ETV Bharat / bharat

ਬਨਵਾਰੀ ਲਾਲ ਪਰੋਹਿਤ ਬਣੇ ਪੰਜਾਬ ਦੇ ਨਵੇਂ ਰਾਜਪਾਲ - ਵਾਧੂ ਕਾਰਜਭਾਰ ਸੌਂਪਿਆ

ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਪੰਜਾਬ ਦੇ ਨਵੇਂ ਰਾਜਪਾਲ ਵਜੋਂ ਬਨਵਾਰੀ ਲਾਲ ਪਰੋਹਿਤ ਨੂੰ ਜਿੰਮੇਵਾਰੀ ਸੌਂਪੀ ਗਈ ਹੈ। ਬਨਵਾਰੀ ਲਾਲ ਪਰੋਹਿਤ ਤਾਮਿਲਨਾਡੂ ਦੇ ਰਾਜਪਾਲ ਵਜੋਂ ਸੇਵਾ ਨਿਭਾ ਰਹੇ ਹਨ।

ਬਨਵਾਰੀ ਲਾਲ ਪਰੋਹਿਤ ਬਣੇ ਪੰਜਾਬ ਦੇ ਨਵੇਂ ਰਾਜਪਾਲ

author img

By

Published : Aug 27, 2021, 5:48 PM IST

Updated : Aug 27, 2021, 10:01 PM IST

ਨਵੀਂ ਦਿੱਲੀ: ਪੰਜਾਬ ਦੇ ਨਵੇਂ ਰਾਜਪਾਲ ਵਜੋਂ ਬਨਵਾਰੀ ਲਾਲ ਪਰੋਹਿਤ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਤਾਮਿਲਨਾਡੂ ਦੇ ਰਾਜਪਾਲ ਵਜੋਂ ਸੇਵਾ ਨਿਭਾ ਰਹੇ ਹਨ। ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਵਲੋਂ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ। ਇਸ ਤੋਂ ਪਹਿਲਾਂ ਵੀ.ਪੀ ਸਿੰਘ ਬਦਨੌਰ ਪੰਜਾਬ ਦੇ ਰਾਜਪਾਲ ਸੀ, ਜਿਨ੍ਹਾਂ ਦਾ ਕਾਰਜਕਾਲ 22 ਅਗਸਤ ਨੂੰ ਖ਼ਤਮ ਹੋ ਗਿਆ ਸੀ।

1
1

ਇਸ ਦੇ ਨਾਲ ਹੀ ਬਨਵਾਰੀ ਲਾਲ ਪਰੋਹਿਤ ਨੂੰ ਰਾਸ਼ਟਰਪਤੀ ਵਲੋਂ ਵਾਧੂ ਭਾਰ ਸੌਂਪਦਿਆਂ ਚੰਡੀਗੜ੍ਹ ਟ੍ਰਾਈਸਿਟੀ ਦਾ ਪ੍ਰਸ਼ਾਸਕ ਦੀ ਜਿੰਮੇਵਾਰੀ ਵੀ ਦਿੱਤੀ ਗਈ ਹੈ। ਜਿਸ ਦੇ ਚੱਲਦਿਆਂ ਬਨਵਾਰੀ ਲਾਲ ਪਰੋਹਿਤ ਅਗਲੇ ਹੁਕਮਾਂ ਤੱਕ ਦੋਵੇਂ ਜਿੰਮੇਵਾਰੀਆਂ ਵੀ ਨਿਭਾਉਣਗੇ।

2
2

ਬਨਵਾਰੀ ਲਾਲ ਪਰੋਹਿਤ ਜਿਨ੍ਹਾਂ ਦਾ ਜਨਮ 16 ਅਪ੍ਰੈਲ 1940 ਨੂੰ ਰਾਜਸਥਾਨ ਦੇ ਝੁਨਝੁਨੂ ਸ਼ਹਿਰ 'ਚ ਹੋਇਆ। ਜਿਨ੍ਹਾਂ ਨੂੰ 30 ਸਤੰਬਰ 2017 'ਚ ਤਾਮਿਲਨਾਡੂ ਦਾ 15ਵਾਂ ਰਾਜਪਾਲ ਨਿਯੁਕਤ ਕੀਤਾ ਗਿਆ। ਉਨ੍ਹਾਂ 6 ਅਕਤੂਬਰ 2017 ਨੂੰ ਤਾਮਿਲਨਾਡੂ ਦੇ ਰਾਜਪਾਲ ਵਜੋਂ ਅਹੁਦਾ ਸੰਭਾਲਿਆ।

3
3

ਇਸ ਤੋਂ ਪਹਿਲਾਂ ਉਹ ਅਸਾਮ ਅਤੇ ਮੇਘਾਲਿਆ ਦੇ ਰਾਜਪਾਲ ਵੀ ਰਹਿ ਚੁੱਕੇ ਹਨ। ਬਨਵਾਰੀ ਲਾਲ ਪਰੋਹਿਤ ਨਾਗਪੁਰ ਤੋਂ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਉਹ ਦੋ ਵਾਰ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਇੱਕ ਵਾਰ ਭਾਜਪਾ ਵਲੋਂ ਮੈਂਬਰ ਰਹਿ ਚੁੱਕੇ ਹਨ। ਬਨਵਾਰੀ ਲਾਲ ਪਰੋਹਿਤ ਮੌਜੂਦਾ ਸਮੇਂ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਹਨ।

4
4

ਬਨਵਾਰੀ ਲਾਲ ਪਰੋਹਿਤ ਨੇ ਨਾਗਪੁਰ ਯੂਨੀਵਰਸਿਟੀ ਤੋਂ ਬੀ. ਕਾੱਮ ਦੀ ਸਿੱਖਿਆ ਹਾਸਲ ਕੀਤੀ ਹੈ। ਪ੍ਰੋਫੈਸ਼ਨ ਵਜੋਂ ਇਹ ਰਾਜਨੀਤੀ ਤੋਂ ਇਲਾਵਾ ਸਮਾਜ ਸੇਵੀ ਅਤੇ ਪੱਤਰਕਾਰੀ 'ਚ ਵੀ ਕੰਮ ਕਰ ਚੁੱਕੇ ਹਨ। ਇਸ ਦੇ ਨਾਲ ਹੀ ਅਖ਼ਬਾਰੀ ਖੇਤਰ 'ਚ ਕੰਮ ਕਰ ਰਹੇ ਹਨ।

5
5

ਬਨਵਾਰੀ ਲਾਲ ਪਰੋਹਿਤ 1911 ਵਿਚ ਗੋਪਾਲ ਕ੍ਰਿਸ਼ਨ ਗੋਖਲੇ ਦੁਆਰਾ ਸ਼ੁਰੂ ਕੀਤੇ ਗਏ ਰੋਜ਼ਾਨਾ ਅਖ਼ਬਾਰ ਦਿ ਹਿਤਵਾਦਾ ਦੇ ਮੈਨੇਜਿੰਗ ਸੰਪਾਦਕ ਵੀ ਹਨ। ਇਸ ਤੋਂ ਇਲਾਵਾ ਉਹ ਰਾਮਦਿਓ ਬਾਬਾ ਕਾਲਜ ਆਫ ਇੰਜੀਨੀਅਰਿੰਗ ਅਤੇ ਮੈਨੇਜਮੈਂਟ ਦੇ ਚੇਅਰਮੈਨ ਵੀ ਹਨ।

ਇਹ ਵੀ ਪੜ੍ਹੋ:ਫੈਸਲਾ ਨਹੀਂ ਲੈਣ ਦਿੱਤਾ ਤਾਂ ਇੱਟ ਨਾਲ ਇੱਟ ਖੜਕਾ ਦੇਵਾਂਗਾ: ਸਿੱਧੂ

Last Updated : Aug 27, 2021, 10:01 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.