ਕਰਨਾਟਕ : ਜਦੋਂ ਤੁਸੀਂ ਜੀਵਨ 'ਚ ਸਭ ਕੁੱਝ ਖੋਹ ਦਿੰਦੇ ਹੋ ਤਾਂ ਨਿਸ਼ਚਤ ਤੌਰ 'ਤੇ ਕੋਈ ਤੁਹਾਡੀ ਮਦਦ ਦੇ ਲਈ ਅੱਗੇ ਹੱਥ ਵਧਾਏਗਾ.. ਠੀਕ ਪਿੰਡ ਦੇ ਇਸ ਮੁੰਡੇ ਵਾਂਗ। ਉਹ ਮੂੰਗਫਲੀ ਵੇਚ ਕੇ ਗੋਵਾ 'ਚ ਔਖੀ ਜ਼ਿੰਦਗੀ ਬਤੀਤ ਕਰ ਰਿਹਾ ਸੀ,ਪਰ ਹੁਣ ਉਹ ਬ੍ਰਿਟਿਸ਼ ਫੌਜ 'ਚ ਨੌਕਰੀ ਕਰ ਰਿਹਾ ਹੈ। ਉਸ ਦੀ ਕਾਮਯਾਬੀ ਦੀ ਕਹਾਣੀ ਸੁਣ ਕੇ ਕੋਈ ਵੀ ਉਸ 'ਤੇ ਮਾਣ ਮਹਿਸੂਸ ਕਰੇਗਾ।
ਰੁਜ਼ਗਾਰ ਲਈ ਗੋਵਾ ਪਹੁੰਚਿਆ ਪਰਿਵਾਰ
ਲਗਭਗ 25 ਸਾਲ ਪਹਿਲਾਂ ਸ਼੍ਰੀਗੋਪਾਲ ਦਾ ਜਨਮ ਕਰਨਾਟਕ ਦੇ ਕੋਪੱਲ ਜ਼ਿਲ੍ਹੇ ਦੇ ਸ਼ਾਹਪੁਰ ਨਾਮਕ ਸੁਦੂਰ ਪਿੰਡ ਵਿੱਚ ਹੋਇਆ ਸੀ। ਸ਼੍ਰੀਗੋਪਾਲ ਯੇਲੱਪਾ ਵਾਕੋਡ ਤੇ ਫਕੀਰਵਾ ਦੇ ਪੰਜ ਬੱਚਿਆਂ 'ਚ ਸਭ ਤੋਂ ਛੋਟੇ ਹਨ। ਗਰੀਬੀ ਦੇ ਕਾਰਨ ਪਰਿਵਾਰ ਰੁਜ਼ਗਾਰ ਦੇ ਲਈ ਗੋਵਾ ਚਲਾ ਗਿਆ। ਤਿੰਨ ਭੈਣਾਂ ਤੇ ਇੱਕ ਭਰਾ ਦੇ ਨਾਲ 10 ਸਾਲ ਦਾ ਗੋਪਾਲ ਵੀ ਗੋਵਾ ਚਲਾ ਗਿਆ।
ਗੋਪਾਲ ਨੇ ਸ਼ੁੂਰ ਕੀਤਾ ਮੂੰਗਫਲੀ ਵੇਚਣ ਦਾ ਕੰਮ
ਬਦਕਿਸਮਤੀ ਨਾਲ ਗੋਪਾਲ ਨੇ ਆਪਣੇ ਪਿਤਾ ਨੂੰ ਖੋਹ ਦਿੱਤਾ ਤੇ ਕੁੱਝ ਹੀ ਦਿਨਾਂ ਬਾਅਦ ਉਨ੍ਹਾਂ ਨੇ ਆਪਣੀ ਮਾਂ ਨੂੰ ਵੀ ਖੋਹ ਦਿੱਤਾ। ਆਪਣਾ ਢਿੱਡ ਭਰਨ ਦੇ ਲਈ ਗੋਪਾਲ ਨੇ ਗੋਵਾ ਦੇ ਬੀਚ 'ਤੇ ਮੂੰਗਫਲੀ ਵੇਚੀ, ਪਰ ਇਸ ਦੌਰਾਨ ਉਨ੍ਹਾਂ ਨੇ ਇੱਕ ਸੈਲਾਨੀ ਬ੍ਰਿਟਿਸ਼ ਜੋੜੇ ਬ੍ਰਿਟਸ ਕੈਰੋਲ ਤੇ ਕਾਲਿੱਨ ਹੈਨਸਨ ਦਾ ਧਿਆਨ ਆਕਰਸ਼ਤ ਕੀਤਾ। ਉਸ ਜੋੜੇ ਨੂੰ ਜਦੋਂ ਉਸ ਬਦਹਾਲੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਦੀ ਆਰਥਿਕ ਮਦਦ ਕੀਤੀ।
ਬ੍ਰਿਟਿਸ਼ ਜੋੜੇ ਨੇ ਕੀਤੀ ਆਰਥਿਕ ਮਦਦ
ਗੋਪਾਲ ਦੀ ਉਮਰ 19 ਸਾਲ ਹੋਣ ਤੋਂ ਬਾਅਦ ਬ੍ਰਿਟਿਸ਼ ਕੈਰੋਲ ਜੋੜੇ ਨੇ ਉਨ੍ਹਾਂ ਨੂੰ ਗੋਦ ਲੈ ਲਿਆ ਤੇ ਉਨ੍ਹਾਂ ਨੂੰ ਆਪਣੇ ਨਾਲ ਇੰਗਲੈਂਡ ਲੈ ਗਏ। ਜਿਥੇ ਉਨ੍ਹਾਂ ਨੂੰ ਕ੍ਰਿਕਟ ਦੀ ਸਿਖਲਾਈ ਲਈ ਇੱਕ ਸੈਨਿਕ ਬੈਰਕ ਵਿੱਚ ਭਰਤੀ ਕਰਵਾਇਆ ਗਿਆ। ਹੋਨਹਾਰ ਵਾਕੋਡੇ ਨੇ ਤੁਰੰਤ ਖੇਡ 'ਤੇ ਆਪਣੀ ਪਕੜ ਬਣਾ ਲਈ ਤੇ ਕ੍ਰਿਕਟ 'ਚ ਆਪਣੀ ਸਮਝਦਾਰੀ ਤੇ ਰਣਨੀਤੀ ਨਾਲ ਸੈਨਿਕ ਬੈਰਕ ਦੇ ਅਧਿਕਾਰੀਆਂ ਨੂੰ ਪ੍ਰਭਾਵਤ ਕੀਤਾ। ਸੈਨਿਕ ਬੈਰਕ ਦੇ ਅਧਿਕਾਰੀਆਂ ਚੋਂ ਇੱਕ ਨੇ ਉਨ੍ਹਾਂ ਬ੍ਰਿਟਿਸ਼ ਫੌਜ 'ਚ ਸ਼ਾਮਲ ਹੋਣ 'ਚ ਮਦਦ ਕੀਤੀ। ਗੋਪਾਲ ਨੇ ਇਸ ਨੂੰ ਇੱਕ ਚੁਣੌਤੀ ਵਜੋਂ ਲਿਆ ਤੇ ਫੌਜ ਵਿੱਚ ਭਰਤੀ ਹੋ ਗਏ। ਉਦੋਂ ਤੋਂ ਹੀ ਉਹ ਬ੍ਰਿਟਿਸ਼ ਫੌਜ ਵਿੱਚ ਸੇਵਾਵਾਂ ਦੇ ਰਹੇ ਹਨ।
ਬ੍ਰਿਟਿਸ਼ ਨਾਗਰਿਕ ਬਣੇ ਗੋਪਾਲ
ਗੋਪਾਲ ਨੇ ਇੱਕ ਬ੍ਰਿਟਿਸ਼ ਨਾਗਰਿਕ ਜੈਸਮੀਨ ਨਾਲ ਵਿਆਹ ਕੀਤਾ ਤੇ ਉਨ੍ਹਾਂ ਦੀ ਇੱਕ ਧੀ ਹੈ ਡੇਜ਼ੀ। ਬ੍ਰਿਟਿਸ਼ ਨਾਗਰਿਕ ਹੋਣ ਦੇ ਬਾਵਜੂਦ ਵਾਕੋਡੇ ਤਿੰਨ ਸਾਲ 'ਚ ਇੱਕ ਵਾਰ ਭਾਰਤ ਆਂਉਦੇ ਹਨ ਕਿਉਂਕਿ ਗੋਪਾਲ ਦੇ ਰਿਸ਼ਤੇਦਾਰ ਅਜੇ ਵੀ ਸ਼ਾਹਪੁਰ ਪਿੰਡ ਵਿੱਚ ਹੀ ਰਹਿੰਦੇ ਹਨ।
ਗੋਪਾਲ ਦੇ ਬ੍ਰਿਟਿਸ਼ ਫੌਜ 'ਚ ਹੋਣ 'ਤੇ ਪਿੰਡ ਵਾਲਿਆਂ ਨੂੰ ਮਾਣ
ਸ਼੍ਰੀਗੋਪਾਲ ਪਿਛੜੇ ਭਾਈਚਾਰੇ ਨਾਲ ਸਬੰਧਤ ਹਨ। ਸ਼ਾਹਪੁਰ ਦੇ ਨਿਵਾਸੀ ਉਨ੍ਹਾਂ ਨੂੰ ਬ੍ਰਿਟਿਸ਼ ਫੌਜ ਦੀ ਵਰਦੀ ਵਿੱਚ ਵੇਖ ਕੇ ਬੇਹਦ ਖੁਸ਼ ਹਨ। ਗੋਪਾਲ ਇਸ ਗੱਲ ਦੀ ਬੇਹਤਰੀਨ ਉਦਾਹਰਨ ਹਨ ਕਿ ਕਿਵੇਂ ਦ੍ਰਿਣ ਨਿਸ਼ਚੈ ਤੇ ਸਬਰ ਕਿਸੇ ਦੀ ਜ਼ਿੰਦਗੀ 'ਚ ਬਦਲਾਅ ਲਿਆ ਸਕਦਾ ਹੈ। ਇਹ ਅਸਲ ਵਿੱਚ ਸਾਰੇ ਗਰੀਬ ਤੇ ਪਿਛੜੇ ਵਰਗ ਦੇ ਬੱਚਿਆਂ ਲਈ ਪ੍ਰੇਰਣਾਦਾਇਕ ਹੈ।