ਨਵੀਂ ਦਿੱਲੀ : ਦਿੱਲੀ ਦੇ ਰਾਊਜ ਐਵੀਨਿਊ ਅਦਾਲਤ ਨੇ 2016 ਵਿੱਚ ਏਮਜ ਦੇ ਸਕਿਉਰਿਟੀ ਗਾਰਡ ਦੇ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਸਾਬਕਾ ਮੰਤਰੀ ਅਤੇ ਆਪ ਵਿਦਾਇਕ ਸੋਮਨਾਥ ਭਾਰਤੀ ਦੀ ਅਪੀਨ ਨੂੰ ਖਾਰਜ ਕਰ ਦਿੱਤਾ ਹੈ। ਬੀਤੀ 15 ਮਾਰਚ ਨੂੰ ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ । ਹੁਣ ਅਦਾਲਤ ਨੇ ਸੋਮਨਾਥ ਭਾਰਤੀ ਨੂੰ ਦਿੱਤੀ ਗਈ ਸਜ਼ਾ ਨੂੰ ਬਰਕਰਾਰ ਰਖਦੇ ਹੋਏ ਦੋ ਸਾਲ ਲਈ ਜੇਲ੍ਹ ਭੇਜ ਦਿੱਤਾ।
22 ਜਨਵਰੀ ਨੂੰ ਅਦਾਲਤ ਨੇ ਸੋਮਨਾਥ ਭਾਰਤੀ ਨੂੰ ਦੋਸ਼ੂ ਠਹਿਰਾਇਆ ਸੀ ਤੇ ਐਡੀਸ਼ਨਲ ਮੈਟ੍ਰੋਪੋਲੀਟਨ ਰਵਿੰਦਰ ਕੁਮਾਰ ਪਾਂਡੇ ਨੇ 23 ਜਨਵਰੀ ਨੂੰ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ 28 ਜਨਵਰੀ ਨੂੰ ਸੁਣਵਾਈ ਦੇ ਦੌਰਾਨ ਅਦਾਲਤ ਨੇ ਐਡੀਸ਼ਨਲ ਮੈਟ੍ਰੋਪੋਲੀਟਨ ਅਦਾਲਤ ਵੱਲੋਂ ਸੁਮਾੀ ਗਈ ਸਜ਼ਾ ਉਤੇ ਰੋਕ ਲਗਾ ਦਿੱਤੀ ਸੀ। ਅਦਾਲਤ ਨੇ ਸੋਮਨਾਥ ਭਾਰਤੀ ਨੂੰ 20 ਹਜ਼ਾਰ ਰੁਪਏ ਦੇ ਮੁਚੱਲਕੇ ਉਚੇ ਜ਼ਮਾਨਤ ਵੀ ਦੇ ਦਿੱਤੀ ਸੀ। ਇਸ ਤੋਂ ਇਲਾਵਾ ਅਦਾਲਤ ਨੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਦਾਖ਼ਲ ਕਰਨ ਦੇ ਵੀ ਵਿਰੋਦਸ਼ ਦਿੱਤੇ ਸਨ।
ਸਤੰਬਰ 2016 ਦੇ ਇ ਮਾਮਲੇ ਵਿੱਚ ਬਾਕੀ ਦੇ ਮੁਲਜ਼ਮ ਜਗਤ ਸੈਣੀ, ਦਲੀਪ ਝਾਅ, ਸੰਦੀਪ ਸੋਨੂੰ ਅਤੇ ਰਾਕੇ ਪਾਂਡੇ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਸੋਮਨਾਥ ਨੂੰ ਧਾਰਾ 323, 353, 147 ਅਤੇ 149 ਤੋ ਇਲਾਵਾ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਧਾਰਾ 3 ਦੇ ਅੰਤਰਗਤ ਦੋਸ਼ੀ ਪਾਇਆ ਗਿਆ। ਘਟਨਾ 9 ਸਤੰਬਰ 2016 ਦੀ ਹੈ। ਏਮਜ ਦੇ ਮੁੱਖ ਸੁਰੱਖਿਆ ਅਧਿਕਾਰੀ ਆਰਐੱਸ ਰਾਵਤ ਨੇ 10 ਸਤੰਬਰ ਨੂੰ ਮਾਮਲਾ ਦਰਜ ਕਰਵਾਇਆ ਸੀ।