸ ਵਿੱਚ 1 ਕਰੋੜ ਰੁਪਏ ਲੱਗੇ ਸਨ। ਪਰ ਪੂਰੇ ਪ੍ਰੋਜੈਕਟ ਨੂੰ ਪੂਰਾ ਕਰਨ ਲਈ 75 ਲੱਖ ਰੁਪਏ ਘੱਟ(Barmer girl donated 75 lakh) ਸਨ ਜਿਸ ਨੂੰ ਦੇ ਕੇ ਅੰਜਲੀ ਨੇ ਬੱਚੀਆਂ ਦੀ ਪੜ੍ਹਾਈ ਦਾ ਰਾਹ ਪੱਧਰਾ ਕੀਤਾ ਹੈ।
ਅੰਜਲੀ ਨੇ ਦੱਸਿਆ ਕਿ ਜਿਸ ਸਮਾਜ ਤੋਂ ਉਹ ਆਉਂਦੀ ਹੈ, ਉਸ ਵਿੱਚ ਵੀ ਲੜਕੀਆਂ ਨੂੰ ਪੜ੍ਹਾਈ ਵਿੱਚ ਅੱਗੇ ਨਹੀਂ ਵਧਣ ਦਿੱਤਾ ਜਾਂਦਾ। ਜਦੋਂ ਅੰਜਲੀ ਨੇ 12ਵੀਂ ਪਾਸ ਕੀਤੀ ਤਾਂ ਉਸ ਦੇ ਪਰਿਵਾਰ ਵਾਲੇ ਅਤੇ ਹੋਰ ਲੋਕ ਉਸ ਨੂੰ ਪੜ੍ਹਾਈ ਬਾਰੇ ਤਾਅਨੇ ਮਾਰਦੇ ਸਨ। ਪਰ ਉਸ ਦੇ ਪਿਤਾ ਨੇ ਅੰਜਲੀ ਦਾ ਸਾਥ ਦਿੱਤਾ। ਪਿਤਾ ਦਾ ਸਹਿਯੋਗ ਮਿਲਣ ਤੋਂ ਬਾਅਦ ਅੰਜਲੀ ਨੇ ਦਿੱਲੀ ਤੋਂ ਪੜ੍ਹਾਈ ਕੀਤੀ। ਅੱਜ ਉਹ ਐਲ.ਐਲ.ਬੀ. ਕਰ ਰਹੀ ਹੈ।
ਅੰਜਲੀ ਨੇ ਦੱਸਿਆ ਕਿ ਮੇਰਾ ਸੁਪਨਾ ਬਾੜਮੇਰ ਜੈਸਲਮੇਰ ਦੀਆਂ ਲੜਕੀਆਂ ਦੀ ਸਿੱਖਿਆ ਨੂੰ ਅੱਗੇ ਵਧਾਉਣ ਲਈ ਕੁਝ ਕਰਨਾ ਹੈ। ਇਸ ਸੁਪਨੇ ਨੂੰ ਪੂਰਾ ਕਰਨ ਲਈ ਇੱਕ ਛੋਟੀ ਜਿਹੀ ਪਹਿਲ ਕੀਤੀ ਗਈ ਹੈ। ਅੰਜਲੀ ਦੇ ਪਿਤਾ ਨੇ ਦੱਸਿਆ ਕਿ ਮੈਂ ਪਹਿਲਾਂ ਵੀ ਲੜਕੀਆਂ ਦੇ ਹੋਸਟਲ ਲਈ ਇੱਕ ਕਰੋੜ ਦਿੱਤਾ ਸੀ। ਪਰ ਉਸ ਪ੍ਰੋਜੈਕਟ ਵਿੱਚ 50 ਤੋਂ 75 ਲੱਖ ਹੋਰ ਦੀ ਲੋੜ ਸੀ। ਇਸ ਵਾਰ ਬੇਟੀ ਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਦਾਜ ਦਾ ਖਾਲੀ ਚੈੱਕ ਦੇ ਦਿਓ, ਜਿਸ ਤੋਂ ਬਾਅਦ ਮੈਂ ਬੇਟੀ ਦੀ ਇੱਛਾ ਪੂਰੀ ਕਰ ਦਿੱਤੀ ਹੈ।
ਅੰਜਲੀ ਦੇ ਦਾਦਾ ਸਹੁਰਾ ਕੈਪਟਨ ਹੀਰ ਸਿੰਘ ਨੇ ਦੱਸਿਆ ਕਿ ਨੂੰਹ ਨੇ ਨਿਸ਼ਚਿਤ ਤੌਰ 'ਤੇ ਨਿਵੇਕਲੀ ਪਹਿਲ ਕੀਤੀ ਹੈ | ਅਸੀਂ ਸਾਰਿਆਂ ਨੇ ਇਸ ਉਪਰਾਲੇ ਦਾ ਸਵਾਗਤ ਕੀਤਾ ਹੈ। ਕਿਉਂਕਿ ਅੱਜ ਵੀ ਸਾਡੇ ਸਮਾਜ ਵਿੱਚ ਧੀਆਂ ਨੂੰ ਪੜ੍ਹਾਉਣ ਤੋਂ ਲੋਕ ਝਿਜਕਦੇ ਹਨ। ਅਜਿਹੇ 'ਚ ਨੂੰਹ ਦਾ ਇਹ ਉਪਰਾਲਾ ਧੀਆਂ ਨੂੰ ਸਿੱਖਿਆ ਨਾਲ ਜੋੜਨ 'ਚ ਸਹਾਈ ਸਿੱਧ ਹੋਵੇਗਾ।
ਇਹ ਵੀ ਪੜ੍ਹੋ: ਦੋ ਕੁੜੀਆਂ ਦਾ ਅਜਿਹਾ ਗਿੱਧਾ ਵੇਖ ਅੱਖਾਂ ਰਹਿ ਜਾਣਗੀਆਂ ਖੁੱਲੀਆਂ !