ETV Bharat / bharat

ਗੁਰੂਗ੍ਰਾਮ 'ਚ ਚਿੰਤਲ ਪੈਰਾਡੀਸੋ ਹਾਊਸਿੰਗ ਕੰਪਲੈਕਸ ਦੀ ਡਿੱਗੀ ਛੱਤ, 2 ਦੀ ਮੌਤ - ਵੱਡਾ ਹਾਦਸਾ ਵਾਪਰ

ਹਰਿਆਣਾ ਵਿੱਚ ਵੀਰਵਾਰ ਨੂੰ ਸੈਕਟਰ 109 ਵਿੱਚ ਇੱਕ ਵੱਡਾ ਹਾਦਸਾ ਵਾਪਰ (building collapsed in Gurugram) ਗਿਆ। ਇੱਥੇ ਉਸਾਰੀ ਦੌਰਾਨ ਗੁਰੂਗ੍ਰਾਮ ਵਿੱਚ ਛੇਵੀਂ ਮੰਜ਼ਿਲ ਦੀ ਛੱਤ ਡਿੱਗ ਗਈ। ਹਾਦਸੇ 'ਚ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। NDRF ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਰਾਹਤ ਅਤੇ ਬਚਾਅ ਕਾਰਜ 'ਚ ਲੱਗੀ ਹੋਈ ਹੈ।

ਚਿੰਤਲ ਪੈਰਾਡੀਸੋ ਹਾਊਸਿੰਗ ਕੰਪਲੈਕਸ ਦੀ ਡਿੱਗੀ ਛੱਤ

author img

By

Published : Feb 11, 2022, 8:30 AM IST

ਗੁਰੂਗ੍ਰਾਮ: ਸੈਕਟਰ 109 ਵਿੱਚ ਵੀਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਉਸਾਰੀ ਦੌਰਾਨ ਗੁਰੂਗ੍ਰਾਮ ਵਿੱਚ ਛੇਵੀਂ ਮੰਜ਼ਿਲ ਦੀ ਛੱਤ ਡਿੱਗ ਗਈ। ਇਸ ਹਾਦਸੇ 'ਚ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 10 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਇਸ ਦੇ ਨਾਲ ਹੀ ਮਾਮਲੇ ਦੀ ਸੂਚਨਾ ਮਿਲਦੇ ਹੀ NDRF ਦੀਆਂ 3 ਟੀਮਾਂ ਮੌਕੇ 'ਤੇ ਪਹੁੰਚ ਗਈਆਂ।

ਇਹ ਵੀ ਪੜੋ: ਪੰਜਾਬ ਆ ਰਹੇ ਹਨ ਕੇਜਰੀਵਾਲ ਦੀ ਪਤਨੀ ਤੇ ਧੀ, ‘ਦਿਓਰ ਮਾਨ’ ਲਈ ਮੰਗਣਗੇ ਵੋਟਾਂ

ਗੁਰੂਗ੍ਰਾਮ 'ਚ ਦਵਾਰਕਾ ਐਕਸਪ੍ਰੈਸ ਨੇੜੇ ਸੈਕਟਰ 109 ਚਿੰਤਲ ਪੈਰਾਡੀਸੋ ਹਾਊਸਿੰਗ ਕੰਪਲੈਕਸ ਦੇ ਡੀ ਟਾਵਰ ਦੀ 6ਵੀਂ ਮੰਜ਼ਿਲ 'ਤੇ ਕੰਮ ਚੱਲ ਰਿਹਾ ਸੀ। ਇਸ ਦੌਰਾਨ ਬਲਾਕ ਡੀ ਟਾਵਰ 4 ਦੇ ਲਿਵਿੰਗ ਰੂਮ ਤੋਂ ਛੱਤ ਡਿੱਗਣੀ ਸ਼ੁਰੂ ਹੋ ਗਈ, ਫਿਰ ਇਹ ਲਗਾਤਾਰ ਹੇਠਲੀ ਮੰਜ਼ਿਲ 'ਤੇ ਆ ਗਈ। ਪ੍ਰਸ਼ਾਸਨ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਚਿੰਤਲ ਪੈਰਾਡੀਸੋ ਹਾਊਸਿੰਗ ਕੰਪਲੈਕਸ ਦੇ ਡੀ ਟਾਵਰ ਦੀ ਛੇਵੀਂ ਮੰਜ਼ਿਲ ਦੀ ਛੱਤ ਦਾ ਇੱਕ ਹਿੱਸਾ ਵੀਰਵਾਰ ਨੂੰ ਡਿੱਗ ਗਿਆ, ਜਿਸ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ NDRF, SDRF ਦੀਆਂ ਟੀਮਾਂ ਮੌਕੇ 'ਤੇ ਰਾਹਤ ਕਾਰਜਾਂ 'ਚ ਜੁਟੀਆਂ ਹੋਈਆਂ ਹਨ।

  • #WATCH | Haryana: Visuals from Chintels Paradiso housing complex in Gurugram's Sector 109 where a portion of the roof of an apartment has collapsed.

    Details awaited. pic.twitter.com/WI22vLwOy6

    — ANI (@ANI) February 10, 2022 " class="align-text-top noRightClick twitterSection" data=" ">

ਦੱਸਿਆ ਜਾਂਦਾ ਹੈ ਕਿ ਇਸ ਹਾਦਸੇ ਤੋਂ ਬਾਅਦ ਚਾਰ ਪਰਿਵਾਰ ਮਲਬੇ 'ਚ ਫਸ ਗਏ। ਇਸ ਘਟਨਾ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖੁਦ ਬਚਾਅ ਕਾਰਜ ਦੀ ਨਿਗਰਾਨੀ ਕਰ ਰਹੇ ਹਨ। ਇਸ ਸੁਸਾਇਟੀ ਵਿੱਚ ਕਰੀਬ 530 ਫਲੈਟ ਹਨ ਅਤੇ 420 ਪਰਿਵਾਰ ਰਹਿ ਰਹੇ ਹਨ। ਸੁਰੱਖਿਆ ਦੇ ਮੱਦੇਨਜ਼ਰ ਪੁਲੀਸ ਅਤੇ ਸੁਰੱਖਿਆ ਮੁਲਾਜ਼ਮਾਂ ਨੇ ਗੇਟ ਬੰਦ ਕਰਕੇ ਜਗ੍ਹਾ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਇਹ ਵੀ ਪੜੋ: Punjab Assembly Election 2022: ਵੋਟਾਂ ਦੌਰਾਨ ਰਾਜਨੀਤਕ ਪਾਰਟੀਆਂ ਦੀ ਪਹਿਲੀ ਪਸੰਦ ਬਣੇ ਫ਼ਿਲਮੀ ਤੇ ਖੇਡ ਜਗਤ ਦੇ ਸਿਤਾਰੇ

ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਸੀਐਮ ਮਨੋਹਰ ਲਾਲ ਖੱਟਰ ਨੇ ਦੁੱਖ ਪ੍ਰਗਟ ਕੀਤਾ ਹੈ। ਸੀਐਮ ਨੇ ਟਵੀਟ ਕੀਤਾ ਕਿ ਚਿੰਤਲ ਪੈਰਾਡੀਸੋ ਸੁਸਾਇਟੀ ਦੀ 6ਵੀਂ ਮੰਜ਼ਿਲ ਦੀ ਛੱਤ ਡਿੱਗਣ ਤੋਂ ਬਾਅਦ, ਐਸਡੀਆਰਐਫ ਅਤੇ ਐਨਡੀਆਰਐਫ ਟੀਮਾਂ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਮੈਂ ਨਿੱਜੀ ਤੌਰ 'ਤੇ ਸਥਿਤੀ ਦੀ ਨਿਗਰਾਨੀ ਕਰ ਰਿਹਾ ਹਾਂ ਅਤੇ ਸਾਰਿਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਹਾਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.