ਚੰਡੀਗੜ੍ਹ: ਕੋਰੋਨਾ ਕਾਲ ਤੋਂ ਬਾਅਦ ਪੰਜਾਬ ਵਿੱਚ ਅੱਜ ਸਾਰੇ ਸਕੂਲ ਖੁੱਲ੍ਹੇ ਹਨ। ਸਿੱਖਿਆ ਬੋਰਡ ਦੇ ਹੁਕਮ ਦਿੱਤਾ ਹੈ ਕਿ ਕੋਰੋਨਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਰ ਸਕੂਲ ਖੋਲ੍ਹੇ ਜਾਣ। ਦੱਸ ਦਈਏ ਕਿ ਕੋਰੋਨਾ ਕਾਰਨ ਪਿਛਲੇ ਲੰਬੇ ਸਮੇਂ ਤੋਂ ਸਕੂਲ ਬੰਦ ਹਨ।
ਇਹ ਵੀ ਪੜੋ: ਪ੍ਰਕਾਸ਼ ਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਸਕੂਲ ਵਿੱਚ ਇਹ ਪਾਬੰਦੀਆਂ ਹੋਣਗੀਆਂ ਲਾਗੂ
- ਅਧਿਆਪਕਾਂ ਦਾ ਟੀਕਾਕਰਣ ਲਾਜ਼ਮੀ ਹੋਵੇਗਾ। ਪੰਜਾਬ ਦੇ ਸਕੂਲਾਂ ਵਿੱਚ ਸਿਰਫ ਉਹੀ ਅਧਿਆਪਕ ਕਲਾਸਾਂ ਨੂੰ ਪੜ੍ਹਾ ਸਕਣਗੇ ਜਿਨ੍ਹਾਂ ਦਾ ਟੀਕਾਕਰਨ ਹੋ ਚੁੱਕਾ ਹੈ।
- ਵਿਦਿਆਰਥੀਆਂ ਨੂੰ ਸਕੂਲ ਜਾਣ ਲਈ ਮਾਪਿਆਂ ਦੀ ਆਗਿਆ ਜ਼ਰੂਰੀ ਹੋਵੇਗੀ।
- ਸਕੂਲਾਂ ਵਿੱਚ ਔਨਲਾਈਨ ਪੜ੍ਹਾਈ ਵੀ ਜਾਰੀ ਰਹੇਗੀ। ਇਸ ਤੋਂ ਪਹਿਲਾਂ 27 ਜੁਲਾਈ ਤੋਂ ਸੂਬੇ ਵਿੱਚ 10ਵੀਂ ਤੋਂ 12ਵੀਂ ਜਮਾਤ ਤੱਕ ਦੇ ਸਕੂਲ ਖੋਲ੍ਹੇ ਗਏ ਸਨ।
- ਜਮਾਤਾਂ ਵਿੱਚ ਸਮਾਜਿਕ ਦੂਰੀਆਂ ਦਾ ਧਿਆਨ ਰੱਖਣਾ ਲਾਜ਼ਮੀ ਹੋਵੇਗਾ।
- ਸਕੂਲ ਕੈਂਪਸ ਵਿੱਚ ਬੱਚਿਆਂ ਲਈ ਸੈਨੀਟਾਈਜ਼ਰ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਸਕੂਲ ਪ੍ਰਬੰਧਕ ਕਮੇਟੀਆਂ ਇਹ ਵੀ ਯਕੀਨੀ ਬਣਾਉਣਗੀਆਂ ਕਿ ਬੱਚੇ ਸਕੂਲ ਦੇ ਕੈਂਪਸ ਵਿੱਚ ਮਾਸਕ ਪਾਉਣ।
ਇਹ ਵੀ ਪੜੋ: Tokyo Olympics Day 11: ਭਾਰਤ ਨੂੰ ਇਹਨਾਂ ਖਿਡਾਰੀਆਂ ਤੋਂ ਤਗਮੇ ਦੀ ਉਮੀਦ