ਨਵੀਂ ਦਿੱਲੀ: ਦਿੱਲੀ ਐਨਸੀਆਰ ਚ ਹਵਾ ਪ੍ਰਦੂਸ਼ਣ (Air pollution in Delhi-NCR) ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਸੁਣਵਾਈ ਕੀਤੀ ਜਾ ਰਹੀ ਹੈ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸ਼ਹਿਰ ’ਚ ਵਧਦੇ ਹਵਾ ਪ੍ਰਦੂਸ਼ਣ ਦੇ ਵਿਚਾਲੇ ਸਕੂਲ ਖੋਲ੍ਹਣ ’ਤੇ ਦਿੱਲੀ ਸਰਕਾਰ (Supreme Court pulls up Delhi government) ਨੂੰ ਫਟਕਾਰ ਲਾਈ ਹੈ।
ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਫਟਕਾਰ (sc pulls up delhi government ) ਲਾਉਂਦੇ ਹੋਏ ਪੁੱਛਿਆ ਕਿ ਜਦੋ ਸਰਕਾਰ ਨੇ ਨੌਜਵਾਨਾਂ ਲਈ ਘਰ ਤੋਂ ਕੰਮ (Work From Home) ਕਰਨ ਨੂੰ ਕਿਹਾ ਹੈ ਤਾਂ ਬੱਚਿਆਂ ਨੂੰ ਸਕੂਲ ਜਾਣ ਦੇ ਲਈ ਮਜ਼ਬੂਰ ਕਿਉਂ ਕੀਤਾ ਜਾ ਰਿਹਾ ਹੈ?
ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਹਵਾ ਪ੍ਰਦੂਸ਼ਣ (Air pollution in delhi) ਦਾ ਪੱਧਰ ਵਧਣ ਦੇ ਬਾਵਜੁਦ ਸਰਕਾਰ ਕੋਈ ਖਾਸ ਕਦਮ ਨਹੀਂ ਚੁੱਕ ਰਹੀ ਹੈ।
ਇਸ ’ਤੇ ਕੇਂਦਰ ਵੱਲੋਂ ਪੇਸ਼ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਅਨੁਪਾਲਣ ਨਾ ਕਰਨ ਵਾਲੇ ਉਦਯੋਗਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸੂਬੇ ਦੀਆਂ ਸਰਕਾਰਾਂ ਨੂੰ ਸੂਚਿਤ ਕੀਤਾ ਗਿਆ ਹੈ। ਜੇਟ ਗਤੀ ਦੇ ਨਾਲ ਚੀਜ਼ਾਂ ਚਲ ਰਹੀਆਂ ਹਨ ਅਤੇ ਅਧਿਕਾਰੀ 24 ਘੰਟੇ ਕੰਮ ਕਰ ਰਹੇ ਹਨ।
ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਹਵਾ ਪ੍ਰਦੂਸ਼ਣ ਕੰਟਰੋਲ ਉਪਾਵਾਂ ਨੂੰ ਲਾਗੂ ਕਰਨ ਲਈ ਗੰਭੀਰ ਯੋਜਨਾ ਬਣਾਉਣ ਲਈ 24 ਘੰਟਿਆਂ ਦੀ ਸਮਾਂ ਸੀਮਾ ਦਿੱਤੀ ਹੈ। ਪਰ ਜੇਕਰ ਉਹ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਉਪਾਅ ਕਰਨ ਵਿੱਚ ਅਸਫਲ ਰਹਿੰਦੇ ਹਨ, ਤਾਂ ਅਦਾਲਤ ਵੱਲੋਂ ਇੱਕ ਆਦੇਸ਼ ਦੇਵੇਗੀ। ਦੱਸ ਦਈਏ ਕਿ ਸੁਪਰੀਮ ਕੋਰਟ ਹਵਾ ਪ੍ਰਦੂਸ਼ਣ ਮਾਮਲੇ ’ਤੇ ਭਲਕੇ 10 ਵਜੇ ਸੁਣਵਾਈ ਕਰੇਗੀ।
ਇਹ ਵੀ ਪੜੋ: ਸੀਰਮ ਇੰਸਟੀਚਿਊਟ ਨੇ ਕੋਵਿਸ਼ੀਲਡ ਦੀ ਬੂਸਟਰ ਖੁਰਾਕ ਲਈ DCGI ਤੋਂ ਮੰਗੀ ਮਨਜ਼ੂਰੀ
ਇਸ ਦੇ ਨਾਲ ਹੀ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਰਾਜਾਂ ਵੱਲੋਂ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਨੂੰ ਲੈ ਕੇ ਸਖ਼ਤੀ ਦਿਖਾਈ ਸੀ। ਉਨ੍ਹਾਂ ਚੇਤਾਵਨੀ ਦਿੱਤੀ ਸੀ ਕਿ ਜੇਕਰ ਅਜਿਹਾ ਰਵੱਈਆ ਰਿਹਾ ਤਾਂ ਅਦਾਲਤ ਇੱਕ ਸੁਤੰਤਰ ਟਾਸਕ ਫੋਰਸ ਦਾ ਗਠਨ ਕਰੇਗੀ।