ਚੰਡੀਗੜ੍ਹ: 17 ਅਕਤੂਬਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਪ੍ਰਧਾਨ ਦੀ ਚੋਣ ਲਈ ਸੂਬੇ ਦੇ 234 ਡੈਲੀਗੇਟ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਨਤੀਜਾ 19 ਅਕਤੂਬਰ ਨੂੰ ਐਲਾਨਿਆ ਜਾਵੇਗਾ। 12 ਅਕਤੂਬਰ ਨੂੰ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਜੋ ਕਿ ਏ.ਆਈ.ਸੀ.ਸੀ. ਦੇ ਪ੍ਰਧਾਨ ਲਈ ਮੁਕਾਬਲੇ ਵਿੱਚ ਹਨ, ਪੰਜਾਬ ਕਾਂਗਰਸ ਹੈੱਡਕੁਆਰਟਰ ਵਿਖੇ ਰਾਜ ਦੇ ਡੈਲੀਗੇਟਾਂ ਨਾਲ ਮੁਲਾਕਾਤ ਕਰਨਗੇ। ਖੜਗੇ ਉਸੇ ਦਿਨ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਚੰਡੀਗੜ੍ਹ ਦੇ ਡੈਲੀਗੇਟਾਂ ਨਾਲ ਵੀ ਮੁਲਾਕਾਤ ਕਰਨਗੇ।
ਕਾਂਗਰਸ ਨੇਤਾ ਸ਼ਸ਼ੀ ਥਰੂਰ (Congress leader Shashi Tharoor) ਜੋ ਕਿ ਮੈਦਾਨ ਵਿੱਚ ਹਨ, ਦੀ ਮੁਲਾਕਾਤ ਦਾ ਪ੍ਰੋਗਰਾਮ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਤਰਾਂ ਨੇ ਦੱਸਿਆ ਕਿ ਏ.ਆਈ.ਸੀ.ਸੀ. ਵੱਲੋਂ ਚੋਣਾਂ ਨਾਲ ਸਬੰਧਤ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਖੜਗੇ ਦੇ ਪੱਖ 'ਚ ਵੋਟ ਪਾਉਣ ਲਈ ਡੈਲੀਗੇਟਾਂ 'ਤੇ ਦਬਾਅ ਬਣਾਉਣ ਦੀਆਂ ਖਬਰਾਂ ਦਾ ਖੰਡਨ ਕੀਤਾ।
ਇਹ ਵੀ ਪੜ੍ਹੋ:- ਖਤਰਨਾਕ ਹਾਦਸਾ, ਦੁਕਾਨ ਵਿੱਚ ਵਾੜੀ ਝੋਨੇ ਨਾਲ ਲੱਦੀ ਟਰਾਲੀ !