ਹੈਦਰਾਬਾਦ: ਅੱਜ ਕੱਲ੍ਹ, ਹਰ ਜਾਣਕਾਰੀ ਜਿਵੇਂ ਤੁਹਾਡੇ ਬੈਂਕ ਖ਼ਾਤੇ, ਆਧਾਰ-ਕਾਰਡ, ਪੈਨ-ਕਾਰਡ, ਆਦਿ ਅਤੇ ਹੋਰ ਜ਼ਰੂਰੀ ਜਾਣਕਾਰੀ ਡਿਜੀਟਲ ਰੂਪ ਵਿੱਚ ਸੁਰੱਖਿਅਤ ਰੱਖਦੇ ਹੋ, ਤੁਹਾਡੀ ਨਿੱਜੀ ਜਾਣਕਾਰੀ ਅਜਿਹੇ ਡਿਜੀਟਲ ਪਲੇਟਫਾਰਮ 'ਤੇ ਪਾਈ ਜਾਂਦੀ ਹੈ। ਨਤੀਜੇ ਵਜੋਂ, ਇਹ ਜਾਣਕਾਰੀ ਲੀਕ ਹੋਣ ਦੇ ਜ਼ੋਖ਼ਮ ਨੂੰ ਵਧਾਉਂਦਾ ਹੈ।
ਹੈਕਰ ਆਪਣੇ ਨਿੱਜੀ ਲਾਭ ਲਈ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਕਰਦੇ ਹਨ। ਇਹ ਸਾਈਬਰਵਾਰਫੇਅਰ ਦੀ ਇੱਕ ਕਿਸਮ ਹੈ। ਕੋਈ ਵੀ ਇਹ ਕਰ ਸਕਦਾ ਹੈ, ਭਾਵੇਂ ਇਹ ਵਿਅਕਤੀਗਤ ਹੋਵੇ ਜਾਂ ਲੋਕਾਂ ਦਾ ਸਮੂਹ, ਨਿੱਜੀ ਸੰਸਥਾਵਾਂ ਜਾਂ ਸਾਰਾ ਦੇਸ਼।
ਹਰ ਰੋਜ਼ ਹਜ਼ਾਰਾਂ ਸਾਈਬਰ ਹਮਲੇ ਹੁੰਦੇ ਹਨ। ਹਜ਼ਾਰਾਂ ਹੈਕਰ ਕੰਪਿਊਟਰਾਂ ਅਤੇ ਬਹੁਤ ਸਾਰੇ ਨੈਟਵਰਕ ਉੱਤੇ ਹਮਲਾ ਕਰ ਕੇ ਡਾਟਾ ਚੋਰੀ ਕਰਦੇ ਹਨ। ਇਸ ਸਾਈਬਰਵਾਰਫੇਅਰ ਨੂੰ ਪੂਰਾ ਕਰਨ ਲਈ ਆਰਟੀਫਿਸ਼ਲ ਇੰਟੈਲੀਜੈਂਸ ਮਨੁੱਖ ਰਹਿਤ ਡ੍ਰੋਨ, ਜੀਪੀਐਸ ਟਰੈਕਿੰਗ ਸਿਸਟਮ, ਸਾਈਬਰ-ਅਟੈਕ ਵਰਗੇ ਸਾਰੇ ਤਰੀਕਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿੰਨੀ ਜ਼ਿਆਦਾ ਜਾਣਕਾਰੀ ਅਸੀਂ ਡਿਜੀਟਲ ਪਲੇਟਫਾਰਮਾਂ ਉੱਤੇ ਪਾਉਂਦੇ ਹਾਂ, ਓਨਾ ਹੀ ਸੰਕਟ ਵੱਧਦਾ ਹੈ।
ਕਰਨਲ ਇੰਦਰਜੀਤ ਅਨੁਸਾਰ, ਜਦੋਂ ਇੱਕ ਦੇਸ਼ ਵਿੱਚ ਸਭ ਕੁੱਝ ਕੁਸ਼ਲਤਾ ਅਤੇ ਸ਼ਾਂਤੀ ਨਾਲ ਚੱਲ ਰਿਹਾ ਹੋਵੇ ਤਾਂ ਅਜਿਹੇ ਦੇਸ਼ਾਂ ਵਿੱਚ ਸਾਈਬਰ ਹਮਲੇ ਦਾ ਖ਼ਤਰਾ ਵੱਧ ਜਾਂਦਾ ਹੈ।
- ਦੇਸ਼ ਦੀ ਆਰਥਿਕਤਾ ਵਿਗੜਦੀ ਹੈ।
- ਬਹੁਤ ਵੱਡੇ ਪੱਧਰ 'ਤੇ ਧੋਖਾਧੜੀ ਹੁੰਦੀ ਹੈ।
- ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਗੁਆ ਦਿੰਦੇ ਹਨ।
- ਕਰੋੜਾਂ-ਅਰਬਾਂ ਰੁਪਏ ਦੀ ਹੇਰਾਫੇਰੀ ਕੀਤੀ ਜਾਂਦੀ ਹੈ।
ਹੈਕਰ ਸਾਈਬਰਵਾਰਫੇਅਰ ਵਿੱਚ ਹਮਲਾ ਕਰਨ ਤੋਂ ਪਹਿਲਾਂ ਜਾਸੂਸੀ ਕਰ ਕੇ ਸਾਰੀ ਜਾਣਕਾਰੀ ਪ੍ਰਾਪਤ ਕਰਦੇ ਹਨ। ਇਸ ਤੋਂ ਬਾਅਦ, ਹੈਕਰ ਹਮਲਾ ਕਰਨ ਦੀ ਪ੍ਰਕਿਰਿਆ ਤਿਆਰ ਕਰਦੇ ਹਨ ਅਤੇ ਇਸ ਨੂੰ ਚਲਾਉਣ ਲਈ ਕਈ ਸਾਈਬਰਵੈਪਨ ਵਰਤਦੇ ਹਨ।
ਕਰਨਲ ਇੰਦਰਜੀਤ ਅਨੁਸਾਰ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਸਾਈਬਰਵਾਰਫੇਅਰ ਨੂੰ ਰੋਕਣ ਲਈ ਕੀਤੀ ਜਾ ਰਹੀ ਹੈ।
ਕੁੱਝ ਖੇਤਰਾਂ ਵਿੱਚ ਸਾਈਬਰ ਹਮਲੇ ਦੇ ਜ਼ੋਖ਼ਿਮ ਜ਼ਿਆਦਾ ਹਨ..
- ਸਿਹਤ ਸੇਵਾਵਾਂ
- ਉਤਪਾਦਨ ਸੈਕਟਰ
- ਵਿੱਤੀ ਸੇਵਾਵਾਂ
- ਸਰਕਾਰੀ ਅਦਾਰਿਆਂ
- ਸਿੱਖਿਆ (ਪ੍ਰਣਾਲੀਆਂ ਅਤੇ ਸੰਸਥਾਵਾਂ ਆਦਿ)
- ਸਰਕਾਰੀ ਅਦਾਰਿਆਂ 'ਤੇ ਸਾਈਬਰ ਹਮਲੇ ਕਿਵੇਂ ਹੁੰਦੇ ਹਨ:
- ਡਾਟਾ ਸਕ੍ਰੈਪਿੰਗ (ਤੁਹਾਡੇ ਕੰਪਿਊਟਰ ਸਿਸਟਮ ਤੋਂ ਇਕ ਹੋਰ ਪ੍ਰੋਗਰਾਮ ਸਾਰੀ ਜਾਣਕਾਰੀ ਚੋਰੀ ਕਰਦਾ ਹੈ।)
- ਕੀਸਟ੍ਰੋਕ ਚੋਰੀ (ਕੀਬੋਰਡ ਹੈਕਿੰਗ, ਪਾਸਵਰਡ ਅਤੇ ਹੋਰ ਜ਼ਰੂਰੀ ਜਾਣਕਾਰੀ ਚੋਰੀ ਕੀਤੀ ਜਾਂਦੀ ਹੈ।)
- ਰਿਮੋਟ ਪੋਰਟ ਸਕੈਨਿੰਗ (ਖੁੱਲੇ, ਬੰਦ ਅਤੇ ਫਿਲਟਰ ਕੀਤੇ ਨੈਟਵਰਕ ਪੁਆਇੰਟਸ, ਉੱਤੇ ਹਮਲਾ ਕਰਦਾ ਹੈ।)
- ਮਾਲਵੇਅਰ (ਇੱਕ ਸੌਫਟਵੇਅਰ ਕੰਪਿਊਟਰ ਸਿਸਟਮ ਜੋ ਤੁਹਾਡੇ ਡਾਟਾ ਨੂੰ ਨੁਕਸਾਨ ਪਹੁੰਚਾਉਂਦਾ ਹੈ।)
- ਏਪੀਟੀ (ਵੱਡੇ ਪੈਮਾਨੇ ਤੇ ਏਪੀਟੀ ਦੇ ਹਮਲੇ ਹੁੰਦੇ ਹਨ। ਕੁਝ ਸਮੇਂ ਲਈ, ਇਹ ਪਤਾ ਨਹੀਂ ਲੱਗਦਾ ਕਿ ਇਹ ਹਮਲਾ ਕੀ ਹੋਇਆ।)
- ਸਪੂਫਿੰਗ (ਹੈਕਰਾਸ ਇਕ ਨਕਲੀ ਪਛਾਣ ਬਣਾ ਕੇ ਸਾਈਬਰ ਹਮਲੇ ਦੇ ਸਮੇਂ ਪੈਸੇ ਦੀ ਮੰਗ ਕਰਦੇ ਹਨ।)
- ਪਿੰਗ ਫਲੱਡਸ (ਨਕਲੀ ਬੇਨਤੀਆਂ ਮੇਲ ਕੀਤੀਆਂ ਜਾਂਦੀਆਂ ਹਨ। ਜਦੋਂ ਤੁਸੀਂ ਉਨ੍ਹਾਂ ਨੂੰ ਜਵਾਬ ਦਿੰਦੇ ਹੋ, ਤਾਂ ਤੁਸੀਂ ਸਾਈਬਰ ਹਮਲੇ ਦਾ ਸ਼ਿਕਾਰ ਹੋ ਜਾਂਦੇ ਹੋ।)
ਸਾਈਬਰਵਾਰਫੇਅਰ ਕਰਨ ਲਈ ਰੂਸ ਅਤੇ ਚੀਨ ਸਭ ਤੋਂ ਤਿਆਰ ਦੇਸ਼ਾਂ ਵਿੱਚ ਸ਼ਾਮਲ ਹਨ। ਇਹ ਇੱਕ ਚਿੰਤਾ ਦਾ ਵਿਸ਼ਾ ਹੈ। ਨਤੀਜਾ ਇਹ ਹੈ ਕਿ 30 ਤੋਂ ਵੱਧ ਦੇਸ਼ ਸਾਈਬਰਵਾਰਫੇਅਰ ਤੋਂ ਬਚਣ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਹਨ।
ਕਰਨਲ ਇੰਦਰਜੀਤ ਨੇ ਦੱਸਿਆ ਕਿ ਸਾਈਬਰ ਹਮਲੇ ਤੋਂ ਬਚਣ ਲਈ ਅਤੇ ਸਾਈਬਰ ਹਮਲੇ ਕਰਨ ਆਰਟੀਫਿਸ਼ਲ ਇੰਟੈਲੀਜੈਂਸ ਤਰੀਕੇ ਵਰਤੇ ਜਾਂਦੇ ਹਨ।