ETV Bharat / bharat

AMIT SHAH 54TH CISF: ਅਮਿਤ ਸ਼ਾਹ ਨੇ ਹੈਦਰਾਬਾਦ 'ਚ 54ਵੇਂ CISF ਸਥਾਪਨਾ ਦਿਵਸ 'ਚ ਕੀਤੀ ਸ਼ਿਰਕਤ - ਅਮਿਤ ਸ਼ਾਹ ਮੋਦੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੈਦਰਾਬਾਦ ਵਿੱਚ ਰਾਸ਼ਟਰੀ ਉਦਯੋਗਿਕ ਸੁਰੱਖਿਆ ਅਕੈਡਮੀ (NISA) ਵਿੱਚ 54ਵੀਂ ਕੇਂਦਰੀ ਉਦਯੋਗਿਕ ਸੁਰੱਖਿਆ ਬਲ CIFS ਦੀ ਸਥਾਪਨਾ ਦਿਵਸ ਪਰੇਡ ਵਿੱਚ ਹਿੱਸਾ ਲਿਆ। ਇਹ ਪਹਿਲੀ ਵਾਰ ਹੈ ਜਦੋਂ ਸੀਆਈਐਸਐਫ ਦਾ ਸਾਲਾਨਾ ਸਥਾਪਨਾ ਦਿਵਸ ਸਮਾਰੋਹ ਦਿੱਲੀ ਤੋਂ ਬਾਹਰ ਹੈਦਰਾਬਾਦ ਵਿੱਚ ਆਯੋਜਿਤ ਕੀਤਾ ਗਿਆ ਸੀ।

Amit Shah attends 54th CISF Raising Day in Hyderabad
AMIT SHAH 54TH CISF : ਅਮਿਤ ਸ਼ਾਹ ਨੇ ਹੈਦਰਾਬਾਦ 'ਚ 54ਵੇਂ CISF ਸਥਾਪਨਾ ਦਿਵਸ ਵਿੱਚ ਸ਼ਿਰਕਤ ਕੀਤੀ
author img

By

Published : Mar 12, 2023, 3:36 PM IST

ਹੈਦਰਾਬਾਦ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਅੱਤਵਾਦ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਉਨ੍ਹਾਂ ਇੱਥੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੀ 54ਵੀਂ ਰਾਈਜ਼ਿੰਗ ਡੇਅ ਪਰੇਡ ਵਿੱਚ ਕਿਹਾ ਕਿ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਵੱਖਵਾਦ, ਅੱਤਵਾਦ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਜ਼ਿਕਰਯੋਗ ਹੈ ਕਿ CISF ਦੀ ਸਥਾਪਨਾ 10 ਮਾਰਚ, 1969 ਨੂੰ ਭਾਰਤ ਦੀ ਸੰਸਦ ਦੇ ਐਕਟ ਦੇ ਤਹਿਤ ਕੀਤੀ ਗਈ ਸੀ। ਉਦੋਂ ਤੋਂ, CISF ਦਾ ਸਥਾਪਨਾ ਦਿਵਸ ਹਰ ਸਾਲ 10 ਮਾਰਚ ਨੂੰ ਮਨਾਇਆ ਜਾਂਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸੀਆਈਐਸਐਫ ਦਾ ਸਾਲਾਨਾ ਸਥਾਪਨਾ ਦਿਵਸ ਸਮਾਰੋਹ ਦਿੱਲੀ ਤੋਂ ਬਾਹਰ ਹੈਦਰਾਬਾਦ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ CISF ਨੂੰ ਦੇਸ਼ ਦੀ ਅੰਦਰੂਨੀ ਸੁਰੱਖਿਆ ਦੇ ਮੁੱਖ ਥੰਮ੍ਹਾਂ ਵਿੱਚੋਂ ਇੱਕ ਦੱਸਿਆ।

ਇਹ ਵੀ ਪੜ੍ਹੋ : PM Modi Mandya Roadshow: ਫੁੱਲਾਂ ਦੀ ਵਰਖਾ ਨਾਲ ਕਰਨਾਟਕ 'ਚ PM ਮੋਦੀ ਦਾ ਰੋਡਸ਼ੋਅ,ਵੱਡੇ ਪ੍ਰਾਜੈਕਟਾਂ ਦਾ ਉਦਘਾਟਨ

ਰਾਸ਼ਟਰੀ ਰਾਜਧਾਨੀ: ਅਧਿਕਾਰੀਆਂ ਅਨੁਸਾਰ, ਇਹ ਪਹਿਲੀ ਵਾਰ ਹੈ ਜਦੋਂ ਸੀਆਈਐਸਐਫ ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਦੇ ਬਾਹਰ 'ਰਾਈਜ਼ਿੰਗ ਡੇ' ਸਮਾਰੋਹ ਦਾ ਆਯੋਜਨ ਕਰ ਰਿਹਾ ਹੈ। ਇਸ ਤੋਂ ਪਹਿਲਾਂ, ਗਾਜ਼ੀਆਬਾਦ (ਦਿੱਲੀ ਐਨਸੀਆਰ) ਵਿੱਚ ਸਥਿਤ ਸੀਆਈਐਸਐਫ ਮੈਦਾਨ ਵਿੱਚ ਸੀਆਈਐਸਐਫ ਦਾ ਸਾਲਾਨਾ ਸਥਾਪਨਾ ਦਿਵਸ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਪਿਛਲੇ ਸਾਲ ਇੱਥੇ 53ਵੇਂ ਸਥਾਪਨਾ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ। ਜਿਸ ਵਿੱਚ ਗ੍ਰਹਿ ਮੰਤਰੀ ਨੇ ਵੀ ਸ਼ਿਰਕਤ ਕੀਤੀ। 10 ਮਾਰਚ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ CISF ਦੇ ਯੋਗਦਾਨ ਨੂੰ ਰੇਖਾਂਕਿਤ ਕਰਦੇ ਹੋਏ ਉਸ ਦਾ ਧੰਨਵਾਦ ਕੀਤਾ।

ਸਥਾਪਨਾ ਦਿਵਸ ਦਾ ਜਸ਼ਨ: ਉਨ੍ਹਾਂ ਕਿਹਾ ਕਿ ਫੋਰਸ ਦੇ ਜਵਾਨ ਸਾਰੀਆਂ ਪ੍ਰਮੁੱਖ ਥਾਵਾਂ 'ਤੇ 24 ਘੰਟੇ ਸੁਰੱਖਿਆ ਪ੍ਰਦਾਨ ਕਰਦੇ ਹਨ। ਪੀਐਮ ਮੋਦੀ ਨੇ ਕਿਹਾ ਕਿ ਬਲ ਦੇ ਜਵਾਨਾਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ 'ਤੇ ਸ਼ੁਭਕਾਮਨਾਵਾਂ। ਫੋਰਸ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਡੀ ਸੁਰੱਖਿਆ ਪ੍ਰਣਾਲੀ ਵਿੱਚ ਸੀਆਈਐਸਐਫ ਦੀ ਭੂਮਿਕਾ ਮਹੱਤਵਪੂਰਨ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸੀਆਈਐਸਐਫ ਦੀ ਵਚਨਬੱਧਤਾ ਨੂੰ ਅਟੁੱਟ ਦੱਸਦੇ ਹੋਏ ਸਲਾਮ ਕੀਤਾ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਸਾਲ ਸਾਰੇ ਨੀਮ ਫੌਜੀ ਬਲਾਂ ਦੇ ਸਥਾਪਨਾ ਦਿਵਸ ਦਾ ਜਸ਼ਨ ਦਿੱਲੀ ਤੋਂ ਬਾਹਰ ਮਨਾਇਆ ਜਾਵੇਗਾ। ਸੀਆਰਪੀਐਫ ਨੇ ਇਸ ਬਾਰੇ ਵਿੱਚ ਇਹ ਵੀ ਦੱਸਿਆ ਹੈ ਕਿ 19 ਮਾਰਚ ਨੂੰ ਛੱਤੀਸਗੜ੍ਹ ਦੇ ਬਸਤਰ ਵਿੱਚ ਇਸ ਦਾ ਸਥਾਪਨਾ ਦਿਵਸ ਮਨਾਇਆ ਜਾਵੇਗਾ। ਬਸਤਰ ਉਹ ਜ਼ਿਲ੍ਹਾ ਹੈ ਜਿੱਥੇ ਕਦੇ ਖੱਬੇਪੱਖੀ ਕੱਟੜਪੰਥੀ ਦਾ ਦਬਦਬਾ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.