ਚੰਡੀਗੜ੍ਹ: ਅੱਜ ਦਾ ਯੁੱਗ ਜਾਣਕਾਰੀ ਤੇ ਇਨਕਲਾਬ ਦਾ ਯੁੱਗ ਹੈ ਅਤੇ ਇਸਦਾ ਸਿਹਰਾ ਮੋਬਾਈਲ ਫੋਨ ਨੂੰ ਜਾਂਦਾ ਹੈ, ਤੇ ਅੱਜ ਅਸੀਂ ਆਪਣੇ ਦਿਨ ਦਾ ਵੱਡਾ ਹਿੱਸਾ ਫੋਨ ’ਤੇ ਹੀ ਬਿਤਾਉਦੇ ਹਾਂ, ਜਿਸ ਵਿੱਚ ਫੋਨ 'ਤੇ ਗੱਲ ਕਰਨਾ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਤੋਂ ਲੈ ਕੇ ਹਰ ਚੀਜ਼ ਸ਼ਾਮਲ ਹੈ। ਪਰ ਜੇ ਕੋਈ ਨੈਟਵਰਕ ਨਹੀਂ ਹੈ ਤਾਂ ਹਰ ਮੋਬਾਈਲ ਸਿਰਫ ਇੱਕ ਬਾਕਸ ਹੁੰਦਾ ਹੈ। ਵੱਡੇ ਸ਼ਹਿਰਾਂ ਵਿੱਚ ਵੀ ਲੋਕਾਂ ਨੂੰ ਮੋਬਾਈਲ ਨੈੱਟਵਰਕ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਅਜਿਹੀ ਸਥਿਤੀ ਵਿੱਚ ਪਿੰਡਾਂ ਅਤੇ ਖ਼ਾਸਕਰ ਪਹਾੜੀ ਜਾਂ ਦੂਰ ਦੁਰਾਡੇ ਇਲਾਕਿਆਂ ਦਾ ਕੀ ਬਣੇਗਾ।
ਇਹ ਵੀ ਪੜੋ: ਸਵੈ-ਨਿਰਭਰ ਭਾਰਤ ਦੀ ਤਰਜ਼ 'ਤੇ ਵਿਅਕਤੀ ਨੇ ਬਣਾਇਆ 'ਛੋਟਾ ਸਮੁੰਦਰੀ ਜਹਾਜ਼'
ਸਵਾਲ ਇਹ ਹੈ ਕਿ ਭਾਰਤ ਦੇ ਕਿੰਨੇ ਪਿੰਡਾਂ ਵਿੱਚ ਮੋਬਾਈਲ ਕੁਨੈਕਟੀਵਿਟੀ ਹੈ। ਲੋਕ ਸਭਾ ਵਿੱਚ ਪੁੱਛੇ ਇੱਕ ਸਵਾਲ ਵਿੱਚ ਸਰਕਾਰ ਨੇ ਇਹ ਦਾਅਵਾ ਕੀਤਾ ਸੀ ਜਿਸ ਦੇ ਮੁਤਾਬਕ ਦੇਸ਼ ਦੇ ਮੌਜੂਦਾ 28 ਰਾਜਾਂ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸੂਚੀ ਜਾਰੀ ਕੀਤੀ ਗਈ ਸੀ। 2011 ਦੀ ਮਰਦਮਸ਼ੁਮਾਰੀ ਦੇ ਮੁਤਾਬਕ ਕਿੰਨੇ ਪਿੰਡ ਇੱਕ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸਨ ਅਤੇ ਕਿੰਨੇ ਪਿੰਡ ਸਾਲ 2020 ਵਿੱਚ ਮੋਬਾਈਲ ਕੁਨੈਕਟੀਵਿਟੀ ਦੀ ਸਹੂਲਤ ‘ਤੇ ਪਹੁੰਚੇ।
ਇਕ ਸੂਚੀ ਦੇ ਮੁਤਾਬਕ ਦੇਸ਼ ਦੇ 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਚੰਡੀਗੜ੍ਹ, ਦਾਦਰ-ਨਗਰ ਹਵੇਲੀ ਅਤੇ ਦਮਨ ਦੀਯੂ, ਦਿੱਲੀ, ਪੁਡੂਚੇਰੀ ਦੇ ਸਾਰੇ ਪਿੰਡਾਂ ਵਿੱਚ ਮੋਬਾਈਲ ਸੰਪਰਕ ਹੈ। ਜਦੋਂ ਕਿ ਮੋਬਾਈਲ ਕੁਨੈਕਟੀਵਿਟੀ ਲੱਦਾਖ, ਜੰਮੂ-ਕਸ਼ਮੀਰ, ਅੰਡੇਮਾਨ ਅਤੇ ਨਿਕੋਬਾਰ ਦੇ ਬਾਕੀ 4 ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਬਹੁਤ ਸਾਰੇ ਪਿੰਡਾਂ ਵਿੱਚ ਨਹੀਂ ਪਹੁੰਚੀ ਹੈ, ਜਦੋਂ ਕਿ ਕੇਂਦਰ ਸ਼ਾਸਤ ਪ੍ਰਦੇਸ਼ ਲਕਸ਼ਦੀਪ ਦੇ 6 ਵਿੱਚੋਂ ਸਿਰਫ ਇੱਕ ਪਿੰਡ ਨੂੰ ਮੋਬਾਈਲ ਸੰਪਰਕ ਤੋਂ ਦੂਰ ਹੈ।
ਇੱਕ ਸੂਚੀ ਮੁਤਾਬਕ, ਕੇਰਲ, ਹਰਿਆਣਾ, ਪੰਜਾਬ ਦਾ ਹਰ ਪਿੰਡ ਮੋਬਾਈਲ ਕੁਨੈਕਟੀਵਿਟੀ ਨਾਲ ਲੈਸ ਹੈ। ਸਾਲ 2011 ਦੀ ਮਰਦਮਸ਼ੁਮਾਰੀ ਦੇ ਮੁਤਾਬਕ ਕੇਰਲ ਵਿੱਚ ਕੁੱਲ 1017, ਹਰਿਆਣਾ ਵਿੱਚ 6642 ਅਤੇ ਪੰਜਾਬ ਵਿੱਚ 12,168 ਪਿੰਡ ਹਨ। ਸਾਲ 2011 ਦੀ ਮਰਦਮਸ਼ੁਮਾਰੀ ਦੇ ਮੁਤਾਬਕ ਦੇਸ਼ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਵਿੱਚ ਕੁੱਲ 97813 ਪਿੰਡ ਹਨ, ਜਿਨ੍ਹਾਂ ਵਿੱਚੋਂ 327 ਪਿੰਡ ਅਜੇ ਮੋਬਾਈਲ ਸੰਪਰਕ ਵਿੱਚ ਆਉਣੇ ਬਾਕੀ ਹਨ।
ਇਹ ਵੀ ਪੜੋ: ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ SIT ਦੇ ਕੰਮ 'ਚ ਦਖ਼ਲਅੰਦਾਜ਼ੀ ਨਹੀਂ ਕਰਾਂਗਾ: ਕੈਪਟਨ
ਸਰਕਾਰ ਵੱਲੋਂ ਪਿੰਡਾਂ ਵਿੱਚ ਮੋਬਾਈਲ ਕੁਨੈਕਟੀਵਿਟੀ ਦੇ ਸਵਾਲ ‘ਤੇ ਲੋਕ ਸਭਾ ਵਿੱਚ ਜੋ ਜਵਾਬ ਮਿਲਿਆ ਸੀ ਉਸ ਦੇ ਮੁਤਾਬਕ 2011 ਦੀ ਮਰਦਮਸ਼ੁਮਾਰੀ ਦੇ ਮੁਤਾਬਕ ਦੇਸ਼ ਵਿੱਚ ਕੁੱਲ 5,97,618 ਪਿੰਡ ਸਨ। ਜਿਸ ਵਿਚੋਂ ਸਾਲ 2020 ਤੱਕ 5,72,551 ਪਿੰਡ ਮੋਬਾਈਲ ਸੰਪਰਕ ਅਧੀਨ ਸਨ। ਜਦੋਂ ਕਿ 25,067 ਪਿੰਡ ਅਜੇ ਵੀ ਮੋਬਾਈਲ ਕੁਨੈਕਟੀਵਿਟੀ ਦਾ ਇੰਤਜ਼ਾਰ ਕਰ ਰਹੇ ਹਨ।