ETV Bharat / bharat

Head Constable Shoots Wife And Daughters: ਆਂਧਰਾ ਪ੍ਰਦੇਸ਼ 'ਚ ਹੈੱਡ ਕਾਂਸਟੇਬਲ ਨੇ ਆਪਣੀ ਪਤਨੀ ਅਤੇ ਬੇਟੀਆਂ ਦਾ ਕੀਤਾ ਕਤਲ, ਖੁਦ ਵੀ ਕੀਤੀ ਖੁਦਕੁਸ਼ੀ - Share Market

ਆਂਧਰਾ ਪ੍ਰਦੇਸ਼ 'ਚ ਇਕ ਹੈੱਡ ਕਾਂਸਟੇਬਲ ਨੇ ਆਪਣੀ ਪਤਨੀ ਅਤੇ ਦੋ ਬੇਟੀਆਂ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਹੈ। ਇਹ ਹੈਰਾਨ ਕਰਨ ਵਾਲੀ ਘਟਨਾ ਕਡਪਾ ਜ਼ਿਲ੍ਹੇ ਦੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Head constable shoots wife and two daughters
Andhra Pardesh Police Head Constable Shoots Wife And Two Daughters Kills Himself In Kadapa
author img

By ETV Bharat Punjabi Team

Published : Oct 5, 2023, 4:40 PM IST

ਆਂਧਰਾ ਪ੍ਰਦੇਸ਼/ਕਡਪਾ: ਆਂਧਰਾ ਪ੍ਰਦੇਸ਼ ਪੁਲਿਸ ਦੇ ਇੱਕ 55 ਸਾਲਾ ਹੈੱਡ ਕਾਂਸਟੇਬਲ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਅਤੇ ਦੋ ਬੇਟੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ ਵਿੱਚ ਖੁਦ ਨੂੰ ਗੋਲੀ ਮਾਰ ਲਈ (Head constable shoots wife and two daughters)। ਇਕ ਪੁਲਿਸ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਥਾਣੇ ਤੋਂ ਪਿਸਤੌਲ ਅਤੇ ਗੋਲੀਆਂ ਲੈ ਕੇ ਆਪਣੇ ਘਰ ਗਿਆ ਹੈੱਡ ਕਾਂਸਟੇਬਲ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਸਵੇਰੇ ਸਾਹਮਣੇ ਆਈ ਹੈ। ਪੁਲਿਸ ਨੂੰ 1993 ਬੈਚ ਦੇ ਪੁਲਿਸ ਮੁਲਾਜ਼ਮ ਦੇ ਘਰੋਂ ਇੱਕ ਸੁਸਾਈਡ ਨੋਟ (Suicide Note) ਬਰਾਮਦ ਹੋਇਆ ਹੈ। ਕਡਪਾ ਉਪਮੰਡਲ ਪੁਲਿਸ ਅਧਿਕਾਰੀ ਮੁਹੰਮਦ ਸ਼ਰੀਫ ਨੇ ਦੱਸਿਆ ਕਿ ਕਾਂਸਟੇਬਲ ਦਾ ਨਾਂ ਵੈਂਕਟੇਸ਼ਵਰਲੂ ਹੈ ਅਤੇ ਉਹ ਕਡਪਾ ਦੋ ਸਿਟੀ ਪੁਲਿਸ ਸਟੇਸ਼ਨ 'ਚ ਕੰਮ ਕਰਦਾ ਸੀ। ਉਹ ਬੀਤੀ ਰਾਤ (ਬੁੱਧਵਾਰ) ਰਾਤ 11 ਵਜੇ ਤੱਕ ਕੰਮ ਕਰਦਾ ਰਿਹਾ ਅਤੇ ਥਾਣੇ ਤੋਂ ਪਿਸਤੌਲ ਅਤੇ ਕੁਝ ਗੋਲੀਆਂ ਲੈ ਕੇ ਆਪਣੇ ਘਰ ਚਲਾ ਗਿਆ।

ਉਨ੍ਹਾਂ ਨੇ ਦੱਸਿਆ ਕਿ ਵੈਂਕਟੇਸ਼ਵਰਲੂ ਦੀ ਸਭ ਤੋਂ ਵੱਡੀ ਧੀ, ਲਗਭਗ 20 ਸਾਲ ਦੀ, ਗ੍ਰੈਜੂਏਸ਼ਨ ਦੇ ਪਹਿਲੇ ਸਾਲ ਵਿੱਚ ਸੀ, ਜਦੋਂ ਕਿ ਛੋਟੀ ਧੀ 10ਵੀਂ ਕਲਾਸ ਵਿੱਚ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਂਸਟੇਬਲ ਦੀ ਪਤਨੀ ਦੀ ਉਮਰ ਕਰੀਬ 45 ਸਾਲ ਸੀ।

ਸ਼ੇਅਰ ਬਾਜ਼ਾਰ 'ਚ ਹੋਇਆ ਭਾਰੀ ਨੁਕਸਾਨ: ਸੂਤਰਾਂ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਹੈੱਡ ਕਾਂਸਟੇਬਲ ਨੂੰ ਸ਼ੇਅਰ ਬਾਜ਼ਾਰ (Share Market) 'ਚ ਭਾਰੀ ਨੁਕਸਾਨ ਹੋਇਆ ਅਤੇ ਉਹ ਕੁਝ ਪਰਿਵਾਰਕ ਸਮੱਸਿਆਵਾਂ ਨਾਲ ਵੀ ਜੂਝ ਰਿਹਾ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਡਪਾ ਦੇ ਐਸਪੀ ਸਿਧਾਰਥ ਕੌਸ਼ਲ ਵੀ ਵੈਂਕਟੇਸ਼ਵਰਲੂ ਦੇ ਘਰ ਪਹੁੰਚੇ, ਜਿੱਥੇ ਇਹ ਦਰਦਨਾਕ ਘਟਨਾ ਵਾਪਰੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.