ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਇੱਕ ਔਰਤ ਨੂੰ ਉਸ ਦੇ ਪਤੀ ਅਤੇ ਸਹੁਰਿਆਂ ਵੱਲੋਂ ਕਥਿਤ ਤੌਰ 'ਤੇ ਤੇਜ਼ਾਬ ਪੀਣ ਲਈ ਮਜ਼ਬੂਰ ਕੀਤਾ ਗਿਆ, ਕਿਉਂਕਿ ਉਹ ਆਪਣੀ ਦਾਜ ਦੀ ਮੰਗ ਪੂਰੀ ਨਾ ਕਰ ਸਕਦੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਘਟਨਾ ਐਤਵਾਰ ਨੂੰ ਨਵੀਂ ਮੰਡੀ ਥਾਣਾ ਖੇਤਰ ਦੇ ਪਿੰਡ ਰਾਠੇੜੀ 'ਚ ਵਾਪਰੀ ਅਤੇ ਜਾਨ ਗਵਾਉਣ ਵਾਲੀ ਔਰਤ ਦੀ ਪਛਾਣ ਰੇਸ਼ਮਾ ਵੱਜੋਂ ਹੋਈ ਹੈ।
ਔਰਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਰੇਸ਼ਮਾ 'ਤੇ ਉਸ ਦੇ ਸਹੁਰਿਆਂ ਵੱਲੋਂ ਦਾਜ ਲਈ ਦਬਾਅ ਪਾਇਆ ਜਾਂਦਾ ਸੀ ਅਤੇ ਇਸ ਲਈ ਉਹ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਰੇਸ਼ਮਾ ਨੂੰ ਉਸ ਦੇ ਸਹੁਰੇ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਉਸ ਨੂੰ ਤੇਜ਼ਾਬ ਪਿਲਾਉਣ ਲਈ ਮਜ਼ਬੂਰ ਕਰਦੇ ਸਨ। ਪੁਲਿਸ ਨੇ ਦੱਸਿਆ ਕਿ ਜਦੋਂ ਰੇਸ਼ਮਾ ਦੀ ਲਾਸ਼ ਸਹੁਰੇ ਘਰ ਮਿਲੀ ਤਾਂ ਉਸ ਦੇ ਚਿਹਰੇ ’ਤੇ ਸੜਨ ਦੇ ਨਿਸ਼ਾਨ ਸਨ।
ਪੁਲਿਸ ਨੇ ਦੱਸਿਆ ਕਿ ਰੇਸ਼ਮਾ ਦੇ ਪਤੀ ਪਰਵੇਜ਼, ਉਸ ਦੇ ਜੀਜਾ ਜਾਵੇਦ, ਸਹੁਰਾ ਸ਼ਮਸ਼ਾਦ ਅਤੇ ਸੱਸ ਚੰਮੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਸਾਰੇ ਮੁਲਜ਼ਮ ਫਰਾਰ ਹਨ।
ਇਹ ਵੀ ਪੜ੍ਹੋ: ਜੰਗਲਾਤ ਮਹਿਲਾ ਕਰਮਚਾਰੀ ਨੇ ਕੀਤਾ ਅਜਿਹਾ ਕੰਮ, ਤੁਸੀਂ ਬੋਲੋਗੇ ਵਾਹ! ਦੇਖੋ ਵੀਡੀਓ...