ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਚ ਇੱਕ ਵਾਰ ਫਿਰ ਤੋਂ ਮਹਿਲਾ ਖਿਲਾਫ ਜੁਲਮ ਨੂੰ ਲੈ ਕੇ ਸ਼ਰਮਸਾਰ ਹੋਈ ਹੈ। ਇੱਕ ਮਹਿਲਾ ਨੇ ਮਾਮਲਾ ਦਰਜ ਕਰਵਾਇਆ ਹੈ ਕਿ ਨੌਕਰੀ ਦਾ ਝਾਂਸਾ ਦੇ ਕੇ ਕੁਝ ਨੌਜਵਾਨਾਂ ਵੱਲੋਂ ਉਸ ਨੂੰ ਪਹਿਲਾਂ ਕਾਰ ਵਿਚ ਬਿਠਾਇਆ ਤੇ ਉਸ ਤੋਂ ਬਾਅਦ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ। ਜਬਰ ਜਨਾਹ ਦਾ ਵਿਰੋਧ ਕਰਨ ‘ਤੇ ਮਹਿਲਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਅਤੇ ਉਸ ਦੇ ਨਾਲ ਮਾਰਕੁੱਟ ਕੀਤੀ ਗਈ। ਪੀੜਤਾ ਦੀ ਸ਼ਿਕਾਇਤ ‘ਤੇ ਨਾਰਥ-ਈਸਟ ਦਿੱਲੀ ਦੇ ਸ਼ਾਸਤਰੀ ਪਾਰਕ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਫੌਰੀ ਕਾਰਵਾਈ ਕਰਿਦਆਂ ਦੋਵੇੰ ਮੁਲਜਮਾਂ ਨੂੰ ਫੜ ਲਿਆ ਹੈ।
ਪੁਲਿਸ ਚ ਦਰਜ ਮਾਮਲੇ ਮੁਤਾਬਿਕ ਪੀੜਤ ਮਹਿਲਾ ਆਪਣੇ ਪਤੀ ਦੇ ਨਾਲ ਗਾਜੀਆਬਾਦ ਵਿੱਚ ਰਹਿੰਦੀ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਇੱਕ ਅਣਪਛਾਤੇ ਨੰਬਰ ਤੋਂ ਕਾਲ ਆਈ ਸੀ, ਜਿਸ ਵਿੱਚ ਫੋਨ ਕਰਨ ਵਾਲੇ ਨੇ ਆਪਣਾ ਨਾਂ ਰੋਹਿਤ ਦੱਸਿਆ ਅਤੇ ਮਹਿਲਾ ਨੂੰ ਕਿਹਾ ਕਿਹਾ ਕਿ ਜੇਕਰ ਉਹ ਨੌਕਰੀ ਦੀ ਤਲਾਸ਼ ਵਿੱਚ ਹੋਵੇ ਤਾਂ ਉਹ ਨੌਕਰੀ ਲਗਵਾ ਸਕਦਾ ਹੈ।
ਮਹਿਲਾ ਉਸਦੀ ਗੱਲਾਂ ਚ ਆ ਗਈ। 16 ਅਗਸਤ ਦੀ ਸਵੇਰ ਕਾਲਰ ਮਹਿਲਾ ਨੂ ਲੈ ਦੇ ਲਈ ਗਾ ਉਸ ਦੇ ਕਹਿਣ ‘ਤੇ ਮਹਿਲਾ ਰੋਹਿਤ ਕੋਲ ਪੁੱਜੀ ਤੇ ਰੋਹਿਤ ਦੇ ਨਾਲ ਕਾਰ ਵਿੱਚ ਇੱਕ ਹੋਰ ਵਿਅਕਤੀ ਵੀ ਸੀ, ਜਿਹੜਾ ਕਾਰ ਚਲਾ ਰਿਹਾ ਸੀ, ਉਸ ਨੇ ਮਹਿਲਾ ਨੂੰ ਰੋਹਿਤ ਦੇ ਨਾਲ ਕਾਰ ਵਿੱਚ ਪਿਛਲੀ ਸੀਟ ‘ਤੇ ਬਿਠਾ ਦਿੱਤਾ ਤੇ ਦੋਵੇਂ ਮਹਿਲਾ ਨੂੰ ਦਿੱਲੀ ਲੈ ਆਏ। ਮਹਿਲਾ ਨੇ ਦੋਸ਼ ਲਗਾਇਆ ਕਿ ਰੋਹਿਤ ਨੇ ਉਸ ਨਾਲ ਚਲਦੀ ਕਾਰ ਵਿੱਚ ਜਬਰ ਜਨਾਹ ਕੀਤਾ। ਵਿਰੋਧ ਕਰਨ ‘ਤੇ ਉਨ੍ਹਾਂ ਮਹਿਲਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਉਸ ਨਾਲ ਕੁੱਟਮਾਰ ਕੀਤੀ ਤੇ ਸ਼ਾਸਤਰੀ ਪਾਰਕ ਖੇਤਰ ਵਿੱਚ ਉਤਾਰ ਕੇ ਚਲੇ ਗਏ। ਮੁਲਜ਼ਮਾਂ ਨੇ ਧਮਕੀ ਦਿੱਤੀ ਕਿ ਜੇਕਰ ਇਹ ਗੱਲ ਪੁਲਿਸ ਨੂੰ ਦੱਸੀ ਤਾਂ ਉਹ ਉਸ ਨੂੰ ਜਾਨ ਤੋਂ ਮਾਰ ਦੇਣਗੇ। ਮੁਲਜਮਾਂ ਦੇ ਸ਼ਿਕੰਜੇ ਤੋਂ ਛੁਟਣ ਉਪਰੰਤ ਪੀੜਤਾ ਨੇ ਮਹਿਲਾ ਹੈਲਪਲਾਈਨ ‘ਤੇ ਫੋਨ ਕਰਕੇ ਮਦਦ ਮੰਗੀ।
ਮਾਮਲੇ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਪੀੜਤ ਲੜਕੀ ਕੋਲ ਪਹੁੰਚੀ। ਲੜਕੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਗੈਂਗਰੇਪ, ਜਾਨੋਂ ਮਾਰਨ ਦੀਆਂ ਧਮਕੀਆਂ ਸਮੇਤ ਸੰਬੰਧਤ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਇਸ ਮਾਮਲੇ ਵਿੱਚ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ।