ETV Bharat / bharat

ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਇੱਕ ਹੋਰ ਦਵਾਈ ਨੂੰ ਮਿਲੀ ਮਨਜ਼ੂਰੀ

ਡੀਆਰਡੀਓ ਨੇ ਕੋਰੋਨਾ ਮਰੀਜ਼ਾ ਦੇ ਇਲਾਜ ਚ ਕਾਰਗਰ ਨਵੀਂ ਦਵਾਈ ਬਣਾਈ ਹੈ ਜਿਸਨੂੰ ਡੀਸੀਜੀਆਈ ਤੋਂ ਮਨਜ਼ੂਰੀ ਮਿਲ ਗਈ ਹੈ। ਜਲਦ ਹੀ ਇਹ ਦਵਾਈ ਬਜ਼ਾਰ ਚ ਉਪਲੱਬਧ ਹੋਵੇਗੀ।

ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਇੱਕ ਹੋਰ ਦਵਾਈ ਨੂੰ ਮਿਲੀ ਮਨਜ਼ੁਰੀ

author img

By

Published : May 8, 2021, 10:48 PM IST

ਨਵੀਂ ਦਿੱਲੀ: ਡਰੱਗ ਕੰਟ੍ਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਨੇ ਕੋਰੋਨਾ ਮਰੀਜ਼ਾਂ ਦੇ ਲਈ ਇੱਕ ਨਵੀਂ ਦਵਾਈ ਦੇ ਐਮਰਜੇਂਸੀ ਇਸਤੇਮਾਲ ਦੀ ਇਜਾਜ਼ਤ ਦੇ ਦਿੱਤੀ ਹੈ। ਇਸਨੂੰ ਡੀਆਰਡੀਓ ਦੇ ਵਿਗਿਆਨੀਆਂ ਨੇ ਬਣਾਇਆ ਹੈ।

ਨਿਊਕਲੀਅਰ ਮੈਡੀਸੀਨ ਐਂਡ ਏਲਾਈਡ ਸਾਇੰਸੇਜ (INMAS-DRDO) ਦੇ ਵਿਗਿਆਨੀਆਂ ਨੇ ਡਰੱਗ 2-ਡੀਆਕਸੀ-ਡੀ-ਗਲੂਕੋਜ (2-ਡੀਜੀ) ਦੇ ਬਾਰੇ ਚ ਦੱਸਿਆ ਹੈ। ਡਾ. ਸੁਧੀਰ ਚਾਂਦਨਾ ਨੇ ਦੱਸਿਆ ਹੈ ਕਿ ਅਸੀਂ ਅਪ੍ਰੈਲ 2020 ਚ ਕੋਵਿਡ-19 ਡਰੱਗ ਨੂੰ ਲੈ ਕੇ ਇੱਕ ਮਹੱਤਵਪੂਰਨ ਕੰਮ ਸ਼ੁਰੂ ਕੀਤਾ ਸੀ। ਅਸੀਂ ਸੀਸੀਐਮਬੀ ਹੈਦਰਾਬਾਦ ’ਚ ਪਹਿਲਾ ਐਕਸਪੇਰੀਮੇਂਟ ਕੀਤਾ ਜਿਸ ’ਚ ਵਾਇਰਸ ’ਤੇ 2-ਡੀਆਕਸੀ-ਡੀ-ਗਲੂਕੋਜ (2-ਡੀਜੀ) ਦੇ ਅਸਰ ਦਾ ਪਤਾ ਕੀਤਾ। ਇਸ ’ਚ ਕਾਫੀ ਵਧੀਆ ਨਤੀਜੇ ਸਾਹਮਣੇ ਆਏ।

ਉਨ੍ਹਾਂ ਨੇ ਦੱਸਿਆ ਕਿ ਡਰੱਗ ਕੰਟ੍ਰੋਲਰ ਤੋਂ ਅਸੀਂ ਕਲੀਨਿਕਲ ਟ੍ਰਾਇਲ ਦੀ ਇਜਾਜਤ ਮੰਗੀ ਸੀ। ਕਲੀਨਿਕਲ ਟ੍ਰਾਇਲ ਮਈ 2020 ਤੋਂ ਸ਼ੁਰੂ ਹੋਏ। ਦੂਜੇ ਪੜਾਅ ਦੇ ਟਾਇਲ ਅਕਤੂਬਰ 2020 ਤੱਕ ਚੱਲਿਆ।

ਡਾ. ਸੁਧੀਰ ਚਾਂਦਨਾ ਨੇ ਦੱਸਿਆ ਕਿ ਇਸਦੇ ਕਾਫੀ ਵਧੀਆ ਨਤੀਜੇ ਮਿਲੇ ਹਨ। ਕੋਵਿਡ-19 ਮਰੀਜ ਨੂੰ ਦਵਾ ਦੇਣ ’ਤੇ ਉਸਨੂੰ ਕਾਫੀ ਫਾਇਦਾ ਹੋ ਰਿਹਾ ਹੈ।

ਵਿਗਿਆਨੀ ਡਾ. ਅਨੰਤ ਨਾਰਾਇਣ ਨੇ ਦੱਸਿਆ ਕਿ ਡੀਸੀਜੀ ਨੇ ਸਾਨੂੰ ਤੀਜੇ ਪੜਾਅ ਦੇ ਟ੍ਰਾਇਲ ਦੀ ਇਜਾਜਤ ਦਿੱਤੀ ਸੀ। ਜਿਸ ਚ ਇਹ ਮਰੀਜ਼ਾਂ ’ਤੇ ਕਾਫੀ ਵਧੀਆ ਪਾਇਆ ਗਿਆ ਹੈ। ਇਹ ਦਵਾ ਕੋਵਿਡ ਤੋਂ ਵੈਰੀਅਟ ’ਚ ਵਧੀਆ ਹੈ।

ਉਨ੍ਹਾਂ ਨੇ ਦੱਸਿਆ ਕਿ ਮਈ ਦੇ ਪਹਿਲੇ ਹਫਤੇ ਚ ਡੀਸੀਜੀਆਈ ਨੇ ਸਾਨੂੰ ਇਸ ਡਰੱਗ ਦੇ ਐਮਰਜੈਂਸੀ ਇਸਤੇਮਾਲ ਦੀ ਇਜਾਜਤ ਦਿੱਤੀ ਹੈ। ਕੋਸਿਸ਼ਾਂ ਕੀਤੀਆ ਜਾ ਰਹੀਆਂ ਹਨ ਕਿ ਜਲਦ ਤੋਂ ਜਲਦ ਇਹ ਦਵਾਈ ਬਜ਼ਾਰ ਚ ਉਪਲੱਬਧ ਹੋ ਅਤੇ ਮਰੀਜ਼ਾਂ ਤੱਕ ਪਹੁੰਚੇ।

ਇਹ ਵੀ ਪੜੋ: ਕੋਰੋਨਾ ਦੀ ਪਿੰਡਾਂ ’ਚ ਵੀ ਦਹਿਸ਼ਤ, ਘਰਾਂ ’ਚ ਕੈਦ ਹੋਏ ਲੋਕ

ETV Bharat Logo

Copyright © 2024 Ushodaya Enterprises Pvt. Ltd., All Rights Reserved.