ETV Bharat / bharat

ਆਜ਼ਾਦੀ ਦੇ 75 ਸਾਲ: ਕੇਸਰੀ ਸਿੰਘ ਬਾਰਹਠ ਤੇ ਪਰਿਵਾਰ ਦੀ ਬਹਾਦਰੀ ਦੀ ਕਹਾਣੀ

ਅਮਰ ਧਰਤੀ ਸ਼ਾਹਪੁਰਾ ਦੇ ਕਣ-ਕਣ ਵਿੱਚ ਮਹਾਨ ਕ੍ਰਾਂਤੀਕਾਰੀ ਕੇਸਰੀ ਸਿੰਘ ਬਾਰਹਠ ਅਤੇ ਉਨ੍ਹਾਂ ਦੇ ਪਰਿਵਾਰ ਦੀ ਬਹਾਦਰੀ ਦੀ ਗਾਥਾ ਗੂੰਜਦੀ ਹੈ। ਜਿੱਥੇ ਸਥਿਤ ਇਸ ਰਾਜ ਅਜਾਇਬ ਘਰ ਵਿੱਚ ਕੇਸਰੀ ਸਿੰਘ, ਉਸਦੇ ਭਰਾ ਜੋਰਾਵਰ ਸਿੰਘ ਅਤੇ ਪੁੱਤਰ ਪ੍ਰਤਾਪ ਸਿੰਘ ਬਾਰਹਠ ਦੀ ਗੌਰਵ ਕਹਾਣੀ ਦਾ ਸੰਗ੍ਰਹਿ ਹੈ। ਆਓ ਜਾਣਦੇ ਹਾਂ ਇੱਕ ਅਜਿਹੇ ਹੀ ਕ੍ਰਾਂਤੀਕਾਰੀ ਦੀ ਕਹਾਣੀ ਜਿਸਨੇ ਆਪਣਾ ਪੂਰਾ ਪਰਿਵਾਰ ਸੁਤੰਤਰਤਾ ਦੇ ਲੇਖੇ ਲਗਾ ਦਿੱਤਾ...

ਆਜ਼ਾਦੀ ਦੇ 75 ਸਾਲ
ਆਜ਼ਾਦੀ ਦੇ 75 ਸਾਲ
author img

By

Published : Oct 23, 2021, 6:05 AM IST

ਰਾਜਸਥਾਨ: ਅਮਰ ਧਰਤੀ ਸ਼ਾਹਪੁਰਾ ਦੇ ਕਣ-ਕਣ ਵਿੱਚ ਮਹਾਨ ਕ੍ਰਾਂਤੀਕਾਰੀ ਕੇਸਰੀ ਸਿੰਘ ਬਾਰਹਠ ਅਤੇ ਉਨ੍ਹਾਂ ਦੇ ਪਰਿਵਾਰ ਦੀ ਬਹਾਦਰੀ ਦੀ ਗਾਥਾ ਗੂੰਜਦੀ ਹੈ। ਜਿੱਥੇ ਸਥਿਤ ਇਸ ਰਾਜ ਅਜਾਇਬ ਘਰ ਵਿੱਚ ਕੇਸਰੀ ਸਿੰਘ, ਉਸਦੇ ਭਰਾ ਜੋਰਾਵਰ ਸਿੰਘ ਅਤੇ ਪੁੱਤਰ ਪ੍ਰਤਾਪ ਸਿੰਘ ਬਾਰਹਠ ਦੀ ਗੌਰਵ ਕਹਾਣੀ ਦਾ ਸੰਗ੍ਰਹਿ ਹੈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਦੀ ਪੱਗ ਵੀ ਸੁਰੱਖਿਅਤ ਹੈ।

ਪੁਰਾਤੱਤਵ ਵਿਭਾਗ ਦੇ ਕਰਮਚਾਰੀ ਸੁਰੇਂਦਰ ਸਾਮਰਿਆ ਨੇ ਗੱਲਬਾਤ ਦੌਰਾਨ ਦੱਸਿਆ ਕਿ ਇੱਥੇ ਤਿੰਨ ਮੰਜਿਲਾਂ ਇਮਾਰਤ ਹੈ, ਜਿੱਥੇ ਕੇਸਰੀ ਸਿੰਘ ਨਾਲ ਜੁੜੀਆਂ ਹੋਈਆਂ ਅਤੇ ਉਨ੍ਹਾਂ ਦੁਆਰਾ ਲਿਖੀਆਂ ਹੋਈਆਂ ਕਵਿਤਾਵਾਂ, ਰਚਨਾਵਾਂ ਅਤੇ ਪੂਰੀ ਜੀਵਨੀ ਇੱਥੇ ਮੌਜੂਦ ਹੈ।

21 ਨਵੰਬਰ 1872 ਨੂੰ ਹੋਇਆ ਸੀ ਕੇਸਰੀ ਸਿੰਘ ਦਾ ਜਨਮ

ਕੇਸਰੀ ਸਿੰਘ ਬਾਰਹਠ ਦਾ ਜਨਮ 21 ਨਵੰਬਰ 1872 ਨੂੰ ਹੋਇਆ ਸੀ। ਉਹ ਸ਼ਾਹਪੁਰਾ ਖੇਤਰ ਦੇ ਦੇਵ ਖੇੜਾ ਦਾ ਜਾਗੀਰਦਾਰ ਸਨ। ਉਨ੍ਹਾਂ ਨੇ ਨੌਜਵਾਨਾਂ ਵਿੱਚ ਕ੍ਰਾਂਤੀ ਦੀ ਲਾਟ ਜਗਾਈ ਅਤੇ ਸਾਰਾ ਪਰਿਵਾਰ ਸੁਤੰਤਰਤਾ ਅੰਦੋਲਨ ਵਿੱਚ ਸੁੱਟ ਦਿੱਤਾ ਗਿਆ ਸੀ।

ਰਾਸ਼ਟਰੀ ਕਵਿ ਕੈਲਾਸ਼ ਮੰਡੇਲਾ ਦੇ ਕਿਹਾ ਕਿ ਇੱਕ ਅਜਿਹਾ ਪਰਿਵਾਰ ਜੋ ਬਹੁਤ ਹੀ ਸੰਪੰਨ ਪਰਿਵਾਰ ਰਿਹਾ ਹੈ। ਜਿਨ੍ਹਾਂ ਦੀ ਬਹੁਤ ਵੱਡੀ ਜਾਇਦਾਦ, ਜਾਗੀਰ ਸ਼ਾਹਪੁਰਾ ਵਿੱਚ ਰਹੀ ਪਰ ਅਜਾਦੀ ਦਾ ਜ਼ਜ਼ਬਾ ਉਨ੍ਹਾਂ ਦੇ ਅੰਦਰ ਇਸ ਤਰ੍ਹਾਂ ਜਨਮਿਆਂ ਕਿ ਉਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਦਾ ਬਲਿਦਾਨ ਦੇ ਦਿੱਤਾ।

ਆਜ਼ਾਦੀ ਦੇ 75 ਸਾਲ

ਕ੍ਰਾਂਤੀਕਾਰੀ ਸ਼ਾਹਾਪੁਰਾ ਦੇਵਖੇੜਾ ਦੇ ਸਨ ਜਾਗੀਰਦਾਰ

ਕੈਲਾਸ਼ ਸਿੰਘ ਜਾੜਾਵਤ ਦੇ ਕਹਿਣ ਮੁਤਬਿਕ ਰਾਜ ਬਿਹਾਰੀ ਬੌਸ ਨੇ ਕਿਹਾ ਸੀ ਕਿ ਦੇਸ਼ ਵਿੱਚ ਸ਼ਾਇਦ ਹੀ ਕੋਈ ਕੇਸ਼ਰੀ ਸਿੰਘ ਬਾਰਠ ਜਿਹਾ ਕੋਈ ਪਰਿਵਾਰ ਹੋਵੇਗਾ ਜਿਸ ਵਿੱਚ ਪਿਤਾ ਦੇ ਕਹਿਣ ਤੇ ਇੱਕ ਬੇਟਾ ਅਜ਼ਾਦੀ ਦੀ ਕ੍ਰਾਂਤੀ ਦੇ ਰਸਤੇ 'ਤੇ ਚੱਲ ਪੈਂਦਾ ਹੈ ਪਰ ਉਨ੍ਹਾਂ ਦੇ ਪਿਤਾ ਇਸ਼ਵਰ ਦਾਸ਼ ਜੀ ਵੀ ਇਸੀ ਰਸਤੇ 'ਤੇ ਚਲ ਕੇ ਦੇਸ਼ ਦੇ ਲਈ ਅਜ਼ਾਦੀ ਲਈ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ। ਅਜਿਹੇ ਕ੍ਰਾਂਤੀਕਾਰੀ ਸ਼ਾਹਾਪੁਰਾ ਦੇਵਖੇੜਾ ਦੇ ਜਾਗੀਰਦਾਰ ਸਨ, ਜਿੰਨ੍ਹਾਂ ਨੇ ਰਾਜਸਥਾਨ ਦੀ ਕ੍ਰਾਂਤੀਕਾਰੀ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ।

ਇਸ ਹਵੇਲੀ ਵਿੱਚ ਸੁਤੰਤਰਤਾ ਅੰਦੋਲਨ ਦੀ ਰਣਨੀਤੀ ਤੈਅ ਕਰਨ ਲਈ ਹੁੰਦੇ ਸੀ ਗੁਪਤ ਸਲਾਹ ਮਸ਼ਵਰੇ

ਕੇਸਰੀ ਸਿੰਘ ਬਾਰਹਠ ਦੀ ਇਸ ਹਵੇਲੀ ਵਿੱਚ ਸੁਤੰਤਰਤਾ ਅੰਦੋਲਨ ਦੀ ਰਣਨੀਤੀ ਤੈਅ ਕਰਨ ਲਈ ਗੁਪਤ ਸਲਾਹ ਮਸ਼ਵਰੇ ਹੁੰਦੇ ਸਨ। ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਵੀ ਪੂਰਾ ਸਮਰਥਨ ਦਿੱਤਾ। ਕੇਸਰੀ ਸਿੰਘ ਨੇ ਰਾਜਸਥਾਨੀ ਵਿੱਚ ਲਿਖੇ 13 ਸੋਰਠੇ 'ਚੇਤਾਵਨੀ ਰਾ ਚੁੰਗਟਿਆ' ਰਾਹੀਂ ਲੋਕਾਂ ਵਿੱਚ ਕ੍ਰਾਂਤੀ ਦਾ ਬਿਗਲ ਵਜਾਇਆ।

ਮਹਾਂਤਮਾ ਗਾਂਧੀ ਦੀ ਡਾਂਡੀ ਯਾਤਰਾ ਦੇ ਸਮੇਂ ਇਹ ਪਰਿਵਾਰ ਅੰਦੋਲਨ ਦਾ ਕਰ ਰਿਹਾ ਸੀ ਸਹਿਯੋਗ

ਸੀਨੀਅਰ ਪੱਤਰਕਾਰ ਮੂਲਚੰਦ ਪੇਸ਼ਵਾਨੀ ਨੇ ਦੱਸਿਆ ਕਿ ਮਹਾਂਤਮਾ ਗਾਂਧੀ ਦੀ ਡਾਂਡੀ ਯਾਤਰਾ ਦੇ ਸਮੇਂ ਇਹ ਪਰਿਵਾਰ ਅੰਦੋਲਨ ਦਾ ਸਹਿਯੋਗ ਕਰ ਰਿਹਾ ਸੀ ਅਤੇ ਮਹਾਤਮਾਂ ਗਾਂਧੀ ਦੇ ਨਿਰਦੇਸ਼ਨ ਵਿੱਚ ਪੂਰਾ ਹਿੰਦੂਸਤਾਨ ਵਿੱਚ ਚੱਲ ਰਹੇ ਅੰਦੇਲਨ ਵਿੱਚ ਇੱਥੋਂ ਦਾ ਜੋ ਮਹੱਤਵਪੂਰਨ ਭਾਗ ਸੀ, ਕੇਸਰੀ ਸਿੰਘ ਬਾਰਹਠ ਮੇਵਾੜ ਜੋ ਸਮੁੱਚੇ ਰਾਜਸਥਾਨ ਵਿੱਚ ਅਹਿਮ ਸਥਾਨ ਰੱਖਦਾ ਸੀ। ਮੇਵਾੜ ਦੇ ਮਹਾਂਰਾਣਾ ਜਦੋਂ ਬ੍ਰਿਟਿਸ ਹਕੂਮਤ ਦੇ ਬੁਲਾਵੇ 'ਤੇ ਦਿੱਲੀ ਪਹੁੰਚ ਰਹੇ ਸਨ। ਉਸ ਵਕਤ ਕੇਸਰੀ ਸਿੰਘ ਬਾਰਹਠ ਨੇ 'ਚੇਤਾਵਨੀ ਰਾ ਚੁੰਗਟਿਆਂ' ਸੋਰਠੇ ਲਿਖ ਕੇ ਸ਼ਾਹਪੁਰਾ ਦੇ ਨਿਕਟਵਰਤੀ ਰੇਲਵੇ ਸਟੇਸ਼ਨ ਸਰਹੇੜੀ ਸਟੇਸ਼ਨ 'ਤੇ ਪਹੁੰਚ ਕੇ ਉਨ੍ਹਾਂ ਦੇ ਹੱਥ ਵਿੱਚ ਫੜਾਇਆ ਸੀ ਅਤੇ ਮੇਵਾੜ ਦੇ ਮਹਾਂਰਾਣਾ ਸਰੇੜੀ ਤੋਂ ਦਿੱਲੀ ਪਹੁੰਚਦੇ-ਪਹੁੰਚਦੇ ਉਨ੍ਹਾਂ ਸੋਰਠਾਂ ਨੂੰ ਪੜ੍ਹ ਕੇ ਇੰਨ੍ਹੇ ਪ੍ਰਸ਼ਾਨ ਹੋਏ ਕਿ ਦਿੱਲੀ ਸਟੇਸ਼ਨ ਉੱਤਰੇ ਬਿਨ੍ਹਾਂ ਹੀ ਉਹ ਦਿੱਲੀ ਤੋਂ ਵਾਪਿਸ ਉਦੈਪੁਰ ਲਈ ਰਵਾਨਾ ਹੋ ਗਏ।

ਕੇਸਰੀ ਸਿੰਘ ਬਾਰਹਠ ਦੇ ਛੋਟੇ ਭਰਾ ਜੋਰਾਵਰ ਸਿੰਘ ਬਾਰਹਠ ਨੇ ਲਾਰਡ ਹਾਰਡਿੰਗ ਉੱਤੇ ਸੁੱਟਿਆ ਬੰਬ

ਕੇਸਰੀ ਸਿੰਘ ਬਾਰਹਠ ਦੇ ਛੋਟੇ ਭਰਾ ਜੋਰਾਵਰ ਸਿੰਘ ਬਾਰਹਠ ਨੇ 23 ਦਸੰਬਰ 1912 ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਇੱਕ ਵਿਸ਼ਾਲ ਜਲੂਸ ਵਿੱਚ ਲਾਰਡ ਹਾਰਡਿੰਗ ਉੱਤੇ ਬੰਬ ਸੁੱਟਿਆ। ਉਸ ਸਮੇਂ ਪ੍ਰਤਾਪ ਸਿੰਘ ਬਾਰਹਠ ਵੀ ਉਨ੍ਹਾਂ ਦੇ ਨਾਲ ਸਨ। ਜ਼ੋਰਾਵਰ ਸਿੰਘ ਨੇ 27 ਸਾਲ ਤੱਕ ਮੱਧ ਪ੍ਰਦੇਸ਼ ਦੇ ਮਾਲਵਾ ਅਤੇ ਰਾਜਸਥਾਨ ਵਿੱਚ ਫਰਾਰੀ ਕੱਟੀ। 17 ਅਕਤੂਬਰ 1939 ਨੂੰ ਉਨਾਂ ਦੀ ਮੌਤ ਹੋ ਗਈ।

ਇਹ ਇੱਕ ਅਜਿਹੀ ਘਟਨਾ ਸੀ ਕਿ ਅੰਗਰੇਜਾ ਨੇ ਉਸ ਵਕਤ ਇਹ ਸਵਿਕਾਰ ਕੀਤਾ ਸੀ ਕਿ ਹੁਣ ਸਾਨੂੰ ਇਹ ਦੇਸ਼ ਛੱਡ ਕੇ ਚਲਾ ਜਾਣਾ ਚਾਹੀਦਾ ਹੈ। ਇਸ ਪਹਿਲੀ ਘਟਨਾ ਨਾਲ ਕ੍ਰਾਂਤੀਕਾਰੀਆਂ ਵਿੱਚ ਨਵਾਂ ਜੋਸ਼ ਭਰ ਗਿਆ।

ਪ੍ਰਤਾਪ ਨੇ ਕਿਹਾ ਕਿ ਮੈਂ ਇੱਕ ਮਾਂ ਨੂੰ ਹਸਾਉਣ ਲਈ ਹਜ਼ਾਰਾਂ ਮਾਵਾਂ ਨੂੰ ਨਹੀਂ ਰੁਲਾ ਸਕਦਾ

ਉਨ੍ਹਾਂ ਦੇ ਕਹਿਣ ਮੁਤਾਬਿਕ ਚਾਲੀਸ ਕਲੀਵ ਲੈਂਡ ਨੇ ਕਿਹਾ ਕਿ ਪ੍ਰਤਾਪ ਨੂੰ ਕਿਹਾ ਗਿਆ ਕਿ ਜੇਕਰ ਤੁਸੀਂ ਆਪਣੇ ਸਾਥੀਆਂ ਦੇ ਨਾਂ ਦੱਸ ਦੇਣ ਤਾਂ ਉਨ੍ਹਾਂ ਦੀ ਸਜਾ ਮੁਆਫ਼ ਕਰ ਦਿੱਤੀ ਜਾਵੇਗੀ, ਉਨ੍ਹਾਂ ਦੇ ਪਿਤਾ ਜੀ ਦੀ ਸਜਾ ਮੁਆਫ਼ ਕਰ ਦਿੱਤੀ ਜਾਵੇਗੀ, ਉਨ੍ਹਾਂ ਦੇ ਚਾਚਾ ਜੀ ਦੇ ਜੋ ਵਾਰੰਟ ਨੇ ਉਨ੍ਹਾਂ ਨੂੰ ਹਟਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਪ੍ਰਤਾਪ ਸਿੰਘ ਨੂੰ ਨੌਕਰੀ ਦੀ ਪੇਸ਼ਕਸ ਵੀ ਕੀਤੀ ਗਈ। ਜਦੋਂ ਇਹ ਸਾਰੇ ਨੁਕਤੇ ਫ਼ੇਲ ਹੋ ਗਏ ਤਾਂ ਪ੍ਰਤਾਪ ਸਿੰਘ ਨੂੰ ਕਿਹਾ ਗਿਆ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਲਈ ਬਹੁਤ ਰੌਂਦੀ ਹੈ, ਉਹ ਆਪਣੀ ਮਾਂ ਬਾਰੇ ਸੋਚਣ, ਜਿਸ ਤੇ ਪ੍ਰਤਾਪ ਨੇ ਕਿਹਾ ਕਿ ਮੈਂ ਇੱਕ ਮਾਂ ਨੂੰ ਹਸਾਉਣ ਲਈ ਹਜ਼ਾਰਾਂ ਮਾਵਾਂ ਨੂੰ ਨਹੀਂ ਰੁਲਾ ਸਕਦਾ। ਇਨ੍ਹਾਂ ਦੇ ਇਹ ਅਮਰ ਵਾਕ ਅੱਜ ਵੀ ਇਤਿਹਾਸ ਵਿੱਚ ਸਵਰਣ ਅੱਖਰਾਂ ਵਿੱਚ ਲਿਖੇ ਹੋਏ ਹਨ।

ਇਹ ਵੀ ਪੜ੍ਹੋ: ਆਜ਼ਾਦੀ ਦੇ 75 ਸਾਲ: 1857 'ਚ ਢਾਈ ਮਹੀਨਿਆਂ ਲਈ ਹਿਸਾਰ ਅੰਗਰੇਜਾਂ ਤੋਂ ਹੋਇਆ ਸੀ ਅਜ਼ਾਦ

ਕੈਲਾਸ਼ ਮੰਡੇਲਾ ਨੇ ਕਿਹਾ ਕਿ ਜਿਨ੍ਹਾਂ ਦਾ ਜਨਮ ਵੀ 24 ਮਈ ਨੂੰ ਹੋਇਆ ਅਤੇ ਉਹ ਸ਼ਹੀਦ ਵੀ 24 ਮਈ ਨੂੰ ਹੋਏ। ਇਤਿਹਾਸ ਦੀਆਂ ਇਹ ਦੁਰਲੱਭ ਘਟਨਾਵਾਂ ਹਨ ਕਿ ਉਨ੍ਹਾਂ ਨੇ ਆਪਣੇ ਆਖ਼ਰੀ ਸ਼ਾਹ ਬਰੇਲੀ ਜੇਲ ਵਿੱਚ ਲਏ ਅਤੇ ਉਸ ਵਕਤ ਅੰਗਰੇਜ ਇੰਨ੍ਹੇ ਡਰੇ ਹੋਏ ਸੀ ਕਿ ਕਿਉਂਕਿ ਉਹ ਹਿੰਦੂ ਸੀ ਅਤੇ ਉਨ੍ਹਾਂ ਨੇ ਪ੍ਰਤਾਪ ਦੀ ਪ੍ਰਤਾਪ ਸਿੰਘ ਬਾਰਹਠ ਦਾ ਜਨਮ 24 ਮਈ 1893 ਨੂੰ ਹੋਇਆ ਸੀ। ਉਹ 25 ਸਾਲ ਦੀ ਉਮਰ ਵਿੱਚ 24 ਮਈ 1918 ਨੂੰ ਸ਼ਹੀਦ ਹੋ ਗਏ।

ਕੇਸਰੀ ਸਿੰਘ ਬਾਰਹਠ ਦੀ ਧੀ ਦੀ ਪੋਤੀ ਨੂੰ ਵੀ ਆਪਣੇ ਪੁਰਖਿਆਂ 'ਤੇ ਮਾਣ

ਕੇਸਰੀ ਸਿੰਘ ਬਾਰਹਠ ਦੀ ਧੀ ਦੀ ਪੋਤੀ ਨੂੰ ਵੀ ਆਪਣੇ ਪੁਰਖਿਆਂ 'ਤੇ ਮਾਣ ਹੈ। ਉਹ ਖੁਦ ਸ਼ਹੀਦ ਪ੍ਰਤਾਪ ਸਿੰਘ ਬਾਰਹਠ ਸੰਸਥਾ ਨਾਲ ਵੀ ਜੁੜੀ ਹੋਈ ਹੈ।ਕੇਸਰੀ ਸਿੰਘ ਬਾਰਹਠ ਦੀ ਧੀ ਦੀ ਪੋਤੀ ਸਰਲਾ ਕੰਵਰ ਨੇ ਕਿਹਾ ਕਿ ਮੈਨੂੰ ਆਪਣੇ ਪੁਰਖਿਆ ਤੇ ਗਰਭ ਹੈ ਕਿ ਉਨ੍ਹਾਂ ਨੇ ਅਜ਼ਾਦੀ ਲਈ ਸਭ ਕੁਝ ਕੁਰਬਾਨ ਕਰ ਦਿੱਤਾ। ਮੈਨੂੰ ਬਹੁਤ ਚੰਗਾ ਲੱਗਦਾ ਹੈ ਅਤੇ ਹਮੇਸ਼ਾ ਲੱਗਦਾ ਰਹੇਗਾ ਮੈਂ ਹਮੇਸ਼ਾਂ ਇਸ ਸੰਸਥਾਨ ਨਾਲ ਜੁੜੀ ਰਹਿੰਦੀ ਹਾਂ।

ਸ਼ਾਹਪੁਰਾ ਦੇ ਬਾਰਹਠ ਪਰਿਵਾਰ ਨੇ ਆਜ਼ਾਦੀ ਸੰਗਰਾਮ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਬਾਰਹਠ ਪਰਿਵਾਰ ਦੀ ਕੁਰਬਾਨੀ, ਤਪੱਸਿਆ ਅਤੇ ਕੁਰਬਾਨੀ ਦੀ ਮਾਣਮੱਤੀ ਗਾਥਾ ਸੁਣਦਿਆਂ ਸਾਰਿਆਂ ਦਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਹੈ।

ਇਹ ਵੀ ਪੜ੍ਹੋ: ਆਜ਼ਾਦੀ ਦੇ 75 ਸਾਲ: ਆਜ਼ਾਦੀ ਅੰਦੋਲਨ ਵਿੱਚ ਭਾਰਤ ਮਾਤਾ ਮੰਦਰ ਵਾਰਾਣਸੀ ਦੀ ਭੂਮਿਕਾ

ETV Bharat Logo

Copyright © 2024 Ushodaya Enterprises Pvt. Ltd., All Rights Reserved.