ETV Bharat / bharat

ਦਿੱਲੀ ’ਚ ਅੱਜ ਤੋਂ ਖੁੱਲ੍ਹੇ ਸਾਰੇ ਸਕੂਲ, ਕਰਨੀ ਹੋਵੇਗੀ ਇਨ੍ਹਾਂ ਨਿਯਮਾਂ ਦੀ ਪਾਲਣਾ

ਰਾਜਧਾਨੀ ਦਿੱਲੀ ਚ ਅੱਜ ਤੋਂ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹ ਗਏ ਹਨ। ਇਸ ਦੌਰਾਨ 7ਵੀਂ ਜਮਾਤ ਦੇ ਵਿਦਿਆਰਥੀ ਨੇ ਕਿਹਾ ਕਿ ਉਹ ਸਕੂਲ ਵਾਪਸ ਆ ਕੇ ਬਹੁਤ ਖੁਸ਼ ਮਹਿਸੂਸ ਕਰ ਰਿਹਾ ਹੈ।

ਦਿੱਲੀ ’ਚ ਅੱਜ ਤੋਂ ਖੁੱਲ੍ਹੇ ਸਾਰੇ ਸਕੂਲ
ਦਿੱਲੀ ’ਚ ਅੱਜ ਤੋਂ ਖੁੱਲ੍ਹੇ ਸਾਰੇ ਸਕੂਲ
author img

By

Published : Nov 1, 2021, 11:26 AM IST

Updated : Nov 1, 2021, 11:38 AM IST

ਨਵੀਂ ਦਿੱਲੀ: ਦਿੱਲੀ ’ਚ ਅੱਜ ਤੋਂ ਸਾਰੇ ਵਿਦਿਆਰਥੀਆਂ ਦੇ ਲਈ ਸਕੂਲ ਖੁੱਲ੍ਹ ਗਏ ਹਨ। ਇਸ ਸਬੰਧ ’ਚ DDMA ਦੇ ਦੁਆਰਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਦੇ ਮੁਤਾਬਿਕ ਸਕੂਲਾਂ ’ਚ 50 ਫੀਸਦ ਸਮਰਥਾਂ ਤੋਂ ਜਿਆਦਾ ਵਿਦਿਆਰਥੀਆਂ ਦੀ ਗਿਣਤੀ ਨਹੀਂ ਹੋਣੀ ਚਾਹੀਦੀ ਹੈ। ਸਿੱਖਿਆ ਡਾਇਰੈਕਟੋਰੇਟ ਨੇ ਕਿਹਾ ਕਿ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਮਾਪਿਆਂ ਨੂੰ ਸਹਿਮਤੀ ਪੱਤਰ ਦੇਣਾ ਹੋਵੇਗਾ।

ਦੱਸ ਦਈਏ ਕਿ ਰਾਜਧਾਨੀ ਦਿੱਲੀ ਚ ਅੱਜ ਤੋਂ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹ ਗਏ ਹਨ। ਇਸ ਦੌਰਾਨ 7ਵੀਂ ਜਮਾਤ ਦੇ ਵਿਦਿਆਰਥੀ ਨੇ ਕਿਹਾ ਕਿ ਉਹ ਸਕੂਲ ਵਾਪਸ ਆ ਕੇ ਬਹੁਤ ਖੁਸ਼ ਮਹਿਸੂਸ ਕਰ ਰਿਹਾ ਹੈ। ਅਧਿਆਪਕ ਨੇ ਉਸਨੂੰ ਸਮੇਂ-ਸਮੇਂ 'ਤੇ ਮਾਸਕ ਪਾਉਣ ਅਤੇ ਸੈਨੇਟਾਈਜ਼ ਕਰਨ ਲਈ ਕਿਹਾ ਹੈ।

  • Delhi Education Minister Manish Sisodia visits Rajkiya Sarvodaya Bal/Kanya Vidyalaya in West Vinod Nagar for inspection as schools for all students reopen

    "Happy that schools have reopened today especially for nursery to 8th classes. We're following all COVID protocols," he says pic.twitter.com/YQwlGwCDHO

    — ANI (@ANI) November 1, 2021 " class="align-text-top noRightClick twitterSection" data=" ">

ਦੂਜੇ ਪਾਸੇ ਦਿੱਲੀ ਚ ਸਾਰੇ ਵਿਦਿਆਰਥੀਆਂ ਦੇ ਲਈ ਸਕੂਲ ਮੁੜ ਖੁੱਲ੍ਹਣ ਤੋਂ ਬਾਅਦ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੱਛਮੀ ਵਿਨੋਦ ਨਗਰ ਵਿੱਚ ਰਾਜਕੀਆ ਸਰਵੋਦਿਆ ਬਾਲ/ਕੰਨਿਆ ਵਿਦਿਆਲਿਆ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਬੱਚੇ ਮੁੜ ਤੋਂ ਸਕੂਲ ’ਚ ਆ ਗਏ ਹਨ। ਅੱਜ ਪਹਿਲਾਂ ਦਿਨ ਹੈ ਹੌਲੀ-ਹੌਲੀ ਅਤੇ ਮਾਪਿਆਂ ਦਾ ਭਰੋਸਾ ਵੀ ਵਧੇਗਾ। ਬਹੁਤ ਹੀ ਮੁਸ਼ਕਿਲਾਂ ਨਾਲ ਸਕੂਲ ਖੁੱਲ੍ਹੇ ਹਨ ਆਮ ਜਮਾਤਾਂ ਵੀ ਹੌਲ ਹੌਲੀ ਸ਼ੁਰੂ ਹੋਣਗੀਆਂ। ਉਨ੍ਹਾਂ ਨੇ ਪ੍ਰਾਥਨਾ ਕਰਦੇ ਹੋਏ ਕਿਹਾ ਕਿ ਅਜਿਹਾ ਹੀ ਰਹੇ ਅਤੇ ਮੁੜ ਤੋਂ ਸਕੂਲਾਂ ਨੂੰ ਬੰਦ ਕਰਨ ਦੀ ਨੌਬਤ ਨਾ ਆਵੇ।

ਇਨ੍ਹਾਂ ਨਿਯਮਾਂ ਦੀ ਕੀਤੀ ਜਾਵੇਗੀ ਪਾਲਣਾ

  • 50 ਫੀਸਦੀ ਤੋਂ ਵੱਧ ਵਿਦਿਆਰਥੀਆਂ ਨੂੰ ਨਹੀਂ ਬੁਲਾਇਆ ਜਾ ਸਕੇਗਾ।
  • ਕਲਾਸਾਂ ਵੀ ਆਨਲਾਈਨ ਹੋਣਗੀਆਂ।
  • ਜੇਕਰ ਮਾਪੇ ਨਹੀਂ ਚਾਹੁੰਦੇ ਤਾਂ ਬੱਚਿਆਂ ਨੂੰ ਸਕੂਲ ਆਉਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ।
  • ਸਕੂਲ ਦੇ ਸਮੂਹ ਸਟਾਫ ਨੂੰ ਟੀਕਾਕਰਨ ਕੀਤਾ ਹੋਇਆ ਹੋਣਾ ਚਾਹੀਦਾ ਹੈ ਜਿਨ੍ਹਾਂ ਨੂੰ ਨਹੀਂ ਲੱਗਿਆ ਉਨ੍ਹਾਂ ਨੂੰ ਲਗਵਾਉਣ ਦੇ ਆਦੇਸ਼
  • ਕੋਰੋਨਾ ਸਬੰਧੀ ਹੋਰ ਸ਼ਰਤਾ ਜਿਵੇਂ ਸੈਨੀਟਾਈਜੇਸ਼ਨ, ਮਾਸਕ ਅਤੇ ਸੋਸ਼ਲ ਡਿਸਟੇਨਸਿੰਗ ਦੀ ਸ਼ਰਤਾਂ ਦਾ ਪਾਲਣ ਕਰਨਾ ਜਰੂਰੀ

ਇਹ ਵੀ ਪੜੋ: ਲਸ਼ਕਰ-ਏ-ਤੋਇਬਾ ਨੇ ਲਖਨਊ, ਵਾਰਾਣਸੀ ਸਣੇ 46 ਸਟੇਸ਼ਨਾਂ ਨੂੰ ਉਡਾਉਣ ਦੀ ਦਿੱਤੀ ਧਮਕੀ

Last Updated : Nov 1, 2021, 11:38 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.