ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI ਹਵਾਈ ਅੱਡੇ) 'ਤੇ ਇੱਕ ਵਿਦੇਸ਼ੀ ਮਹਿਲਾ ਯਾਤਰੀ ਨੂੰ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਹਵਾਈ ਅੱਡੇ 'ਤੇ ਸੁਰੱਖਿਆ ਵਿਚ ਤਾਇਨਾਤ ਸੀਆਈਐਸਐਫ ਨੇ ਇਕ ਵਿਦੇਸ਼ੀ ਔਰਤ ਨੂੰ ਕਾਰਤੂਸ ਦੇ 5 ਜਿੰਦਾ ਕਾਰਤੂਸ ਸਮੇਤ ਫੜਿਆ ਹੈ। ਕੋਈ ਵੀ ਜਾਇਜ਼ ਦਸਤਾਵੇਜ਼ ਪੇਸ਼ ਨਾ ਕਰਨ 'ਤੇ ਔਰਤ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਆਈ.ਜੀ.ਆਈ ਪੁਲਿਸ ਨੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਉਕਤ ਵਿਦੇਸ਼ੀ ਮਹਿਲਾ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜੋ: ਚੋਣ ਕਮਿਸ਼ਨ ਵੱਲੋਂ ‘ਸੰਯੁਕਤ ਸਮਾਜ ਮੋਰਚਾ’ ਨੂੰ ਮਿਲੀ ਮਾਨਤਾ
ਸੀਆਈਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਔਰਤ, ਜਿਸ ਦੀ ਪਛਾਣ ਜ਼ਿੰਬਾਬਵੇ ਦੀ ਨਾਗਰਿਕ, ਚੰਬੋਕੋ ਟੈਟਿਨਸ ਰੰਗਨਾਈ ਵਜੋਂ ਹੋਈ ਹੈ, ਸੋਮਵਾਰ ਸਵੇਰੇ 8.17 ਵਜੇ ਅੰਤਰਰਾਸ਼ਟਰੀ ਟਰਮੀਨਲ 1 'ਤੇ ਪਹੁੰਚੀ ਸੀ। ਔਰਤ ਨੇ ਸਪਾਈਸ ਜੈੱਟ ਦੀ ਫਲਾਈਟ ਨੰਬਰ ਐਸਜੀ-160 ਰਾਹੀਂ ਜੰਮੂ ਜਾਣਾ ਸੀ। ਹਵਾਈ ਅੱਡੇ ਦੇ ਸਿਕਿਓਰਿਟੀ ਹੋਲਡ ਏਰੀਆ (ਐਸਐਚਏ) 'ਤੇ ਸੁਰੱਖਿਆ ਜਾਂਚ (ਪੀਈਐਸਸੀ) ਦੌਰਾਨ, ਸੀਆਈਐਸਐਫ ਦੇ ਜਵਾਨਾਂ ਨੇ ਮਹਿਲਾ ਦੇ ਬੈਗ ਵਿੱਚ 6.35 ਐਮਐਮ ਦੇ ਪੰਜ ਜ਼ਿੰਦਾ ਰਾਉਂਡ ਦਾ ਪਤਾ ਲਗਾਇਆ।
ਇਹ ਵੀ ਪੜੋ: ਸੀਐੱਮ ਚਿਹਰੇ ਨੂੰ ਲੈ ਕੇ ਸ਼ਸ਼ੋਪੰਜ ’ਚ ਕਾਂਗਰਸ, ਹੁਣ ਲੋਕਾਂ ਨੂੰ ਕਰਨ ਲੱਗੇ ਫੋਨ !
ਪੁੱਛਗਿੱਛ ਕਰਨ 'ਤੇ ਉਹ ਕੋਈ ਜਾਇਜ਼ ਦਸਤਾਵੇਜ਼ ਪੇਸ਼ ਨਹੀਂ ਕਰ ਸਕੀ। ਇਸ ਮਾਮਲੇ ਦੀ ਸੂਚਨਾ ਸੀਆਈਐਸਐਫ ਦੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਗਈ। ਬਾਅਦ 'ਚ ਉਕਤ ਵਿਦੇਸ਼ੀ ਮਹਿਲਾ ਯਾਤਰੀ ਨੂੰ ਜ਼ਬਤ ਕੀਤੇ ਜਿੰਦਾ ਰਾਉਂਡ ਸਮੇਤ ਮਾਮਲੇ 'ਚ ਅਗਲੀ ਕਾਨੂੰਨੀ ਕਾਰਵਾਈ ਲਈ ਦਿੱਲੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜੋ: ਬਾਗੀ ਕਾਂਗਰਸੀ ਆਗੂ ਨੇ ਭਰਿਆ ਬਸਪਾ ਸੀਟ ਦਾ ਪਰਚਾ, ਉਹ ਵੀ ਨਿਕਲਿਆ ਜਾਅਲੀ !