ਅਯੁੱਧਿਆ: ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਪਾਵਨ ਜਨਮ ਸਥਾਨ ਅਯੁੱਧਿਆ ਦੇ ਪਵਿੱਤਰ ਸਰਯੂ ਤਟ ਦੇ ਕੰਢੇ ਸਥਿਤ ਰਾਮ ਕੀ ਪੌੜੀ ਕੰਪਲੈਕਸ, 3 ਨਵੰਬਰ ਨੂੰ ਇਕ ਆਲੌਕਿਕ ਆਯੋਜਨ ਦਾ ਗਵਾਹ ਬਣੇਗਾ। ਯੋਗੀ ਸਰਕਾਰ ਪੰਜਵੇਂ ਸਾਲ ਇਸ ਆਯੋਜਨ ਨੂੰ ਹੋਰ ਸੁੰਦਰਤਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਾਰ ਰਾਮ ਕੀ ਪੌੜੀ ਦੇ ਕੰਢੇ 'ਤੇ 7 ਲੱਖ 50 ਹਜ਼ਾਰ ਦੀਪਕ ਜਗਾ ਕੇ ਇਕ ਨਵਾਂ ਰਿਕਾਰਡ ਬਣਾਉਣ ਦੀ ਤਿਆਰੀ ਹੈ, ਜਦੋਂ ਕਿ ਜ਼ਿਲੇ ਵਿਚ 12 ਲੱਖ ਦੀਵੇ ਜਗਾਏ ਜਾਣਗੇ ਅਤੇ ਸ਼ਹਿਰ ਯਾਨੀ ਅਯੁੱਧਿਆ 9 ਲੱਖ ਦੀਵਿਆਂ ਨਾਲ ਜਗਮਗ ਹੋਵੇਗੀ। ਮੰਗਲਵਾਰ ਦੇਰ ਸ਼ਾਮ ਰਾਮ ਕੀ ਪੌੜੀ ਕੰਪਲੈਕਸ ਦੇ ਸਾਰੇ ਦੀਪ ਲਗਾ ਦਿੱਤੇ ਗਏ ਹਨ। ਹੁਣ ਉਸ ਘੜੀ ਦੀ ਉਡੀਕ ਹੈ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ (Chief Minister Yogi Adityanath) ਸਮੇਤ ਹੋਰ ਮਹਿਮਾਨਾਂ ਦੇ ਸਾਹਮਣੇ ਹੀ ਇਨ੍ਹਾਂ ਸਾਰੇ ਦੀਵਿਆਂ ਨੂੰ ਜਗਾਇਆ ਜਾਵੇਗਾ।
ਦੀਵਿਦਾਂ ਦੀ ਲੜੀ ਵਿਚਾਲੇ ਬਣਾਈ ਗਈ ਰੰਗੋਲੀ ਖਿੱਚ ਦਾ ਕੇਂਦਰ
ਜ਼ਿਕਰਯੋਗ ਹੈ ਕਿ ਬੀਤੇ 4 ਸਾਲ ਤੋਂ ਰਾਮ ਨਗਰੀ ਅਯੁੱਧਿਆ ਦੇ ਰਾਮ ਕੀ ਪੌੜੀ ਕੰਪਲੈਕਸ ਵਿਚ ਆਯੋਜਿਤ ਹੋਣ ਵਾਲੇ ਦੀਪ ਉਤਸਵ ਪ੍ਰੋਗਰਾਮ (Deep Festival Program) ਦੇ ਸਾਕਸ਼ੀ ਲੋਕ ਬਣਦੇ ਹਨ। ਜਦੋਂ ਰਾਮ ਕੀ ਪੌੜੀ ਕੰਪਲੈਕਸ ਵਿਚ ਸਾਰੇ ਦੀਵੇ ਜਗਦੇ ਹਨ ਤਾਂ ਪੂਰਾ ਕੰਪਲੈਕਸ ਆਲੋਕਿਤ ਹੋ ਉਠਦਾ ਹੈ। ਇਸ ਸਾਲ ਵੀ ਕੁਝ ਅਜਿਹਾ ਹੀ ਅਲੌਕਿਕ ਆਯੋਜਨ ਕੀਤਾ ਜਾ ਰਿਹਾ ਹੈ।
ਰਾਮ ਕੀ ਪੌੜੀ ਕੰਪਲੈਕਸ ਵਿਚ ਸਿਰਫ ਦੀਪ ਉਤਸਵ ਪ੍ਰੋਗਰਾਮ (Deep Festival Program) ਨਹੀਂ ਹੋਵੇਗਾ ਸਗੋਂ ਲੇਜ਼ਰ ਲਾਈਟ ਸ਼ੋਅ ਰਾਹੀਂ ਭਗਵਾਨ ਰਾਮ ਦੀ ਕਥਾ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰਾਮ ਕੀ ਪੌੜੀ ਕੰਪਲੈਕਸ ਵਿਚ ਵਿਦਿਆਰਥੀਆਂ ਨੇ ਰੰਗੋਲੀ ਰਾਹੀਂ ਭਗਵਾਨ ਰਾਮ ਦੇ ਜੀਵਨ ਚਰਿੱਤਰ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ, ਜੋ ਇਸ ਆਯੋਜਨ ਨੂੰ ਚਾਰ ਚੰਨ ਲਗਾ ਰਿਹਾ ਹੈ।
ਰੰਗੋਲੀ ਬਣਾ ਰਹੀ ਵਿਦਿਆਰਥਣ ਰੂਚਿਕਾ ਵਰਮਾ ਨੇ ਦੱਸਿਆ ਕਿ 3-30 ਘੰਟੇ ਦੀ ਮਿਹਨਤ ਨਾਲ ਉਨ੍ਹਾਂ ਨੇ ਭਗਵਾਨ ਰਾਮ ਅਤੇ ਮਾਤਾ ਸੀਤਾ ਦੇ ਨਾਲ ਇਕ ਹੀ ਤਸਵੀਰ ਅਯੁੱਧਿਆ ਅਤੇ ਰਾਮ ਮੰਦਿਰ ਨੂੰ ਵੀ ਪ੍ਰਦਰਸ਼ਿਤ ਕੀਤਾ ਹੈ। ਇਸ ਆਯੋਜਨ ਵਿਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਅਤੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ।
ਰਾਮ ਕੀ ਪੌੜੀ ਕੰਪਲੈਕਸ ਵਿਚ 7.50 ਲੱਖ ਦੀਵੇ ਲਗਾਉਣ ਦੀ ਜ਼ਿੰਮੇਵਾਰੀ ਚੁੱਕ ਰਹੇ ਡਾ. ਰਾਮ ਮਨੋਹਰ ਲੋਹੀਆ ਅਵਧ ਯੂਨੀਵਰਸਿਟੀ (University) ਅਤੇ ਉਸ ਨਾਲ ਸਬੰਧਿਤ ਕਾਲਜਾਂ ਦੇ ਵਿਦਿਆਰਥੀਆਂ ਦਾ ਉਤਸ਼ਾਹ ਵੀ ਦੇਖਦੇ ਹੀ ਬਣ ਰਿਹਾ ਸੀ। ਮੰਗਲਵਾਰ ਦੀ ਸ਼ਾਮ ਹੁੰਦੇ-ਹੁੰਦੇ ਕੰਪਲੈਕਸ ਦੇ ਸਾਰੇ ਘਾਟਾਂ 'ਤੇ ਦੀਵੇ ਸਜਾਏ ਜਾ ਚੁੱਕੇ ਹਨ।
ਆਯੋਜਨ ਵਿਚ ਮੁੱਖ ਭੂਮਿਕਾ ਨਿਭਾਅ ਰਹੇ ਗਿਆਨ ਪ੍ਰਕਾਸ਼ ਤਿਵਾਰੀ ਨੇ ਦੱਸਿਆ ਕਿ ਪਿਛਲੇ ਸਾਲ ਸਿਰਫ 18 ਘਾਟਾਂ 'ਤੇ ਦੀਪ ਲਗਾਏ ਗਏ ਸਨ। ਉਸ ਸਮੇਂ ਦੀਵਿਆਂ ਦੀ ਗਿਣਤੀ 5.30 ਲੱਖ ਸੀ। ਪਰ ਇਸ ਵਾਰ 7.50 ਲੱਖ ਦੀਵੇ ਜਗਾ ਕੇ ਇਕ ਵਿਸ਼ਵ ਰਿਕਾਰਡ ਬਣਾਉਣ ਦੀ ਯੋਜਨਾ ਹੈ। ਇਸ ਵਾਰ ਅਸੀਂ ਆਪਣੀ ਟੀਮ ਨੂੰ ਵੱਡਾ ਕੀਤਾ ਹੈ।12000 ਵਾਲੰਟੀਅਰਸ ਦੀ ਟੀਮ ਨੇ ਮਿਲ ਕੇ 7.50 ਲੱਖ ਦੀਵੇ ਲਗਾਏ ਹਨ। ਕੁੱਲ 9 ਲੱਖ ਦੀਵੇ ਪੂਰੇ ਕੰਪਲੈਕਸ ਵਿਚ ਜਗਾਏ ਜਾਣਗੇ ਜਿਨ੍ਹਾਂ ਵਿਚ ਕੁਝ ਦੀਪਕ ਸਰਯੂ ਤੱਟ ਦੇ ਕੰਢੇ ਵੀ ਲਗਾਏ ਜਾ ਰਹੇ ਹਨ। ਸਾਡੀ ਤਿਆਰੀ ਪੂਰੀ ਹੈ। ਅਸੀਂ ਇਸ ਵਾਰ ਇਕ ਹੋਰ ਵਿਸ਼ਵ ਰਿਕਾਰਡ ਬਣਾਵਾਂਗੇ।
ਹਰ ਸਾਲ ਵੱਧਦੀ ਜਾ ਰਹੀ ਦੀਵ ਉਤਸਵ ਦੀ ਸੁੰਦਰਤਾ
ਉੱਤਰ ਪ੍ਰਦੇਸ਼ ਵਿਚ ਬੀ.ਜੇ.ਪੀ. ਦੀ ਸਰਕਾਰ ਆਉਣ ਤੋਂ ਬਾਅਦ ਹਰੇਕ ਸਾਲ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਯੁੱਧਿਆ ਵਿਚ ਦੀਪ ਉਤਸਵ ਪ੍ਰੋਗਰਾਮ ਦਾ ਆਯੋਜਨ ਕਰਦੇ ਆ ਰਹੇ ਹਾਂ। ਸਾਲ ਦਰ ਸਾਲ ਇਸ ਆਯੋਜਨ ਦੀ ਸੁੰਦਰਤਾ ਵੱਧਦੀ ਹੀ ਜਾ ਰਹੀ ਹੈ। ਇਸ ਵਾਰ ਵੀ ਦੀਪ ਉਤਸਵ ਪ੍ਰੋਗਰਾਮ ਦੌਰਾਨ ਲੇਜ਼ਰ ਸ਼ੋਅ ਅਤੇ ਰਾਮ ਦਰਬਾਰ ਤੋਂ ਇਲਾਵਾ ਰਾਮ ਬਾਜ਼ਾਰ ਲੋਕਾਂ ਦੇ ਖਿੱਚ ਦਾ ਕੇਂਦਰ ਹਨ। ਉਥੇ ਹੀ ਇਸ 7.50 ਲੱਖ ਦੀਵੇ ਜਗਾ ਕੇ ਨਵਾਂ ਰਿਕਾਰਡ ਬਣਾਉਣ ਦੀ ਤਿਆਰੀ ਵੀ ਕਰ ਲਈ ਗਈ ਹੈ। ਯਕੀਨੀ ਤੌਰ 'ਤੇ ਇਹ ਆਯੋਜਨ ਅਯੁੱਧਿਆ ਨੂੰ ਇਕ ਨਵੀਂ ਪਛਾਣ ਦੇ ਰਿਹਾ ਹੈ।
ਇਹ ਵੀ ਪੜ੍ਹੋ-ਮੰਤਰੀ ਪਰਗਟ ਸਿੰਘ ਨੇ ਘੇਰਿਆ ਕੈਪਟਨ, ਕਿਹਾ ਨਵੀਂ ਪਾਰਟੀ...