ਅੰਮ੍ਰਿਤਸਰ: ਬਾਬਾ ਬਕਾਲਾ ਸਾਹਿਬ ਦੇ ਉਪ ਮੰਡਲ ਮੈਜਿਸਟਰੇਟ ਮੇਜਰ ਡਾ. ਸੁਮਿੱਤ ਮੁੱਧ ਨੇ ਵੈਕਸੀਨੇਸ਼ਨ ਦੀ ਸਮੀਖਿਆ ਤੇ ਕੋਵਿਡ ਸਬੰਧੀ ਤਿਆਰੀ ਲਈ ਵਿਭਾਗਾ ਦੇ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਪੁਲਿਸ ਪ੍ਰਸ਼ਾਸ਼ਨ ਅਧਿਕਾਰੀ ਨਾਇਬ ਤਹਿਸੀਲਦਾਰ ਬਾਬਾ ਬਾਕਲ ਸਾਹਿਬ ਲਛਮਣ ਸਿੰਘ, ਉਪ ਪੁਲਿਸ ਕਪਤਾਨ ਬਾਬਾ ਬਕਾਲਾ ਸਾਹਿਬ ਸੁਰਿੰਦਰ ਧੋਗੜੀ, ਨਾਇਬ ਤਹਿਸੀਲਦਾਰ ਬਿਆਸ ਸੁਖਦੇਵ ਬੰਗੜ, ਬੀ.ਡੀ.ਪੀ.ਓ ਰਈਆ ਪ੍ਰਗਟ ਸਿੰਘ, ਨੋਡਲ ਅਫਸਰ ਵੈਕਸੀਨੇਸ਼ਨ ਆਦਿ ਨੇ ਹਿੱਸਾ ਲਿਆ।
ਐਮ.ਡੀ.ਐਮ ਮੇਜਰ ਡਾ. ਸੁਮਿੱਤ ਮੁੱਧ ਨੇ ਮੀਟਿੰਗ ਦੀ ਅਗਵਾਈ ਕਿਹਾ ਕਿ ਸਰਕਾਰ ਦੀ ਹਦਾਇਤਾ ਅਨੁਸਾਰ 40 ਸਾਲ ਤੋਂ ਉੱਪਰ ਉਮਰ ਵਾਲੇ ਲੋਕਾਂ ਨੂੰ ਵੈਕਸਿਨ ਲਗਵਾਉਣ ਤੇ ਵੱਧ ਤੋਂ ਵੱਧ ਸੈਂਪਲਿੰਗ ਕੀਤੀ ਜਾਵੇ, ਤੇ ਬਿਨ੍ਹਾਂ ਮਾਸਕ ਤੋਂ ਘੁੰਮ ਰਹੇ ਵਿਅਕਤੀਆਂ ਤੇ ਤਰੁੰਤ ਕਾਰਵਾਈ ਕੀਤੀ ਜਾਵੇ ਤੇ ਕੋਰੋਨਾ ਟੈਸਟ ਦੇ ਨਮੂਨੇ ਲਏ ਜਾਣ। ਇਸ ਤੋਂ ਇਲਾਵਾਂ ਜਿਹੜੇ ਵੀ ਵਿਅਕਤੀ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਨਹੀ ਕਰ ਰਹੇ,ਉਹ ਸਿਰਫ ਆਪਣੇ ਆਪ ਨੂੰ ਧੋਖਾ ਨਹੀ ਬਲਕਿ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਖਤਰੇ ਵਿੱਚ ਪਾ ਰਹੇ ਹਨ।
ਇਸ ਤੋਂ ਇਲਾਵਾਂ ਜੋ ਵੀ 40 ਸਾਲ ਤੋਂ ਉੱਪਰ ਦੇ ਵਿਅਕਤੀ ਬਿਮਾਰੀ ਤੋਂ ਪ੍ਰਭਾਵਿਤ ਹਨ, ਉਹ ਵੈਕਸਿਨ ਲਗਵਾਉਣ ਦੇ ਨਾਲ ਨਾਲ ਆਪਣਾ ਨਾਂ ਵੀ ਰਜਿਸਟਰ ਕਰਵਾਉਣ ਤੇ ਵੈਕਸਿਨ ਦੀ ਡੋਜ ਵੀ ਜਰੂਰ ਲੈਣ। ਇਸ ਤੋਂ ਇਲਾਵਾਂ ਸਰਕਾਰ ਤੇ ਸਿਹਤ ਵਿਭਾਗ ਕਹਿ ਅਨੁਸਾਰ ਵੈਕਸੀਨੇਸ਼ਨ ਦੀ ਮਾਤਰਾਂ ਵਧਾਉਣ ਦੇ ਨਾਲ ਇਸ ਭਿਅਕਬਾਬਾ ਬਕਾਲਾ ਸਾਹਿਬ ਐਸ.ਡੀ.ਐਮ ਰ ਬਿਮਾਰੀ ਤੋਂ ਦੇਸ਼ ਦੇ ਲੋਕਾਂ ਨੂੰ ਬਚਾਇਆਂ ਜਾਂ ਸਕਦਾ ਹੈ।