ETV Bharat / bharat

ਪੁਤਿਨ ਨੂੰ ਮਾਰਨ 'ਤੇ 7.5 ਕਰੋੜ ਦਾ ਇਨਾਮ !

author img

By

Published : Mar 5, 2022, 3:24 PM IST

ਯੂਕਰੇਨ ’ਤੇ ਹਮਲੇ ਨੂੰ ਲੈ ਕੇ ਰੂਸ ਦੇ ਹੀ ਲੋਕ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਖ਼ਿਲਾਫ਼ ਹੋ ਗਏ ਹਨ। ਰੂਸ ਦੀ ਰਾਜਧਾਨੀ ਮਾਸਕੋ ਸਮੇਤ ਕਈ ਵੱਡੇ ਸ਼ਹਿਰਾਂ ’ਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਏ ਹਨ।

ਪੁਤਿਨ ਨੂੰ ਮਾਰਨ ਤੇ 7.5 ਕਰੋੜ ਦਾ ਇਨਾਮ
ਪੁਤਿਨ ਨੂੰ ਮਾਰਨ ਤੇ 7.5 ਕਰੋੜ ਦਾ ਇਨਾਮ

ਮਾਸਕੋ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 10ਵਾਂ ਦਿਨ ਹੈ। ਰੂਸੀ ਬਲਾਂ ਨੇ ਯੂਕਰੇਨ ਵਿੱਚ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ ਉੱਤੇ ਕਬਜ਼ਾ ਕਰ ਲਿਆ ਹੈ। ਇਸ ਘਟਨਾ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਅਤੇ ਹੋਰ ਦੇਸ਼ਾਂ ਦੇ ਨੇਤਾਵਾਂ ਨਾਲ ਫੋਨ 'ਤੇ ਗੱਲਬਾਤ ਕੀਤੀ।

ਯੂਕਰੇਨ ’ਤੇ ਹਮਲੇ ਨੂੰ ਲੈ ਕੇ ਰੂਸ ਦੇ ਹੀ ਲੋਕ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਖ਼ਿਲਾਫ਼ ਹੋ ਗਏ ਹਨ। ਰੂਸ ਦੀ ਰਾਜਧਾਨੀ ਮਾਸਕੋ ਸਮੇਤ ਕਈ ਵੱਡੇ ਸ਼ਹਿਰਾਂ ’ਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਏ ਹਨ।

ਹੁਣ ਇਕ ਰੂਸੀ ਬਿਜਨੈੱਸਮੈਨ ਅਤੇ ਸਾਬਕਾ ਬੈਂਕਰ ਏਲੇਕਸ ਕੋਨਿਆਖਿਨ ਨੇ ਪੁਤਿਨ ਦੇ ਸਿਰ ’ਤੇ 1 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਭਾਰਤੀ ਰੁਪਏ ’ਚ ਇਨਾਮ ਦੀ ਰਾਸ਼ੀ 7.5 ਕਰੋੜ ਰੁਪਏ ਦੇ ਆਸ-ਪਾਸ ਹੋਵੇਗੀ।

ਕੋਨਿਆਖਿਨ ਨੇ ਆਪਣੇ ਫੇਸਬੁਕ ਅਤੇ ਲਿੰਕਡਇਨ ’ਤੇ ਪੁਤਿਨ ਦੀ ਤਸਵੀਰ ਵਾਲੇ ਇਕ ਪੋਸਟਰ ਨੂੰ ਸ਼ੇਅਰ ਕੀਤਾ ਹੈ, ਜਿਸ ’ਤੇ 'Wanted: Dead or Alive. For Mass Murder' ਲਿਖਿਆ ਹੋਇਆ ਹੈ। ਏਲੇਕਸ ਨੇ ਪੋਸਟ ’ਚ ਕਿਹਾ ਕਿ ਉਹ ਪੁਤਿਨ ਦੀ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਇਕ ਯੁੱਧ ਅਪਰਾਧੀ ਦੇ ਰੂਪ ’ਚ ਗ੍ਰਿਫ਼ਤਾਰੀ ਲਈ 1 ਮਿਲੀਅਨ ਡਾਲਰ ਦੇਣ ਲਈ ਤਿਆਰ ਹੈ।

ਕੋਨਿਆਖਿਨ ਦੇ ਇਸ ਪੋਸਟ ਨੂੰ ਫੇਸਬੁਕ ਨੇ ਨਿਯਮਾਂ ਦੀ ਉਲੰਘਣਾ ਮੰਨਦੇ ਹੋਏ ਹਟਾ ਦਿੱਤਾ ਹੈ, ਜਿਸ ਤੋਂ ਬਾਅਦ ਰੂਸੀ ਬਿਜਨੈੱਸਮੈਨ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਮੈਂ ਲੋਕਾਂ ਨੂੰ ਪੁਤਿਨ ਨੂੰ ਮਾਰਨ ਲਈ ਨਹੀਂ ਕਹਿ ਰਿਹਾ ਸੀ। ਮੇਰਾ ਮਕਸਦ ਇਹ ਹੈ ਕਿ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਂਦਾ ਜਾਵੇ।

ਇਹ ਵੀ ਪੜ੍ਹੋ: ਰੂਸ ਨੇ ਯੂਕਰੇਨ 'ਚ ਗੋਲੀਬਾਰੀ ਦਾ ਕੀਤਾ ਐਲਾਨ, ਫਸੇ ਲੋਕਾਂ ਨੂੰ ਬਚਾਉਣ ਦਾ ਮਕਸਦ

ETV Bharat Logo

Copyright © 2024 Ushodaya Enterprises Pvt. Ltd., All Rights Reserved.