ਗੁਜਰਾਤ: ਗੁਜਰਾਤ ATS ਅਤੇ ਪੰਜਾਬ ਪੁਲਿਸ ਵਲੋਂ ਚਲਾਏ ਸਾਂਝੇ ਆਪ੍ਰੇਸ਼ਨ ਦੌਰਾਨ 70 ਕਿੱਲੋ ਹੈਰੋਇਨ ਬਰਾਮਦ ਕਰਨ ਵਿੱਚ ਟੀਮ ਨੂੰ ਸਫ਼ਲਤਾ ਮਿਲੀ ਹੈ। ਏਟੀਐਸ ਨੂੰ ਪੰਜਾਬ ਪੁਲਿਸ ਵਲੋਂ ਸੂਚਨਾ ਮਿਲੀ ਸੀ ਕਿ ਸੋਮਵਾਰ ਦੇਰ ਸ਼ਾਮ ਕੱਛ ਦੇ ਮੁੰਦਰਾ ਸੀਐਫਐਸ ਉੱਤੇ ਕੰਟੇਨਰ ਪਹੁੰਚਿਆ ਹੈ। ਇਸ ਤੋਂ ਬਾਅਦ ਏਟੀਐਸ ਨੇ ਕਾਰਵਾਈ ਕਰਦੇ ਹੋਏ ਹੈਰੋਇਨ ਬਰਾਮਦ ਕੀਤੀ।
ਪੁਲਿਸ ਸੂਤਰਾਂ ਮੁਤਾਬਿਕ ਏਟੀਐਸ ਮੁੰਦਰਾ ਬੰਦਰਗਾਹ ਉੱਤੇ ਨਸ਼ੀਲੇ ਪਦਾਰਥਾਂ ਦੇ ਭੰਡਾਰ ਨੂੰ ਲੈ ਕੇ ਇਨਪੁਟ ਦੇ ਆਧਾਰ ਉੱਤੇ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਨਾਲ ਇਕ ਅਭਿਆਨ ਚਲਾਇਆ ਹੈ।
ਅਜਿਹੀ ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਕਪੜਿਆਂ ਦੀ ਆੜ੍ਹ ਵਿੱਚ ਹੈਰੋਇਨ ਦੀ ਤਸਕਰੀ ਕੀਤੀ ਜਾਂਦੀ ਸੀ। ਇਸ ਨੂੰ ਕੰਟੇਨਰ ਜ਼ਰੀਏ ਦੁਬਈ ਦੇ ਜੇਬੇਲ ਅਲੀ ਬੰਦਰਗਾਹ ਤੋਂ ਲਿਆਂਦਾ ਗਿਆ ਸੀ। ਇਕ ਏਟੀਐਸ ਅਧਿਕਾਰੀ ਨੇ ਦੱਸਿਆ ਕਿ ਮੁੰਦਰਾ ਬੰਦਰਗਾਹ ਉੱਤੇ ਨਸ਼ੀਲੀਆਂ ਦਵਾਈਆਂ ਦੀ ਬਰਾਮਦਗੀ ਲਈ ਅਭਿਆਨ ਜਾਰੀ ਹੈ।
ਹੈਰੋਇਨ ਬਰਾਮਦਗੀ 'ਤੇ ਡੀਜੀਪੀ ਦਾ ਬਿਆਨ: 75 ਕਿੱਲੋ ਹੈਰੋਇਨ ਬਰਾਮਦਗੀ ਨੂੰ ਲੈਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਦੀਆਂ ਤਾਰਾਂ ਪੰਜਾਬ ਨਾਲ ਜੁੜੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਹ ਨਸ਼ਾ ਪੰਜਾਬ ਵਿੱਚ ਡਿਲੀਵਰ ਹੋ ਕੇ ਅੱਗੇ ਜਾਣਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਇਸ ਸ਼ਾਜ਼ਿਸ ਨੂੰ ਗੁਜਰਾਤ ਪੁਲਿਸ ਨਾਲ ਮਿਲਕੇ ਬੇਨਕਾਬ ਕੀਤਾ ਹੈ।
ਡੀਜੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਇਨਪੁੱਟ ਕੇਂਦਰੀ ਏਜੰਸੀਆਂ ਨਾਲ ਸਾਂਝੀ ਕੀਤੀ ਗਈ ਹੈ ਅਤੇ ਜਿਸ ਤੋਂ ਬਾਅਦ ਸਾਂਝੇ ਆਪਰੇਸ਼ਨ ਦੇ ਜ਼ਰੀਏ ਇਹ ਵੱਡੀ ਕਾਮਯਾਬੀ ਹੱਥ ਲੱਗੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਆਦੇਸ਼ ’ਤੇ ਨਸ਼ੇ ਖ਼ਿਲਾਫ਼ ਮੁਹਿੰਮ ਵਿੱਢੀ ਗਈ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।
ਇਹ ਵੀ ਪੜ੍ਹੋ: Presidential Election 2022: ਸ਼ਿਵ ਸੈਨਾ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਸਮਰਥਨ ਦੇਣ ਲਈ ਤਿਆਰ, ਪਰ...