ETV Bharat / bharat

ਟੀਵੀ ਸ਼ੋਅ ‘ਅਨੁਪਮਾ’ ਦੀ ਮਾਧਵੀ ਗੋਗਟੇ ਨਹੀਂ ਰਹੀ, ਕੋਰੋਨਾ ਨਾਲ ਹੋਈ ਮੌਤ - ਨੀਲੂ ਕੋਹਲੀ ਅਤੇ ਸੁਧਾ ਚੰਦਰਨ

‘ਅਨੁਪਮਾ’ ਟੀਵੀ ਸੀਰੀਅਲ (TV Serial Anupama) ਵਿੱਚ ਰੂਪਾਲੀ ਗਾਂਗੁਲੀ ਦੀ ਆਨ ਸਕ੍ਰੀਨ ਮਾਂ (On screen Mother of Rupali Ganguly) ਦਾ ਕਿਰਦਾਰ ਨਿਵਭਾਉਣ ਵਾਲੀ ਅਦਾਕਾਰਾ ਮਾਧਵੀ ਗੋਗਟੇ (Artist Madhvi Gogte) ਦਾ 21 ਨਵੰਬਰ ਨੂੰ ਮੁੰਬਈ ਦੇ ਸੇਵਨ ਹਿਲਜ਼ ਹਸਪਤਾਲ ਵਿੱਚ ਲੰਬੀ ਬਿਮਾਰੀ ਕਾਰਨ ਦੇਹਾਂਤ (Dies at Sevan hills hospital Mumbai) ਹੋ ਗਿਆ। ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।

ਮਾਧਵੀ ਗੋਗਟੇ ਨਹੀਂ ਰਹੀ, ਕੋਰੋਨਾ ਨਾਲ ਹੋਈ ਮੌਤ

author img

By

Published : Nov 22, 2021, 2:19 PM IST

Updated : Nov 22, 2021, 2:26 PM IST

ਹੈਦਰਾਬਾਦ: ਟੀਵੀ ਸ਼ੋਅ 'ਅਨੁਪਮਾ' ਵਿੱਚ ਰੂਪਾਲੀ ਗਾਂਗੁਲੀ ਦੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮਾਧਵੀ ਗੋਗਟੇ ਦਾ 21 ਨਵੰਬਰ ਨੂੰ ਦਿਹਾਂਤ (Madhvi Gogte dies on 21 Nov.) ਹੋ ਗਿਆ। ਕੁਝ ਦਿਨ ਪਹਿਲਾਂ ਉਹ ਕੋਰੋਨਾ ਦੀ ਲਪੇਟ 'ਚ ਆਈ ਸੀ। ਅਜਿਹੀਆਂ ਖਬਰਾਂ ਆਈਆਂ ਸਨ ਕਿ ਮਾਧਵੀ ਨੂੰ ਕੋਵਿਡ ਪਾਜ਼ੀਟਿਵ(Madhvi Covid positive) ਹੋਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਹ ਠੀਕ ਹੋ ਰਹੀ ਸੀ ਪਰ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਸੀਰੀਅਲ ਦੀ ਟੀਮ ਸਦਮੇ ’ਚ

ਮਾਧਵੀ ਗੋਗਟੇ ਦੇ ਦੇਹਾਂ ਤੋਂ ਕਾਰਨ 'ਅਨੁਪਮਾ' ਦੀ ਟੀਮ ਡੂੰਘੇ ਸਦਮੇ 'ਚ ਹੈ। ਸ਼ੋਅ ਦੀ ਮੁੱਖ ਅਦਾਕਾਰਾ ਰੂਪਾਲੀ ਗਾਂਗੁਲੀ ਨੇ ਆਪਣੀ ਆਨਸਕ੍ਰੀਨ ਮਾਂ ਦੀ ਮੌਤ 'ਤੇ ਸੋਗ ਪ੍ਰਗਟ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਲਿਖਿਆ ਹੈ। ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਮਾਧਵੀ ਗੋਗਟੇ ਦੀ ਤਸਵੀਰ ਸ਼ੇਅਰ ਕਰਦੇ ਹੋਏ, ਉਸ ਨੇ ਲਿਖਿਆ, 'ਬਹੁਤ ਕੁਝ ਅਣਕਿਹਾ ਰਹਿ ਗਿਆ ਹੈ। ਮਾਧਵੀ ਜੀ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।’

ਸਹਿ ਅਦਾਕਾਰਾਂ ਨੇ ਦਿੱਤੀ ਸ਼ਰਧਾਂਜਲੀ

ਨੀਲੂ ਕੋਹਲੀ ਅਤੇ ਸੁਧਾ ਚੰਦਰਨ (Neelu Kohli and Sudha Chandran) ਨੇ ਵੀ ਮਾਧਵੀ ਗੋਗਟੇ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੀ ਯਾਦ ਵਿੱਚ ਇੱਕ ਭਾਵੁਕ ਪੋਸਟ ਲਿਖੀ। ਨੀਲੂ ਕੋਹਲੀ ਅਤੇ ਮਾਧਵੀ ਦੋਸਤ ਸਨ। ਨੀਲੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ (Instagram Account) 'ਤੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, 'ਮਾਧਵੀ ਮੇਰੀ ਦੋਸਤ...ਨਹੀਂ...ਮੈਨੂੰ ਯਕੀਨ ਨਹੀਂ ਆ ਰਿਹਾ ਕਿ ਤੁਸੀਂ ਹੁਣ ਨਹੀਂ ਰਹੇ, ਮੇਰਾ ਦਿਲ ਟੁੱਟ ਗਿਆ ਹੈ। ਤੁਸੀਂ ਬਹੁਤ ਜਲਦੀ ਚਲੇ ਗਏ। ਕਾਸ਼ ਮੈਂ ਫ਼ੋਨ ਚੁੱਕਿਆ ਹੁੰਦਾ ਅਤੇ ਤੁਹਾਡੇ ਨਾਲ ਗੱਲ ਕੀਤੀ ਹੁੰਦੀ ਜਦੋਂ ਤੁਸੀਂ ਮੇਰੇ ਸੰਦੇਸ਼ ਦਾ ਜਵਾਬ ਨਹੀਂ ਦਿੱਤਾ ਸੀ। ਹੁਣ ਸਿਰਫ ਪਛਤਾਵਾ ਹੈ

ਕੁਝ ਨੇ ਤਸਵੀਰ ਕੀਤੀ ਸ਼ੇਅਰ

ਸੁਧਾ ਚੰਦਰਨ ਨੇ ਮਾਧਵੀ ਗੋਗਟੇ ਦੀ ਤਸਵੀਰ ਵੀ ਸ਼ੇਅਰ ਕੀਤੀ ਅਤੇ ਲਿਖਿਆ, 'ਇੱਕ ਮਹਾਨ ਇਨਸਾਨ, ਇੱਕ ਜ਼ਬਰਦਸਤ ਅਭਿਨੇਤਰੀ... ਤੁਹਾਨੂੰ ਬਹੁਤ ਯਾਦ ਕੀਤਾ ਜਾਵੇਗਾ' ਮਾਧਵੀ ਗੋਗਟੇ ਦੀ ਉਮਰ 58 ਸਾਲ ਸੀ। ਉਨ੍ਹਾਂ ਨੇ ਮੁੰਬਈ ਦੇ ਸੇਵਨ ਹਿਲਸ ਹਸਪਤਾਲ 'ਚ ਆਖਰੀ ਸਾਹ ਲਿਆ।

ਕਈ ਸੀਰੀਅਲ ਕੀਤੇ ਗੋਗਟੇ ਨੇ

ਅਦਾਕਾਰੀ ’ਚ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 'ਕੋਈ ਅਪਨਾ ਸਾ', 'ਐਸਾ ਕਦੇ ਸੋਚਾ ਨਾ ਥਾ' ਅਤੇ 'ਕਹੀਂ ਤੋ ਹੋਗਾ' ਸਮੇਤ ਕਈ ਫਿਲਮਾਂ ਅਤੇ ਟੀਵੀ ਸੀਰੀਅਲ ਕੀਤੇ। ਉਹ ਮਰਾਠੀ ਫਿਲਮਾਂ ਦਾ ਵੀ ਹਿੱਸਾ ਸੀ। ਮਾਧਵੀ ਗੋਗਟੇ ਨੇ ਵੀ ਹਾਲ ਹੀ ਵਿੱਚ ਆਪਣਾ ਮਰਾਠੀ ਟੀਵੀ ਡੈਬਿਊ ਕੀਤਾ ਹੈ।

ਇਹ ਵੀ ਪੜ੍ਹੋ:Bigg Boss OTT Grand Finale: ਦਿਵਿਆ ਅਗਰਵਾਲ ਨੇ ਬਿੱਗ ਬੌਸ ਓਟੀਟੀ ਦਾ ਜਿੱਤਿਆ ਖਿਤਾਬ

Last Updated : Nov 22, 2021, 2:26 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.