ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਮੁਲਜ਼ਮ ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਨੂੰ ਲੈ ਕੇ ਇੱਕ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਦਸ ਦੇਈਏ ਕਿ 23 ਮਈ ਨੂੰ ਮੇਹੁਲ ਚੋਕਸੀ ਐਂਟੀਗੁਆ ਵਿੱਚ ਰਹੱਸਮਈ ਤਰੀਕੇ ਨਾਲ ਗਾਇਬ ਹੋ ਗਿਆ ਸੀ। ਜਿਸ ਨੂੰ ਲੈ ਕੇ ਮੇਹੁਲ ਨੇ ਐਂਟੀਗੁਆ ਵਿੱਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਸੀ ਕਿ ਉਸ ਦੇ ਅਗਵਾ ਵਿੱਚ ਉਸ ਦੀ ਦੋਸਤ ਬਾਰਬਰਾ ਜਬਰਿਕਾ ਨੇ ਅਹਿਮ ਭੁਮਿਕਾ ਨਿਭਾਈ ਹੈ। ਜਿਸ ਦੇ ਬਾਅਦ ਹੁਣ ਬਾਰਬਰਾ ਜਬਰਿਕਾ ਨੇ ਇਸ ਉੱਤੇ ਆਪਣਾ ਸੱਪਸ਼ਟੀਕਰਨ ਦਿੱਤਾ ਹੈ।
ਬਾਰਬਰਾ ਜਬਰਿਕਾ ਨੇ ਮੇਹੁਲ ਚੋਕਸੀ ਦੇ ਝੂਠ ਨੂੰ ਨਾਕਾਰਦੇ ਹੋਏ ਕਿਹਾ ਕਿ ਉਹ 23 ਮਈ ਦੀ ਸ਼ਾਮ ਨੂੰ ਐਂਟੀਗੁਆ ਵਿੱਚ ਨਹੀਂ ਸੀ। ਦਸ ਦੇਈਏ ਕਿ ਮੇਹੁਲ ਚੋਕਸੀ ਨੇ ਐਂਟੀਗੁਆ ਵਿੱਚ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਸ ਨੂੰ ਅਗਵਾ ਕੀਤਾ ਸੀ। ਚੋਕਸੀ ਨੇ ਸ਼ਿਕਾਇਤ ਵਿੱਚ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਬਾਰਬਰਾ ਜਬਰਿਕਾ ਦੇ ਨਾਲ ਮੇਰੀ ਦੋਸਤੀ ਹੋ ਗਈ ਸੀ। 23 ਮਈ ਨੂੰ ਉਸ ਨੇ ਮੈਨੂੰ ਆਪਣੇ ਘਰ ਆਉਣ ਦੇ ਲਈ ਕਿਹਾ। ਜਦੋਂ ਮੈਂ ਉੱਥੇ ਗਿਆ ਤਾਂ ਪ੍ਰਵੇਸ਼ ਦੁਆਰ ਤੋਂ ਕੁਝ ਲੋਕ ਆਏ ਅਤੇ ਮੈਨੂੰ ਬੇਰਹਿਮੀ ਨਾਲ ਮਾਰਨ ਲਗੇ। ਇਸ ਵਿੱਚ ਬਾਰਬਰਾ ਨੇ ਨਾ ਮੈਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਮੇਰੀ ਮਦਦ ਲਈ ਬਾਹਰ ਤੋਂ ਕਿਸੇ ਨੂੰ ਬੁਲਾਇਆ। ਇਸ ਤੋਂ ਸਾਫ ਹੈ ਕਿ ਉਹ ਮੇਰੇ ਕਿਡਨੈਪ ਵਿੱਚ ਮੁਲਜ਼ਮਾਂ ਦੇ ਨਾਲ ਮਿਲੀ ਸੀ।
ਜਬਰਿਕਾ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਮੈਨੂੰ ਬਲੀ ਦਾ ਬਕਰਾ ਬਣਾਇਆ ਗਿਆ ਹੈ। ਮੈ ਉਸ ਨੂੰ ਪਿਛਲੇ ਅਗਸਤ ਮਹੀਨੇ ਤੋਂ ਜਾਣਦੀ ਹਾਂ ਮੈ ਜਾਲੀ ਹਾਰਬਰ ਵਿੱਚ ਉਸ ਨੂੰ ਮਿਲੀ ਸੀ। ਮੈ ਏਅਰਬੀਐਨਬੀ ਆਵਾਸ ਕਿਰਾਏ ਉੱਤੇ ਲਿਆ ਸੀ ਜਦੋਂ ਉਹ ਵੀ ਰਹਿੰਦਾ ਸੀ। ਉਨ੍ਹਾਂ ਨੇ ਮੈਨੂੰ ਆਪਣੀ ਪਛਾਣ ਰਾਜ ਦੇ ਰੂਪ ਵਿੱਚ ਦਿੱਤੀ ਸੀ। ਅਗਸਤ ਤੋਂ ਅਪ੍ਰੈਲ ਦੇ ਵਿੱਚ ਉਹ ਹਮੇਸ਼ਾ ਮੈਨੂੰ ਮੈਸੇਜ ਕਰਦੇ ਰਹੇ ਪਰ ਇਸ ਵਿੱਚ ਮੈ ਉਨ੍ਹਾਂ ਨੂੰ ਇੱਕ ਮਹੀਨੇ ਵਿੱਚ ਸਿਰਫ ਇੱਕ ਵਾਰ ਹੀ ਜਵਾਬ ਦਿੱਤਾ। ਮੈਂ ਅਪ੍ਰੈਲ ਮਈ ਤੱਕ ਦੀਪ ਉੱਤੇ ਸੀ ਇਸ ਵਿੱਚ ਸਾਡੀ ਰੋਜਾਨਾ ਗੱਲਬਾਤ ਹੁੰਦੀ ਸੀ। ਅਸੀਂ ਇੱਕ ਸਾਥ ਵਪਾਰ ਕਰਨ ਦੇ ਬਾਰੇ ਵਿੱਚ ਵੀ ਗੱਲਬਾਤ ਕੀਤੀ ਸੀ।
ਜਬਰਿਕਾ ਨੇ ਕਿਹਾ ਕਿ ਰਾਜ(ਮੇਹੁਲ ਚੋਕਸੀ) ਨੇ ਮੈਨੂੰ ਦੱਸਿਆ ਕਿ ਉਹ ਮਿਡਲ ਈਸਟ ਤੋਂ ਹੈ। ਬਾਰਬਰਾ ਦੇ ਮੁਤਾਬਕ ਉਸ ਦਾ ਚੋਕਸੀ ਦੇ ਨਾਲ ਬਿਜਨੇਸ ਦਾ ਸਬੰਧ ਸੀ। ਦੋਸਤੀ ਤੋਂ ਜਿਆਦਾ ਦੋਨਾਂ ਦੇ ਵਿੱਚ ਕੁਝ ਨਹੀਂ ਸੀ। ਜਬਰਿਕਾ ਨੇ ਕਿਹਾ ਕਿ ਮੈ ਕੁਝ ਪੱਤਰਕਾਰਾਂ ਨੇ ਸੱਪਸ਼ਟ ਕੀਤਾ ਹੈ ਕਿ ਮੈਨੂੰ ਉਸ ਦੀ ਪ੍ਰੇਮਿਕਾ ਨਹੀਂ ਹਾਂ ਮੇਰੀ ਆਪਣੀ ਇਨਕਮ ਅਤੇ ਖਰਚੇ ਹਨ। ਮੈਨੂੰ ਉਨ੍ਹਾਂ ਦੇ ਪੈਸੇ ਜਾਂ ਸਮਰਥਨ ਨਕਸੀ ਗ੍ਰਹਿਣੇ ਵਰਗੇ ਕੁਝ ਨਹੀਂ ਚਾਹੀਦਾ।
ਜਬਰਿਕਾ ਨੇ ਕਿਹਾ ਕਿ ਮੈ ਯੂਰਪੀਅਨ ਹਾਂ ਯੂਰਪ ਵਿੱਚ ਰਹਿੰਦੀ ਹਾਂ ਮੈਂ ਭਾਰਤੀ ਖਬਰਾਂ ਦੀ ਪਾਲਣਾ ਨਹੀਂ ਕਰਦੀ। ਮੈਂ ਧੋਖੇਬਾਜ਼ਾਂ ਦੀ ਸੂਚੀ ਦਾ ਪਾਲਣ ਵੀ ਨਹੀਂ ਕਰ ਰਹੀ ਹਾਂ ਇਸ ਲਈ ਮੈਨੂੰ ਪਿਛਲੇ ਹਫਤੇ ਤੱਕ ਉਸ ਦਾ ਅਸਲੀ ਨਾਂਅ ਅਤੇ ਪਿਛੋਕੜ ਦੇ ਬਾਰੇ ਨਹੀਂ ਪਤਾ ਸੀ। ਮੈਨੂੰ ਨਹੀਂ ਲਗਦਾ ਕਿ ਐਂਟੀਗੁਆ ਵਿੱਚ ਜਿਆਦਾਤਰ ਲੋਕ ਉਸ ਦਾ ਨਾਂਅ ਜਾਂ ਪਿਛੋਕੜ ਜਾਣਦੇ ਸੀ।
ਬਾਰਬਰਾ ਜਬਰਿਕਾ ਨੇ ਕਿਹਾ ਕਿ ਜੋ ਲੋਕ ਜਾਲੀ ਹਾਰਬਰ ਖੇਤਰ ਨੂੰ ਜਾਣਦੇ ਹਨ ਉਹ ਜਾਣਦੇ ਹਨ ਕਿ ਇਹ ਸਭ ਤੋਂ ਸੁਰਖਿਅਤ ਸਥਾਨ ਹੈ। ਅਜਿਹੇ ਵਿੱਚ ਉਨ੍ਹਾਂ ਨੂੰ ਅਗਵਾ ਕਰਨਾ ਅਸੰਭਵ ਹੈ।