ETV Bharat / bharat

ਅਰੁਣਾਚਲ ਪ੍ਰਦੇਸ਼ ਵਿੱਚ ਸੈਨਾ ਦਾ ਹੈਲੀਕਾਪਟਰ ਕ੍ਰੈਸ਼

ਅਰੁਣਾਚਲ ਪ੍ਰਦੇਸ਼ ਦੇ ਅੱਪਰ ਸਿਆਂਗ ਜ਼ਿਲ੍ਹੇ ਦੇ ਟੂਟਿੰਗ ਹੈੱਡਕੁਆਰਟਰ ਤੋਂ 25 ਕਿਲੋਮੀਟਰ ਦੂਰ ਸਿੰਗਿੰਗ ਪਿੰਡ ਨੇੜੇ ਸੈਨਾ ਦਾ ਹੈਲੀਕਾਪਟਰ ਕ੍ਰੈਸ਼ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੋਵੇਂ ਪਾਇਲਟਾਂ ਨੂੰ ਨਜ਼ਦੀਕੀ ਮਿਲਟਰੀ ਹਸਪਤਾਲ ਲਿਜਾਇਆ ਗਿਆ ਹੈ।

Army helicopter crash
Etv Bharat
author img

By

Published : Oct 21, 2022, 12:24 PM IST

Updated : Oct 21, 2022, 1:12 PM IST

ਈਟਾਨਗਰ: ਅਰੁਣਾਚਲ ਪ੍ਰਦੇਸ਼ ਦੇ ਸਿਆਂਗ ਜ਼ਿਲ੍ਹੇ ਵਿੱਚ ਅੱਜ ਫੌਜ ਦਾ ਰੁਦਰ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਾਲੀ ਥਾਂ ਸੜਕ ਨਾਲ ਜੁੜੀ ਨਹੀਂ ਹੈ। ਬਚਾਅ ਟੀਮ ਭੇਜ ਦਿੱਤੀ ਗਈ ਹੈ। ਇਸ ਹਾਦਸੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਹੈ। ਇਹ ਜਾਣਕਾਰੀ ਰੱਖਿਆ ਵਿਭਾਗ ਦੇ ਪੀ.ਆਰ.ਓ. ਅਧਿਕਾਰੀ ਮੁਤਾਬਕ ਇਹ ਹਾਦਸਾ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸਿਆਂਗ ਜ਼ਿਲ੍ਹੇ ਦੇ ਟੂਟਿੰਗ ਹੈੱਡਕੁਆਰਟਰ ਤੋਂ 25 ਕਿਲੋਮੀਟਰ ਦੂਰ ਸਿੰਗਿੰਗ ਪਿੰਡ ਨੇੜੇ ਵਾਪਰਿਆ। ਇਹ ਫੌਜੀ ਹੈਲੀਕਾਪਟਰ ਸੀ।

ਇੱਥੇ ਸਿੰਗਿੰਗ ਪਿੰਡ ਨੇੜੇ ਫੌਜ ਦਾ ਹੈਲੀਕਾਪਟਰ ਰੁਦਰ (Rudra) ਹਾਦਸਾਗ੍ਰਸਤ ਹੋ ਗਿਆ। ਇਹ ਸਥਾਨ ਟੂਟਿੰਗ ਹੈੱਡਕੁਆਰਟਰ ਤੋਂ 25 ਕਿਲੋਮੀਟਰ ਦੂਰ ਹੈ। ਗੁਹਾਟੀ ਡਿਫੈਂਸ ਪੀਆਰਓ ਮੁਤਾਬਕ ਫੌਜ ਦਾ ਹੈਲੀਕਾਪਟਰ ਟੁਟਿੰਗ ਤੋਂ 25 ਕਿਲੋਮੀਟਰ ਦੂਰ ਸਿੰਗਿੰਗ ਪਿੰਡ ਨੇੜੇ ਹਾਦਸਾਗ੍ਰਸਤ ਹੋ ਗਿਆ। ਜਿੱਥੇ ਇਹ ਹਾਦਸਾ ਵਾਪਰਿਆ, ਉਸ ਦਾ ਸੜਕ ਮਾਰਗ ਨਾਲ ਕੋਈ ਸਬੰਧ ਨਹੀਂ ਹੈ। ਹਾਲਾਂਕਿ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਆਰਮੀ ਹੈਲੀਕਾਪਟਰ ਰੁਦਰ ਹੈ। ਰਾਹਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਰੁਦਰ ਫੌਜ ਦਾ ਅਟੈਕ ਹੈਲੀਕਾਪਟਰ ਹੈ। ਇਸ ਨੂੰ ਹਿੰਦੁਸਤਾਨ ਐਰੋਨਾਟਿਕਸ ਲਿਮਿਟੇਡ (HAL) ਨੇ ਭਾਰਤੀ ਫੌਜ ਲਈ ਬਣਾਇਆ ਹੈ।

ਅਪਰ ਸਿਆਂਗ ਦੇ ਪੁਲਿਸ ਸੁਪਰਡੈਂਟ ਜੁਮਾਰ ਬਾਸਰ ਨੇ ਏਜੰਸੀ ਨੂੰ ਫ਼ੋਨ 'ਤੇ ਦੱਸਿਆ, "ਹਾਦਸੇ ਵਾਲੀ ਥਾਂ ਸੜਕ ਨਾਲ ਜੁੜੀ ਨਹੀਂ ਹੈ। ਇੱਕ ਬਚਾਅ ਟੀਮ ਭੇਜੀ ਗਈ ਹੈ ਅਤੇ ਬਾਕੀ ਸਾਰੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਸਾਲ ਦੀ ਸ਼ੁਰੂਆਤ 'ਚ 5 ਅਕਤੂਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਇਲਾਕੇ ਨੇੜੇ ਚੀਤਾ ਹੈਲੀਕਾਪਟਰ ਹਾਦਸੇ 'ਚ ਭਾਰਤੀ ਫੌਜ ਦੇ ਪਾਇਲਟ ਦੀ ਮੌਤ ਹੋ ਗਈ ਸੀ।"

ਫੌਜ ਦੇ ਅਧਿਕਾਰੀਆਂ ਨੇ ਦੱਸਿਆ, ''ਤਵਾਂਗ ਨੇੜੇ ਅੱਗੇ ਵਾਲੇ ਖੇਤਰਾਂ 'ਚ ਉਡਾਣ ਭਰ ਰਿਹਾ ਚੀਤਾ ਹੈਲੀਕਾਪਟਰ ਸਵੇਰੇ 10 ਵਜੇ ਦੇ ਕਰੀਬ ਰੁਟੀਨ ਉਡਾਣ ਦੌਰਾਨ ਹਾਦਸਾਗ੍ਰਸਤ ਹੋ ਗਿਆ। ਦੋਵੇਂ ਪਾਇਲਟਾਂ ਨੂੰ ਨਜ਼ਦੀਕੀ ਮਿਲਟਰੀ ਹਸਪਤਾਲ ਲਿਜਾਇਆ ਗਿਆ।"

ਇਹ ਵੀ ਪੜ੍ਹੋ: PM Modi Visit Uttarakhand ਕੇਦਾਰਨਾਥ ਰੋਪਵੇ ਦਾ ਰੱਖਿਆ ਨੀਂਹ ਪੱਥਰ, ਪਹਾੜੀ ਪਹਿਰਾਵੇ 'ਚ ਆਏ ਨਜ਼ਰ

Last Updated : Oct 21, 2022, 1:12 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.