ਨਵੀਂ ਦਿੱਲੀ: ਯੂਕਰੇਨ ਵਿੱਚ ਫਸੇ 250 ਭਾਰਤੀ ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਦੀ ਦੂਜੀ ਨਿਕਾਸੀ ਉਡਾਣ ਸ਼ਨੀਵਾਰ ਦੇਰ ਰਾਤ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਤੋਂ ਦਿੱਲੀ ਹਵਾਈ ਅੱਡੇ 'ਤੇ ਪਹੁੰਚੀ। ਸਰਕਾਰੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਯੂਕਰੇਨ ਤੋਂ ਲਿਆਂਦੇ ਭਾਰਤੀਆਂ ਦਾ ਹਵਾਈ ਅੱਡੇ 'ਤੇ ਗੁਲਾਬ ਦੇ ਫੁੱਲ ਦੇ ਕੇ ਸਵਾਗਤ ਕੀਤਾ।
ਭਾਰਤ ਨੇ ਸ਼ਨੀਵਾਰ ਨੂੰ ਰੂਸੀ ਫੌਜ ਦੇ ਹਮਲੇ ਦੌਰਾਨ ਯੂਕਰੇਨ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ। ਪਹਿਲੀ ਨਿਕਾਸੀ ਉਡਾਣ ਏਆਈ 1944 ਬੁਖਾਰੇਸਟ ਤੋਂ 219 ਲੋਕਾਂ ਨੂੰ ਮੁੰਬਈ ਲੈ ਕੇ ਆਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਦੂਜੀ ਨਿਕਾਸੀ ਉਡਾਣ AI1942 250 ਭਾਰਤੀ ਨਾਗਰਿਕਾਂ ਨੂੰ ਲੈ ਕੇ ਸ਼ਨੀਵਾਰ ਦੇਰ ਰਾਤ ਕਰੀਬ 2.45 ਵਜੇ ਦਿੱਲੀ ਹਵਾਈ ਅੱਡੇ 'ਤੇ ਪਹੁੰਚੀ
ਦੱਸ ਦਈਏ ਕਿ ਇਸ ਤੋਂ ਪਹਿਲਾ ਰੂਸ ਸਰਕਾਰ ਨੇ ਯੂਕਰੇਨ ਤੇ ਹਮਲੇ ਤੋਂ ਬਾਅਦ ਫੇਸਬੁੱਕ ਐਕਸੈਸ 'ਤੇ "ਅੰਸ਼ਕ ਪਾਬੰਦੀ" ਲਗਾ ਦਿੱਤੀ ਹੈ।ਫੇਸਬੁੱਕ 'ਤੇ ਪ੍ਰਕਾਸ਼ਨਾਂ ਦੇ ਪਾਠਕਾਂ ਦੀ ਗਿਣਤੀ ਨੂੰ ਘੱਟ ਕਰਨ ਲਈ ਖਾਤਿਆਂ ਦੀ ਸਮੱਗਰੀ ਨੂੰ ਅਵਿਸ਼ਵਾਸਯੋਗ ਕਰਾਰ ਦੇ ਕੇ ਅਤੇ ਸਰਚ ਨਤੀਜਿਆਂ 'ਤੇ ਤਕਨੀਕੀ ਸੀਮਾਵਾਂ ਲਾਗੂ ਕਰਕੇ ਪ੍ਰਤਿਬੰਧਿਤ ਕੀਤਾ ਗਿਆ ਸੀ।
ਰੋਸਕੋਮਨਾਡਜ਼ੋਰ ਨੇ ਇੱਕ ਅਧਿਕਾਰਤ ਬਿਆਨ ਵਿੱਚ ਇਸਦੀਆਂ ਕਾਰਵਾਈਆਂ ਨੂੰ "ਰੂਸੀ ਮੀਡੀਆ ਦੀ ਰੱਖਿਆ ਲਈ ਕਦਮ" ਦੱਸਿਆ। ਰਿਪੋਰਟ ਦੇ ਅਨੁਸਾਰ, ਰੂਸ ਦੇ ਵਿਦੇਸ਼ ਮੰਤਰਾਲੇ ਅਤੇ ਪ੍ਰੌਸੀਕਿਊਟਰ ਜਨਰਲ ਦੇ ਦਫਤਰ ਨੇ ਫੇਸਬੁੱਕ ਨੂੰ "ਮੌਲਿਕ ਮਨੁੱਖੀ ਅਧਿਕਾਰਾਂ ਅਤੇ ਆਜ਼ਾਦੀਆਂ ਦੇ ਨਾਲ-ਨਾਲ ਰੂਸੀ ਨਾਗਰਿਕਾਂ ਦੇ ਅਧਿਕਾਰਾਂ ਅਤੇ ਆਜ਼ਾਦੀਆਂ ਦੀ ਉਲੰਘਣਾ ਵਿੱਚ ਸ਼ਾਮਲ ਪਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ 240 ਭਾਰਤੀ ਨਾਗਰਿਕਾਂ ਨੂੰ ਲੈ ਕੇ ਤੀਜੀ ਉਡਾਣ ਵੀ ਹੰਗਰੀ ਤੋਂ ਦਿੱਲੀ ਲਈ ਰਵਾਨਾ ਹੋ ਚੁੱਕੀ ਹੈ, ਜੋ ਕਿ ਕੁੱਝ ਹੀ ਘੰਟਿਆਂ ਵਿੱਚ ਭਾਰਤ ਪਹੁੰਚ ਜਾਵੇਗੀ।
ਇਹ ਵੀ ਪੜ੍ਹੋ :ਰੋਮਾਨੀਆ ਤੋਂ ਭਾਰਤੀਆਂ ਨੂੰ ਲੈਕੇ ਪਹਿਲਾ ਜਹਾਜ਼ ਮੁੰਬਈ ਪਹੁੰਚਿਆ,ਅੱਜ ਪਹੁੰਚੇਗੀ ਦੂਜੀ ਉਡਾਣ ਦਿੱਲੀ