ਹੈਦਰਾਬਾਦ ਡੈਸਕ: ਹੁਣ ਅਕਤੂਬਰ ਮਹੀਨਾ ਸ਼ੁਰੂ ਹੋਣ ਵਿੱਚ ਕੁਝ ਹੀ ਦਿਨ ਬਾਕੀ ਹਨ। ਇਸ ਦੇ ਨਾਲ ਹੀ, ਸਤੰਬਰ ਮਹੀਨੇ ਦਾ ਆਖਰੀ ਹਫ਼ਤਾ ਵੀ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਭਾਰਤੀ ਰਿਜ਼ਰਵ ਬੈਂਕ ਨੇ ਅਕਤੂਬਰ 2023 ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਕੇਂਦਰੀ ਬੈਂਕ ਦੀ ਵੈੱਬਸਾਈਟ 'ਤੇ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਅਕਤੂਬਰ ਮਹੀਨੇ ਵਿੱਚ ਲਗਭਗ 16 ਦਿਨਾਂ ਦੀਆਂ ਬੈਂਕ ਛੁੱਟੀਆਂ ਹੁੰਦੀਆਂ ਹਨ। ਇਸ ਵਿੱਚ ਜਨਤਕ ਛੁੱਟੀਆਂ ਵੀ ਸ਼ਾਮਲ ਹਨ। ਆਓ ਜਾਣਦੇ ਹਾਂ ਅਕਤੂਬਰ (October 2023 Bank Holidays) 'ਚ ਬੈਂਕਾਂ 'ਚ ਕਿੰਨੇ ਦਿਨਾਂ ਤੱਕ ਤਾਲੇ ਰਹਿਣਗੇ।
RBI ਨੇ ਅਕਤੂਬਰ 2023 ਲਈ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਜੇਕਰ ਇਸ ਸੂਚੀ 'ਤੇ ਨਜ਼ਰ ਮਾਰੀਏ ਤਾਂ ਲਗਭਗ 16 ਦਿਨ ਬੈਂਕਾਂ 'ਚ ਕੋਈ ਕੰਮ ਨਹੀਂ ਹੋਵੇਗਾ। ਇਨ੍ਹਾਂ ਛੁੱਟੀਆਂ ਵਿੱਚ ਹਫ਼ਤਾਵਾਰੀ ਛੁੱਟੀਆਂ ਵੀ ਸ਼ਾਮਲ ਹਨ। ਵੈਸੇ, ਤਾਂ ਹੁਣ ਸਾਰੇ ਬੈਂਕਾਂ ਦੇ ਸਾਰੇ ਕੰਮ ਆਨਲਾਈਨ ਵੀ ਕੀਤੇ ਜਾ ਸਕਦੇ ਹਨ। ਅਸੁਵਿਧਾ ਤੋਂ ਬਚਣ ਲਈ, ਸਾਰੇ ਜ਼ਰੂਰੀ ਕੰਮ ਤੁਰੰਤ ਪੂਰੇ ਕਰ ਲਓ।
ਛੁੱਟੀਆਂ ਦੀ ਲਿਸਟ ਉੱਤੇ ਮਾਰੋ ਇੱਕ ਝਾਤ: ਬੈਂਕ ਦੇ ਕੰਮਾਂ ਲਈ ਹਰ ਸਖ਼ਸ਼ ਪਰੇਸ਼ਾਨ ਰਹਿੰਦਾ ਹੈ। ਇਸ ਲਈ ਉਸ ਨੂੰ ਬੈਂਕ ਦੇ ਕਈ ਚੱਕਰ ਕੱਢਣੇ ਪੈਂਦੇ ਹਨ। ਅਜਿਹੇ ਵਿੱਚ ਜੇਕਰ ਅੱਗੇ ਬੈਂਕ ਬੰਦ ਮਿਲੇ, ਤਾਂ ਪ੍ਰੇਸ਼ਾਨੀਆਂ ਹੋਰ ਵਧ ਜਾਂਦੀਆਂ ਹਨ। ਇਸ ਲਈ ਅਸੀਂ ਤੁਹਾਨੂੰ ਇਸ ਮੁਸੀਬਤ ਤੋਂ ਬਚਣ ਲਈ ਪਹਿਲਾਂ ਹੀ ਬੈਂਕਾਂ ਦੀਆਂ ਛੁੱਟੀਆਂ ਬਾਰੇ ਜਾਣੋ ਕਰਵਾਉਣ ਜਾ ਰਹੇ ਹਾਂ। ਭਾਰਤੀ ਰਿਜ਼ਰਵ ਬੈਂਕ ਦੀ ਲਿਸਟ ਮੁਤਾਬਕ ਅਕਤੂਬਰ ਮਹੀਨੇ ਵਿੱਚ 16 ਦਿਨ ਬੈਂਕ ਬੰਦ ਰਹਿਣਗੇ। ਵੈਸੇ ਰਾਜਾਂ ਦੇ ਹਿਸਾਬ ਨਾਲ ਹਰ ਸੂਬੇ ਵਿੱਚ ਛੁੱਟੀਆਂ ਦੀ ਗਿਣਤੀ ਘੱਟ-ਵੱਧ ਵੀ ਸਕਦੀ ਹੈ। ਇਸ ਲਈ ਬੈਂਕ ਵਿੱਚ (Holidays in States) ਜ਼ਰੂਰੀ ਕੰਮ ਕਰਵਾਉਣ ਜਾ ਰਹੇ ਹੋ, ਤਾਂ ਇਕ ਵਾਰ ਪਹਿਲਾਂ ਇਹ ਛੁੱਟੀਆਂ ਵਾਲਾ ਕੈਲੰਡਰ ਜ਼ਰੂਰ ਚੈਕ ਕਰ ਲਓ।
- ਅਕਤੂਬਰ 2023 ਵਿੱਚ ਇੰਨੇ ਦਿਨ ਬੰਦ ਰਹਿਣਗੇ ਬੈਂਕ:-
ਮਿਤੀ | ਦਿਨ | ਕਾਰਨ | ਸੂਬਾ ਜਾਂ ਰਾਜ |
01 ਅਕਤੂਬਰ | ਐਤਵਾਰ | ਹਫ਼ਤਾਵਾਰੀ ਛੁੱਟੀ | ਸਾਰੇ ਰਾਜਾਂ 'ਚ |
02 ਅਕਤੂਬਰ | ਸੋਮਵਾਰ | ਗਾਂਧੀ ਜੈਯੰਤੀ | ਸਾਰੇ ਰਾਜਾਂ 'ਚ |
08 ਅਕਤੂਬਰ | ਐਤਵਾਰ | ਹਫ਼ਤਾਵਾਰੀ ਛੁੱਟੀ | ਸਾਰੇ ਰਾਜਾਂ 'ਚ |
14 ਅਕਤੂਬਰ | ਸ਼ਨੀਵਾਰ | ਦੂਜਾ ਸ਼ਨੀਵਾਰ ਅਤੇ ਮਹਾਲਿਆ | ਕਲਕੱਤਾ ਸਣੇ ਸਾਰੇ ਰਾਜਾਂ 'ਚ |
15 ਅਕਤੂਬਰ | ਐਤਵਾਰ | ਹਫ਼ਤਾਵਾਰੀ ਛੁੱਟੀ | ਸਾਰੇ ਰਾਜਾਂ 'ਚ |
18 ਅਕਤੂਬਰ | ਬੁੱਧਵਾਰ | ਕਟਿ ਬੀਹੂ | ਸਿਰਫ਼ ਗੁਹਾਟੀ ਵਿੱਚ ਬੈਂਕ ਬੰਦ ਰਹਿਣਗੇ |
21 ਅਕਤੂਬਰ | ਸ਼ਨੀਵਾਰ | ਦੁਰਗਾ ਪੂਜਾ (ਮਹਾ ਸਪਤਮੀ) | ਅਗਰਤਲਾ, ਗੁਹਾਟੀ, ਇੰਫਾਲ, ਕਲਕੱਤਾ |
22 ਅਕਤੂਬਰ | ਐਤਵਾਰ | ਹਫ਼ਤਾਵਾਰੀ ਛੁੱਟੀ | ਸਾਰੇ ਰਾਜਾਂ 'ਚ |
23 ਅਕਤੂਬਰ | ਸੋਮਵਾਰ | ਮਹਾਨਵਮੀ, ਆਯੁਧ, ਪੂਜਾ, ਦੁਰਗਾ ਪੂਜਾ, ਵਿਜੈਦਸ਼ਮੀ (ਦੁਸ਼ਹਿਰਾ) | ਅਗਰਤਲਾ, ਬੈਂਗਲੁਰੂ, ਭੁਵਨੇਸ਼ਵਰ, ਚੇਨਈ, ਗੁਹਾਟੀ, ਆਂਧਰਾ ਪ੍ਰਦੇਸ਼, ਕਾਨਪੁਰ, ਕੋਚੀ, ਕੋਹਿਮਾ, ਕਲਕੱਤਾ, ਲਖਨਊ, ਪਟਨਾ, ਰਾਂਚੀ, ਸ਼ਿਲਾਂਗ, ਤਿਰੂਵਨੰਤਪੁਰਮ |
24 ਅਕਤੂਬਰ | ਮੰਗਲਵਾਰ | ਦੁਸ਼ਹਿਰਾ (ਵਿਜੈਦਸ਼ਮੀ)/ ਦੁਰਗਾ ਪੂਜਾ | ਅਗਰਤਲਾ, ਅਹਿਮਦਾਬਾਦ, ਆਈਜੋਲ, ਬੇਲਾਪੁਰ, ਬੈਂਗਲੁਰੂ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਦੇਹਰਾਦੂਨ, ਗੰਗਟੋਕ, ਗੁਹਾਟੀ, ਤੇਲੰਗਾਨਾ, ਜੈਪੁਰ, ਜੰਮੂ, ਕਾਨਪੁਰ, ਕੋਚੀ, ਕੋਹਿਮਾ, ਕਲਕੱਤਾ, ਮੁੰਬਈ, ਲਖਨਊ, ਨਾਗਪੁਰ, ਨਵੀਂ ਦਿੱਲੀ, ਪਣਜੀ, ਰਾਏਪੁਰ, ਪਟਨਾ, ਰਾਂਚੀ, ਸ਼ਿਲਾਂਗ, ਸ਼ਿਮਲਾ, ਸ੍ਰੀਨਗਰ, ਤਿਰੂਵਨੰਤਪੁਰਮ |
25 ਅਕਤੂਬਰ | ਬੁੱਧਵਾਰ | ਦੁਰਗਾ ਪੂਜਾ (ਦਸਈਂ) 25 | ਗੰਗਟੋਕ |
26 ਅਕਤੂਬਰ | ਵੀਰਵਾਰ | ਦੁਰਗਾ ਪੂਜਾ (ਦਸਈਂ)/ਪਰਿਗ੍ਰਹਿਣ ਦਿਵਸ | ਗੰਗਟੋਕ, ਜੰਮੂ, ਸ੍ਰੀਨਗਰ |
27 ਅਕਤੂਬਰ | ਸ਼ੁੱਕਰਵਾਰ | ਦੁਰਗਾ ਪੂਜਾ (ਦਸਈਂ) | ਗੰਗਟੋਕ |
28 ਅਕਤੂਬਰ | ਸ਼ਨੀਵਾਰ | ਲਕਸ਼ਮੀ ਪੂਜਾ, ਚੌਥਾ ਸ਼ਨੀਵਾਰ | ਕਲਕੱਤਾ ਸਣੇ ਸਾਰੇ ਰਾਜਾਂ 'ਚ |
29 ਅਕਤੂਬਰ | ਐਤਵਾਰ | ਹਫ਼ਤਾਵਾਰੀ ਛੁੱਟੀ | ਸਾਰੇ ਰਾਜਾਂ 'ਚ |
31 ਅਕਤੂਬਰ | ਮੰਗਲਵਾਰ | ਸਰਦਾਰ ਵੱਲਭ ਭਾਈ ਪਟੇਲ ਦਾ ਜਨਮਦਿਨ | ਅਹਿਮਦਾਬਾਦ |
ਰਿਜ਼ਰਵ ਬੈਂਕ ਦੀ ਵੈੱਬਸਾਈਟ 'ਤੇ ਛੁੱਟੀਆਂ ਦੀ ਸੂਚੀ ਦੇਖੋ : ਰਿਜ਼ਰਵ ਬੈਂਕ ਆਫ ਇੰਡੀਆ ਆਪਣੀ ਵੈੱਬਸਾਈਟ 'ਤੇ ਛੁੱਟੀਆਂ ਨਾਲ ਸਬੰਧਤ ਹਰ ਜਾਣਕਾਰੀ ਅਪਲੋਡ ਕਰਦਾ ਹੈ। ਅਕਤੂਬਰ 2023 ਦੀਆਂ ਛੁੱਟੀਆਂ ਦੀ ਸੂਚੀ ਵੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੀ ਗਈ ਹੈ। ਤੁਸੀਂ (https://www.rbi.org.in/Scripts/HolidayMatrixDisplay.aspx) 'ਤੇ ਕਲਿੱਕ ਕਰਕੇ ਘਰ ਬੈਠੇ ਬੈਂਕ ਛੁੱਟੀਆਂ ਬਾਰੇ ਪਤਾ ਕਰ ਸਕਦੇ ਹੋ।
ਆਨਲਾਈਨ ਸੇਵਾਵਾਂ ਉਪਲਬਧ ਰਹਿਣਗੀਆਂ : ਜੇਕਰ ਤੁਸੀਂ ਅਕਤੂਬਰ 2023 ਵਿੱਚ ਬੈਂਕ ਦੀਆਂ ਛੁੱਟੀਆਂ ਦੌਰਾਨ ਬੈਂਕ ਨਾਲ ਸਬੰਧਤ ਕੋਈ ਵੀ ਜ਼ਰੂਰੀ ਕੰਮ ਪੂਰਾ ਕਰਨਾ ਹੈ, ਤਾਂ ਤੁਸੀਂ ਆਨਲਾਈਨ ਸੇਵਾ ਦੀ ਸਹੂਲਤ ਲੈ ਸਕਦੇ ਹੋ। ਸਾਰੇ ਬੈਂਕਾਂ ਦੀਆਂ ਆਨਲਾਈਨ ਸੇਵਾਵਾਂ 24 ਘੰਟੇ ਚਾਲੂ ਰਹਿੰਦੀਆਂ ਹਨ। ਪੈਸੇ ਦਾ ਲੈਣ-ਦੇਣ ਵੀ ਆਸਾਨੀ ਨਾਲ ਹੋ ਸਕੇਗਾ।