ETV Bharat / bharat

ਹਜਾਰਾਂ ਸਾਲ ਪੁਰਾਣਾ ਬੋਹੜ ਦਾ ਰੁੱਖ, ਲਾਚਾਰ ! - ਹਜਰਜ਼ ਗਾਲਿਬ ਸ਼ਾਹ ਬਾਬਾ ਦੀ ਦਰਗਾਹ

ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਮਦਸੌਰ ਵਿਖੇ ਇੱਕ ਪਿੰ ਡ ਥਡੋਦ ਵਿੱਚ ਹਜ਼ਾਰਾਂ ਸਾਲ ਪੁਰਾਣ ਬੋਹੜ ਦਾ ਦਰੱਖਤ ਹੈ। ਇਸ ਹੇਠ ਧਾਰਮਿਕ ਸਥਾਨ ਵੀ ਹੈ। ਇਹ ਦਰੱਖਤ ਇਨ੍ਹਾਂ ਕੂ ਪੁਰਾਣਾ ਹੈ ਕਿ ਜਿਸ ਬਾਰੇ ਕੋਈ ਵੀ ਚੰਗੀ ਤਰ੍ਹਾਂ ਨਹੀਂ ਦੱਸ ਸਕਦਾ ਕਿ ਇਹ ਕਿੰਨਾ ਪੁਰਾਣਾ ਹੈ। ਸਥਾਨਕ ਲੋਕ ਇਸ ਬੋਹੜ ਦੇ ਦਰੱਖਤ ਨੂੰ ਵਿਰਾਸਤ ਮੰਨਦੇ ਹਨ ਤੇ ਉਨ੍ਹਾਂ ਨੇ ਸਰਕਾਰ ਕੋਲੋਂ ਇਸ ਦੇ ਬਚਾਅ ਦੀ ਅਪੀਲ ਕੀਤੀ ਹੈ।

ਬੋਹੜ ਦੇ ਦਰੱਖਤ ਨੂੰ ਬਚਾਉਣ ਦੀ ਅਪੀਲ
ਬੋਹੜ ਦੇ ਦਰੱਖਤ ਨੂੰ ਬਚਾਉਣ ਦੀ ਅਪੀਲ
author img

By

Published : Jun 30, 2021, 11:34 AM IST

Updated : Jun 30, 2021, 12:58 PM IST

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਮਦਸੌਰ ਵਿਖੇ ਇੱਕ ਪਿੰਡ ਥਡੋਦ ਵਿੱਚ ਹਜ਼ਾਰਾਂ ਸਾਲ ਪੁਰਾਣ ਬੋਹੜ ਦਾ ਦਰੱਖਤ ਹੈ। ਇਸ ਹੇਠ ਧਾਰਮਿਕ ਸਥਾਨ ਵੀ ਹੈ। ਇਹ ਦਰੱਖਤ ਇਨ੍ਹਾਂ ਕੂ ਪੁਰਾਣਾ ਹੈ ਕਿ ਜਿਸ ਬਾਰੇ ਕੋਈ ਵੀ ਚੰਗੀ ਤਰ੍ਹਾਂ ਨਹੀਂ ਦੱਸ ਸਕਦਾ ਕਿ ਇਹ ਕਿੰਨਾ ਪੁਰਾਣਾ ਹੈ। ਸਥਾਨਕ ਲੋਕ ਇਸ ਬੋਹੜ ਦੇ ਦਰੱਖਤ ਨੂੰ ਵਿਰਾਸਤ ਮੰਨਦੇ ਹਨ ਤੇ ਉਨ੍ਹਾਂ ਨੇ ਸਰਕਾਰ ਕੋਲੋਂ ਇਸ ਦੇ ਬਚਾਅ ਦੀ ਅਪੀਲ ਕੀਤੀ ਹੈ।

ਹਜ਼ਾਰਾਂ ਸਾਲ ਪੁਰਾਣਾ ਬੋਹੜ ਦਾ ਦਰੱਖਤ

ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 15 ਕਿਲੋਮੀਟਰ ਦੀ ਦੂਰੀ 'ਤੇ ਮਹੂ-ਨੀਮਚ ਹਾਈਵੇ 'ਤੇ ਸਥਿਤ ਪਿੰਡ ਥਡੋਦ 'ਚ ਕਈ ਸਾਲ ਪੁਰਾਣਾ ਇੱਕ ਬੋਹੜ ਦਾ ਦਰੱਖਤ ਹੈ।। ਇਹ ਦਰੱਖਤ ਜ਼ਮੀਨ 'ਚ ਲਗਭਗ 12 ਮਰਲੇ ਯਾਨੀ (3 ਹੈਕਟੇਅਰ) 'ਚ ਫੈਲਿਆ ਹੋਇਆ ਹੈ। ਇਸ ਬੋਹੜ ਦੇ ਦਰੱਖਤ ਦੀ ਉਮਰ ਕਿੰਨੀ ਹੈ ਪੂਰੇ ਖੇਤਰ 'ਚ ਕੋਈ ਵੀ ਇਸ ਬਾਰੇ ਸਟੀਕ ਜਾਣਕਾਰੀ ਨਹੀਂ ਦੇ ਪਾਉਂਦਾ ਹੈ।

ਟੱਹਣੀਆਂ ਤੇ ਜੜ੍ਹਾਂ ਹੋਇਆਂ ਕਮਜ਼ੋਰ

ਹੁਣ ਇਹ ਬੋਹੜ ਦਾ ਦਰੱਖਤ ਬੁੱਢਾ ਹੋਣ ਲੱਗਾ ਹੈ, ਦਰੱਖਤ ਦੀ ਉਮਰ ਵੱਧ ਹੋਣ ਕਾਰਨ ਇਸ ਦੀਆਂ ਟੱਹਣੀਆਂ ਤੇ ਜੜ੍ਹਾਂ ਕਮਜ਼ੋਰ ਹੋਣ ਲੱਗ ਪਈਆਂ ਹਨ। ਲਿਹਾਜ਼ਾ ਜੜ੍ਹਾਂ ਆਪਣੀ ਥਾਂ ਨੂੰ ਛੱਡਣਾ ਸ਼ੁਰੂ ਕਰ ਚੁੱਕਿਆਂ ਹਨ।

ਬੋਹੜ ਦੇ ਦਰੱਖਤ ਨੂੰ ਬਚਾਉਣ ਦੀ ਅਪੀਲ

ਸਥਾਨਕ ਲੋਕਾਂ ਲਈ ਇਬਾਦਤ ਘਰ

ਇਸ ਤੋਂ ਇਲਾਵਾ ਇਸ ਦਰੱਖਤ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਦੇ ਹੇਠਾਂ ਹਜਰਜ਼ ਗਾਲਿਬ ਸ਼ਾਹ ਬਾਬਾ ਦੀ ਦਰਗਾਹ ਵੀ ਮੌਜੂਦ ਹੈ।ਇਹ ਇੱਕ ਅਜਿਹਾ ਦਰੱਖਤ ਹੈ ਜਿਸ ਦੇ ਹੇਠਾਂ ਦਰਗਾਹ ਹੋਵੇ ਤੇ ਹਿੰਦੂ ਧਰਮ ਵਿੱਚ ਵੀ ਉਸ ਦੀ ਪੂਜਾ ਕਰਨ ਦੀ ਮਾਨਤਾ ਹੋਵੇ ਤਾਂ ਇਸ ਦੀ ਅਹਿਮੀਅਤ ਕਈ ਗੁਣਾ ਵੱਧ ਜਾਂਦੀ ਹੈ। ਥਡੋਦ ਪਿੰਡ 'ਚ ਸਥਿਤ ਇਸ ਦਰੱਖਤ ਦੇ ਹੇਠਾਂ ਜਾਯਰੀਨ ਬਾਬਾ ਦੀ ਇਬਾਦਤ ਕਰਨ ਲਈ ਜ਼ਿਲ੍ਹੇ ਭਰ ਤੋਂ ਹਜ਼ਾਰਾਂ ਲੋਕ ਪੁੱਜਦੇ ਹਨ

ਸੰਭਾਲ 'ਚ ਨਾਕਾਮਯਾਬ ਰਿਹਾ ਜੰਗਲਾਤ ਵਿਭਾਗ

ਇਸ ਦਰੱਖਤ ਦੀ ਦੇਖਰੇਖ ਨੂੰ ਲੈ ਖ਼ਬਰ ਹੈ ਕਿ 10 ਸਾਲ ਪਹਿਲਾਂ ਇਸ ਦੀ ਜ਼ਿੰਮੇਵਾਰੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਹੱਥ 'ਚ ਸੀ, ਪਰ ਅਜੇ ਵੀ ਉਹ ਇਸ ਵੱਲ ਧਿਆਨ ਨਹੀਂ ਦੇ ਰਹੇ ਹਨ।

ਪਿੰਡ ਵਾਸੀਆਂ ਦੇ ਮੁਤਾਬਕ ਕੁੱਝ ਦਿਨ ਪਹਿਲਾਂ ਜ਼ਿਲ੍ਹਾ ਕੁਲੈਕਟਰ ਮਨੋਜ ਪੁਸ਼ਪ ਪਿੰਡ ਦੇ ਦੌਰੇ ‘ਤੇ ਆਏ ਸਨ। ਇਸ ਦੌਰਾਨ ਉਹ ਬੋਹੜ ਦਾ ਦਰੱਖਤ ਵੇਖਣ ਪੁੱਜੇ। ਜਿਸ ਤੋਂ ਬਾਅਦ ਕੁਲੈਕਟਰ ਪੁਸ਼ਪ ਨੇ ਮਾਹਰਾਂ ਦੀ ਟੀਮ ਬੁਲਾਉਣ ਤੇ ਦਰੱਖਤ ਦੀ ਸੁਰੱਖਿਆ ਲਈ ਯੋਜਨਾ ਬਣਾਉਣ ਦੀ ਗੱਲ ਆਖੀ ਸੀ।

ਥਡੋਦ ਪਿੰਡ ਦੇ ਵਸਨੀਕ ਦੱਸਦੇ ਹਨ ਕਿ ਦਰੱਖਤ ਦੇ ਚਾਰੇ ਪਾਸੇ ਮਿੱਟੀ ਦੀਆਂ ਪਾਲ ਬਣਾਈ ਜਾ ਰਹੀ ਹੈ ਤਾਂ ਜੋ ਦਰੱਖਤ ਨੂੰ ਵੱਧ ਤੋਂ ਵੱਧ ਪਾਣੀ ਮਿਲ ਸਕੇ। ਇਹ ਇੱਕ ਵਿਰਾਸਤੀ ਧਰੋਹਰ ਹੈ, ਜਿਸ ਦੀ ਰੱਖਿਆ ਕਰਨਾ ਸਾਡਾ ਸਭ ਦੀ ਜ਼ਿੰਮੇਵਾਰੀ ਹੈ। ਜੇਕਰ ਇਸ ਦੀ ਇਹੀ ਹਾਲਤ ਰਹੀ ਤਾਂ ਵੇਖਦੇ ਹੀ ਵੇਖਦੇ ਹੀ ਵਿਰਾਸਤੀ ਧਰੋਹਰ ਖ਼ਤਮ ਹੋ ਜਾਵੇਗੀ।

Last Updated : Jun 30, 2021, 12:58 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.