ਨਵੀਂ ਦਿੱਲੀ: ਸਰਹੱਦ ਵਿਵਾਦ ਨੂੰ ਅਸਮ ਅਤੇ ਮਿਜੋਰਮ ਸਰਕਾਰ ਗੱਲਬਾਤ ਦੇ ਜੀਏ ਸੁਲਝਾਉਣ ਦੇ ਲਈ ਤਿਆਰ ਹੋ ਗਈ ਹੈ। ਇਸਦੇ ਲਈ ਦੋਹਾਂ ਰਾਜਾਂ ਨੇ ਸੰਯੁਕਤ ਬਿਆਨ ਜਾਰੀ ਕੀਤਾ ਹੈ।
ਅਸਾਮ-ਮਿਜ਼ੋਰਮ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਅਸੀਂ ਅੰਤਰ-ਰਾਜ ਸਰਹੱਦ ਦੇ ਆਲੇ ਦੁਆਲੇ ਤਣਾਅ ਨੂੰ ਸੁਲਝਾਉਣ ਅਤੇ ਗੱਲਬਾਤ ਰਾਹੀਂ ਵਿਵਾਦਾਂ ਦਾ ਸਥਾਈ ਹੱਲ ਲੱਭਣ ਲਈ ਤਿਆਰ ਹਾਂ। ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਰਾਜ ਗ੍ਰਹਿ ਮੰਤਰਾਲੇ ਅਤੇ ਰਾਜਾਂ ਦੇ ਮੁੱਖ ਮੰਤਰੀਆਂ ਦੁਆਰਾ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ ਅੱਗੇ ਲਿਜਾਣ ਲਈ ਸਹਿਮਤ ਹੋਏ ਹਨ।
ਇਸ ਤੋਂ ਪਹਿਲਾਂ ਐਤਵਾਰ ਨੂੰ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਸੀ ਕਿ ਜੇਕਰ ਮਿਜ਼ੋਰਮ ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫਤਾਰੀ ਦੋਵਾਂ ਰਾਜਾਂ ਵਿੱਚ ਸ਼ਾਂਤੀ ਸਥਾਪਤ ਕਰਨ ਵਿੱਚ ਮਦਦਗਾਰ ਸਾਬਤ ਹੁੰਦੀ ਹੈ ਤਾਂ ਉਹ ਤਿਆਰ ਹਨ। ਇਸ ਦੇ ਨਾਲ ਹੀ ਸਰਮਾ ਨੇ ਗੱਲਬਾਤ ਰਾਹੀਂ ਹੱਲ ਲੱਭਣ ਦਾ ਸਮਰਥਨ ਕੀਤਾ ਸੀ।
ਅਸਾਮ ਪੁਲਿਸ ਨੇ 26 ਜੁਲਾਈ ਨੂੰ ਅਸਾਮ-ਮਿਜ਼ੋਰਮ ਸਰਹੱਦ 'ਤੇ ਹੋਈ ਹਿੰਸਾ ਦੇ ਸਬੰਧ ਵਿੱਚ ਸਾਂਸਦ ਵਨਲਾਲਵੇਨਾ ਖਿਲਾਫ ਕੇਸ ਦਰਜ ਕੀਤਾ ਸੀ।
ਇਹ ਵੀ ਪੜੋ: ਪੈਗਾਸਸ ਵਿਵਾਦ ‘ਤੇ ਬੋਲਿਆ ਸੁਪਰੀਮ ਕੋਰਟ, ਜੇ ਮੀਡੀਆ ਰਿਪੋਰਟ ਸਹੀ ਹੈ ਤਾਂ ਇਲਜ਼ਾਮ ਗੰਭੀਰ
ਦੱਸ ਦਈਏ ਕਿ 28 ਜੁਲਾਈ ਨੂੰ ਅਸਾਮ ਦੇ ਕਚਾਰ ਜ਼ਿਲ੍ਹੇ ਨਾਲ ਲੱਗਦੀ ਸਰਹੱਦ ’ਤੇ ਦੋ ਸਮੂਹਾਂ ਦੇ ਵਿੱਚ ਝੜਪ ਹੋਈ ਸੀ। ਝੜਪ ਦੌਰਾਨ ਆਸਾਮ ਪੁਲਿਸ ਦੇ ਛੇ ਕਰਮਚਾਰੀ ਅਤੇ ਇੱਕ ਨਾਗਰਿਕ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇੱਕ ਐਸਪੀ ਸਮੇਤ 85 ਤੋਂ ਵੱਧ ਹੋਰ ਲੋਕ ਜ਼ਖਮੀ ਹੋਏ ਸੀ।