ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਜਾਂ ਰਿਹਾ ਹੈ ਇਹ ਗੱਲ ਗੋਲੀ ਵਾਂਗ ਫੈਲ ਗਈ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਇੱਕ ਨਿਜੀ ਚੈਨਲ ਨੂੰ ਇਹ ਬਿਆਨ ਦਿੱਤੇ ਸਨ, ਜਿਸ ਤੋਂ ਮਗਰੋਂ ਹਾਈਕਮਾਨ ਵੱਲੋਂ ਉਹਨਾਂ ਨੂੰ ਤਲਬ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ।
ਇਹ ਵੀ ਪੜੋ: ‘ਕੈਪਟਨ ਨੇ ਨਹੀਂ ਦਿੱਤਾ ਕੋਈ ਅਸਤੀਫਾ ਤੇ ਨਾ ਹੀ ਕੀਤੀ ਕੋਈ ਪੇਸ਼ਕਸ਼’
ਹਾਈਕਮਾਨ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਹਰੀਸ਼ ਰਾਵਤ ਨੇ ਬਿਆਨ ਦਿੱਤਾ ਕਿ ਉਹ ਉਤਰਾਖੰਡ ਬਾਰੇ ਵਿਚਾਰ ਵਟਾਂਦਰੇ ਕਰਨ ਲਈ ਆਏ ਹਨ।
ਹਾਈ ਕਮਾਨ ਨਾਲ ਮੁਲਾਕਾਤ ਕਰਨ ਤੋਂ ਮਗਰੋਂ ਹਰੀਸ਼ ਰਾਵਤ ਨੇ ਕਿਹਾ ਕਿ ਮੈਂ ਇਹ ਕਦੀ ਨਹੀਂ ਕਿਹਾ ਕਿ ਨਵਜੋਤ ਸਿੱਧੂ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਜਾਵੇਗਾ। ਮੈਂ ਕਿਹਾ ਸੀ ਕਿ ਤੁਸੀਂ ਜੋ ਕਹਿ ਰਹੇ ਹੋ ਉਸ ਬਾਰੇ ਫੈਸਲਾ ਅਜੇ ਲਿਆ ਜਾਵੇਗਾ।
ਇਹ ਵੀ ਪੜੋ: ਸਿੱਧੂ ਦੇ CM ਬਣਨ ਨੂੰ ਲੈਕੇ ਕਾਂਗਰਸ ਦੇ ਵੱਡੇ ਆਗੂ ਨੇ ਕੀ ਕਹੀਆਂ ਵੱਡੀਆਂ ਗੱਲਾਂ ?